ਮਾਰਚ ਵਿੱਚ ਕਿਸਾਨ ਮੋਰਚਾ ਫਿਰ ਕਰੇਗਾ ਅੰਦੋਲਨ ਦਾ ਐਲਾਨ, 15 ਮਾਰਚ ਨੂੰ ਦਿੱਲੀ ਵਿੱਚ ਬਣੇਗੀ ਰਣਨੀਤੀ
ਇੱਥੋਂ ਦਾ ਸੰਵਿਧਾਨ ਬਾਬਾ ਭੀਮ ਰਾਓ ਅੰਬੇਡਕਰ ਨੇ ਸਭ ਨੂੰ ਬਰਾਬਰਤਾ ਦੇਣ ਲਈ ਬਣਾਇਆ ਸੀ ਪਰ ਇਹ ਸਰਕਾਰ ਵਿਤਕਰਾ ਕਰ ਰਹੀ ਹੈ।

ਸੰਯੁਕਤ ਕਿਸਾਨ ਮੋਰਚਾ ਇੱਕ ਵਾਰ ਫਿਰ ਕੇਂਦਰ ਸਰਕਾਰ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੇ 15 ਤੋਂ 22 ਮਾਰਚ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ ਹੈ, ਪਰ ਪ੍ਰਦਰਸ਼ਨ ਦੀ ਤਰੀਕ ਨੂੰ ਅੰਤਿਮ ਰੂਪ ਦੇਣ ਲਈ ਐਸਕੇਐਮ ਆਗੂ 9 ਫਰਵਰੀ ਨੂੰ ਹਰਿਆਣਾ ਕੁਰੂਕਸ਼ੇਤਰ ਵਿੱਚ ਇਕੱਠੇ ਹੋਣਗੇ। ਹਰਿਆਣਾ ਦੇ ਜੀਂਦ ‘ਚ ਵੀ ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਤਾਕਤ ਦਿਖਾਈ। ਨਵੀਂ ਅਨਾਜ ਮੰਡੀ ‘ਚ ਕਿਸਾਨ ਮਹਾਪੰਚਾਇਤ ‘ਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ ਸਮੇਤ ਕਈ ਰਾਜਾਂ ਤੋਂ ਹਜ਼ਾਰਾਂ ਕਿਸਾਨ ਪੁੱਜੇ ਹੋਏ ਹਨ।
ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਥੇ ਗੰਨੇ ਦੀ ਲੜਾਈ ਚੱਲ ਰਹੀ ਹੈ। ਸਰਕਾਰ ਨੇ ਸਿਰਫ਼ 10 ਰੁਪਏ ਦਾ ਵਾਧਾ ਕੀਤਾ ਹੈ। ਪੰਜਾਬ ਵਿੱਚ ਇੱਥੋ ਨਾਲੋਂ ਗੰਨੇ ਦੀ ਕੀਮਤ ਵੱਧ ਹੈ। ਗੰਨੇ ਦਾ ਰੇਟ ਵਧਾਉਣ ਲਈ ਅੰਦੋਲਨ ਹੋਰ ਤੇਜ਼ ਕਰਨਾ ਪਵੇਗਾ। ਇੱਥੋਂ ਦਾ ਸੰਵਿਧਾਨ ਬਾਬਾ ਭੀਮ ਰਾਓ ਅੰਬੇਡਕਰ ਨੇ ਸਭ ਨੂੰ ਬਰਾਬਰਤਾ ਦੇਣ ਲਈ ਬਣਾਇਆ ਸੀ ਪਰ ਇਹ ਸਰਕਾਰ ਵਿਤਕਰਾ ਕਰ ਰਹੀ ਹੈ। ਸਰਕਾਰ ਖਾਪ ਪੰਚਾਇਤਾਂ ਨੂੰ ਨਿਸ਼ਾਨਾ ਬਣਾ ਕੇ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ।