Sanyukt Kisan Morcha: ਕਿਸਾਨ ਜਥੇਬੰਦੀ ਵੱਲੋਂ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ
Farmer Organization: ਸੰਯੁਕਤ ਕਿਸਾਨ ਮੋਰਚੇ ਵੱਲੋਂ ਬੇਮੌਸਸੀ ਬਰਸਾਤ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਦਾ ਦੌਰਾ ਕੀਤਾ ਗਿਆ। ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਜਲਦ ਗਿਰਦਾਵਰੀ ਕਰ ਮੁਆਵਜ਼ਾ ਜਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਇਸ ਨਾਲ ਕਿਸਾਨਾਂ ਨੂੰ ਆਰਥਿਕ ਮਦਦ ਮਿਲੇਗੀ ਅਤੇ ਉਹ ਅਗਲੀ ਫਸਲ ਦੀ ਬਿਜਾਈ ਕਰ ਸਕਣਗੇ।

ਕਿਸਾਨ ਜਥੇਬੰਦੀ ਵੱਲੋਂ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ
ਮਾਨਸਾ ਨਿਊਜ਼: ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਮੋਰਚੇ ਦੀ ਜਿਲ੍ਹਾ ਟੀਮ ਵੱਲੋਂ ਮੀਂਹ, ਗੜੇਮਾਰੀ ਨਾਲ ਪ੍ਰਭਾਵਿਤ ਹੋਏ ਇਲਾਕੇ (Effected Area) ਦਾ ਦੌਰਾ ਕੀਤਾ ਗਿਆ। ਇਸ ਮੌਕੇ ਝੰਡੂਕੇ, ਮਾਖਾ, ਚੈਨੇਵਾਲਾ, ਮੋਡਾ, ਫਤਹਿਪੁਰ, ਮੋਫਰ ,ਫਰੀਦਕੇ ਸੰਦਲੀ,ਉੱਡਤ ਸੈਦੇਵਾਲਾ, ਭੀਮੜਾ ਦੇ ਕਿਸਾਨਾਂ ਨਾਲ ਜ਼ਮੀਨੀ ਪੱਧਰ ‘ਤੇ ਗੱਲਬਾਤ ਕੀਤੀ ਗਈ। ਕਿਸਾਨ ਜਥੇਬੰਦੀ ਨੇ ਕਿਹਾ ਨੇ ਪੰਜਾਬ ਸਰਕਾਰ ਮੁਆਵਜ਼ਾ ਦੇਣ ਦੇ ਐਲਾਨ ਦੀ ਬਜਾਏ ਹਕੀਕਤ ਵਿੱਚ ਕੰਮ ਕਰੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਾਕਰ ਫੌਰੀ ਗਿਰਦਾਵਰੀ ਕਰਵਾਏ ਅਤੇ ਫਸਲਾਂ ਦੇ ਹੋਏ 100 ਫੀਸਦ ਨੁਕਸਾਨ ਮੁਤਾਬਕ ਮੁਆਵਜ਼ਾ ਵੰਡ ਕਰੇ। ਤਾਂ ਜੋ ਕਿਸਾਨ ਆਰਥਿਕ ਭਰਪਾਈ ਹੋ ਸਕੇ ਅਤੇ ਉਹ ਜਲਦ ਮੱਕੀ ਦੀ ਫਸਲ ਬੀਜ ਸੱਕਣ।