ਹੁਣ ਬੈਟਰੀ ਖ਼ਰਾਬ ਹੋਣ ਦਾ ਡਰ ਨਹੀਂ! ਸਾਲਾਂ ਤੱਕ ਸਾਥ ਦੇਣਗੇ ਇਹ ਇਲੈਕਟ੍ਰਿਕ ਸਕੂਟਰ, ਕੀਮਤ ਵੀ ਹੈ ਘੱਟ
Electric Scooter: ਜੇਕਰ ਤੁਸੀਂ ਬੈਟਰੀ ਵਾਰੰਟੀ ਨੂੰ ਤਰਜੀਹ ਦਿੰਦੇ ਹੋ, ਤਾਂ ਤਿੰਨੋਂ ਵਿਕਲਪ ਓਲਾ, ਐਥਰ ਅਤੇ ਸਿੰਪਲ ਐਨਰਜੀ ਤੁਹਾਡੇ ਲਈ ਚੰਗੇ ਹਨ। ਜਦੋਂ ਕਿ ਓਲਾ ਅਤੇ ਐਥਰ 8 ਸਾਲਾਂ ਤੱਕ ਦੀ ਲੰਬੀ ਬੈਟਰੀ ਸੁਰੱਖਿਆ ਦੇ ਨਾਲ ਆਉਂਦੇ ਹਨ, Simple Energy ਵੀ ਨਵੀਂ ਕੰਪਨੀ ਹੋਣ ਦੇ ਬਾਵਜੂਦ ਵੀ ਮਜਬੂਤ ਭਰੋਸਾ ਦੇ ਰਹੀ ਹੈ।

ਭਾਰਤੀ ਆਟੋਮੋਬਾਈਲ ਸੈਕਟਰ ਵਿੱਚ, ਇਲੈਕਟ੍ਰਿਕ ਵਾਹਨਾਂ ਦੀ ਮੰਗ ਵਿੱਚ ਤੇਜ਼ੀ ਨਾਲ ਇਜਾਫਾ ਹੋ ਰਿਹਾ ਹੈ, ਖਾਸਕਰ ਟੂ- ਵ੍ਹੀਲਰ ਸੇਗਮੈਂਟ ਵਿੱਚ। ਅੱਜ ਦੇ ਤੇਜ਼ ਰਫ਼ਤਾਰ ਅਤੇ ਮਹਿੰਗੇ ਪੈਟਰੋਲ ਦੇ ਸਮੇਂ ਵਿੱਚ, ਲੋਕ ਹੁਣ ਇਲੈਕਟ੍ਰਿਕ ਸਕੂਟਰਾਂ ਵੱਲ ਵਧੇਰੇ ਝੁਕਾਅ ਦਿਖਾ ਰਹੇ ਹਨ। ਨਤੀਜੇ ਵਜੋਂ, ਜ਼ਿਆਦਾਤਰ ਈਵੀ ਸਕੂਟਰ ਹੁਣ ਸ਼ਹਿਰਾਂ ਦੀਆਂ ਸੜਕਾਂ ‘ਤੇ ਦੌੜਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਗਾਹਕ ਹਮੇਸ਼ਾ ਇੱਕ ਸਵਾਲ ਬਾਰੇ ਸੁਚੇਤ ਰਹਿੰਦੇ ਹਨ, ਸਕੂਟਰ ਦੀ ਬੈਟਰੀ ਕਿੰਨੀ ਦੇਰ ਤੱਕ ਚੱਲੇਗੀ ਅਤੇ ਇਸ ‘ਤੇ ਕਿੰਨੇ ਸਾਲਾਂ ਦੀ ਵਾਰੰਟੀ ਉਪਲਬਧ ਹੋਵੇਗੀ?
ਈਵੀ ਸਕੂਟਰ ਖਰੀਦਦੇ ਸਮੇਂ ਬੈਟਰੀ ਦੀ ਕਾਰਗੁਜ਼ਾਰੀ ਅਤੇ ਵਾਰੰਟੀ ਇੱਕ ਵੱਡਾ ਫੈਕਟਰ ਬਣ ਚੁੱਕੇ ਹਨ। ਬਹੁਤ ਸਾਰੇ ਗਾਹਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜੇਕਰ ਬੈਟਰੀ ਜਲਦੀ ਖਰਾਬ ਹੋ ਜਾਂਦੀ ਹੈ ਤਾਂ ਕੀ ਹੋਵੇਗਾ? ਕੀ ਇਸਦੀ ਰਿਪਲੇਸਮੈਂਟ ਮਹਿੰਗੀ ਹੋਵੇਗੀ? ਅਜਿਹੀ ਸਥਿਤੀ ਵਿੱਚ, ਸਹੀ ਜਾਣਕਾਰੀ ਅਤੇ ਸਮਝ ਨਾਲ ਸਕੂਟਰ ਚੁਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਅਸੀਂ ਤੁਹਾਡੇ ਲਈ ਤਿੰਨ ਅਜਿਹੇ ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਸਕੂਟਰਾਂ ਦੀ ਸੂਚੀ ਲੈ ਕੇ ਆਏ ਹਾਂ, ਜੋ ਲੰਬੀ ਬੈਟਰੀ ਲਾਈਫ ਅਤੇ ਵਧੀਆ ਵਾਰੰਟੀ ਆਪਸ਼ਨ ਨਾਲ ਆਉਂਦੇ ਹਨ।
Ola Electric Scooter
ਓਲਾ ਇਲੈਕਟ੍ਰਿਕ ਸਕੂਟਰ, ਖਾਸ ਕਰਕੇ ਇਸਦੀ S1 ਸੀਰੀਜ਼, ਭਾਰਤੀ ਬਾਜ਼ਾਰ ਵਿੱਚ ਬਹੁਤ ਮਸ਼ਹੂਰ ਹਨ। ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ਬੈਟਰੀ ‘ਤੇ ਮਜ਼ਬੂਤ ਵਾਰੰਟੀ ਹੈ। ਓਲਾ ਆਪਣੇ ਸਕੂਟਰਾਂ ‘ਤੇ ਸਟੈਂਡਰਡ 3 ਸਾਲ ਜਾਂ 40,000 ਕਿਲੋਮੀਟਰ ਵਾਰੰਟੀ ਦੀ ਪੇਸ਼ਕਸ਼ ਕਰਦਾ ਹੈ। ਪਰ ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ, ਜੇਕਰ ਗਾਹਕ ਚਾਹੁੰਦਾ ਹੈ, ਤਾਂ ਉਹ ਇਸਨੂੰ ਐਕਸਟੈਂਡਡ ਵਾਰੰਟੀ ਪੈਕੇਜ ਰਾਹੀਂ 8 ਸਾਲ ਜਾਂ 80,000 ਕਿਲੋਮੀਟਰ ਤੱਕ ਵਧਾ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਸਕੂਟਰ ਬੈਟਰੀ ਨੂੰ ਲੈ ਕੇ ਲੋਕਾਂ ਵਿੱਚ ਵਿਸ਼ਵਾਸ ਸਥਾਪਤ ਕਰਨ ਵਿੱਚ ਸਫਲ ਰਿਹਾ ਹੈ। S1 ਦੀ ਕੀਮਤ 99,999 ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
Ather Energy Scooter
ਐਥਰ ਐਨਰਜੀ ਭਾਰਤੀ ਪ੍ਰੀਮੀਅਮ ਈਵੀ ਸਕੂਟਰ ਬ੍ਰਾਂਡਾਂ ਵਿੱਚੋਂ ਇੱਕ ਹੈ। ਇਸਦੇ ਸਕੂਟਰ ਤਕਨਾਲੋਜੀ, ਡਿਜ਼ਾਈਨ ਅਤੇ ਪਰਫਾਰਮੈਂਸ ਲਈ ਜਾਣੇ ਜਾਂਦੇ ਹਨ। ਐਥਰ ਆਪਣੇ ਸਕੂਟਰਾਂ ‘ਤੇ 3 ਸਾਲ ਜਾਂ 30,000 ਕਿਲੋਮੀਟਰ ਦੀ ਮਿਆਰੀ ਬੈਟਰੀ ਵਾਰੰਟੀ ਦੀ ਪੇਸ਼ਕਸ਼ ਕਰਦਾ ਹੈ। ਹਾਲਾਂਕਿ, ਕੰਪਨੀ ਪ੍ਰੋ ਪੈਕ ਨਾਮਕ ਵਾਰੰਟੀ ਐਕਸਟੈਂਸ਼ਨ ਵਿਕਲਪ ਵੀ ਪੇਸ਼ ਕਰਦੀ ਹੈ, ਜਿਸ ਦੇ ਤਹਿਤ ਗਾਹਕਾਂ ਨੂੰ 8 ਸਾਲ ਜਾਂ 80,000 ਕਿਲੋਮੀਟਰ ਤੱਕ ਦੀ ਵਾਰੰਟੀ ਮਿਲਦੀ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਦਾ ਦਾਅਵਾ ਹੈ ਕਿ ਇਸ ਮਿਆਦ ਦੇ ਬਾਅਦ ਵੀ, ਬੈਟਰੀ ਸਮਰੱਥਾ ਲਗਭਗ 70 ਪ੍ਰਤੀਸ਼ਤ ਤੱਕ ਰਹਿੰਦੀ ਹੈ। 3 best electric scooters with the longest battery warranty up to 8 years check price features details
ਇਹ ਵੀ ਪੜ੍ਹੋ
Simple Energy Scooter
ਬੈਂਗਲੁਰੂ ਬੇਸਡ ਸਟਾਰਟਅੱਪ ਕੰਪਨੀ ਸਿੰਪਲ ਐਨਰਜੀ ਨੇ ਵੀ ਈਵੀ ਮਾਰਕੀਟ ਵਿੱਚ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੇ ਸਕੂਟਰ ਆਪਣੀ ਉੱਚ ਰੇਂਜ ਅਤੇ ਦੱਮਦਾਰ ਫੀਚਰਸ ਲਈ ਚਰਚਾ ਵਿੱਚ ਰਹਿੰਦੇ ਹਨ। ਸਿੰਪਲ ਐਨਰਜੀ ਆਪਣੇ ਸਕੂਟਰਾਂ ‘ਤੇ 8 ਸਾਲ ਜਾਂ 60,000 ਕਿਲੋਮੀਟਰ ਦੀ ਐਕਸਟੈਂਡਡ ਵਾਰੰਟੀ ਦੀ ਪੇਸ਼ਕਸ਼ ਕਰਦੀ ਹੈ, ਜਿਸ ਵਿੱਚ ਬੈਟਰੀ ਅਤੇ ਮੋਟਰ ਦੋਵੇਂ ਸ਼ਾਮਲ ਹੁੰਦੇ ਹਨ। ਕੰਪਨੀ ਹੁਣ ਭਰੋਸੇਯੋਗ ਈਵੀ ਬ੍ਰਾਂਡਸ ਵਿੱਚ ਗਿਣੀ ਜਾਂਦੀ ਹੈ।