Kinnu Farmers: ਕਿਨੂੰ ਕਿਸਾਨਾਂ ਦੀ ਸ਼ਿਕਾਇਤ, ਸਰਕਾਰ ਨੇ ਨਹੀਂ ਕੀਤਾ ਮੁਆਵਜ਼ਾ ਦਾ ਐਲਾਨ
ਫਾਜਿਲਕਾ ਨਿਊਜ: ਪੰਜਾਬ ਰਾਜਸਥਾਨ ਸਰਹੱਦ ਤੇ ਪਿੰਡ ਬਕੈਨਵਾਲਾ (Village Bakkainwala) ਵਿਖੇ ਬੀਤੇ ਦਿਨੀਂ ਆਏ ਚਕਰਵਾਤੀ ਤੂਫ਼ਾਨ ਦੇ ਕਾਰਨ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦੇ ਦਿੱਤਾ ਗਿਆ ਹੈ ਪਰ ਕਿਨੂੰਆਂ ਦੇ ਬਾਗ਼ਾਂ ਦਾ ਮੁਆਵਜ਼ਾ ਦੇਣ ਬਾਰੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਵੀ ਐਲਾਨ ਨਹੀਂ ਕੀਤਾ ਗਿਆ। ਕਿਨੂੰਆਂ ਦੇ ਬਾਗ਼ਾਂ ਦੇ […]
ਫਾਜਿਲਕਾ ਨਿਊਜ: ਪੰਜਾਬ ਰਾਜਸਥਾਨ ਸਰਹੱਦ ਤੇ ਪਿੰਡ ਬਕੈਨਵਾਲਾ (Village Bakkainwala) ਵਿਖੇ ਬੀਤੇ ਦਿਨੀਂ ਆਏ ਚਕਰਵਾਤੀ ਤੂਫ਼ਾਨ ਦੇ ਕਾਰਨ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦੇ ਦਿੱਤਾ ਗਿਆ ਹੈ ਪਰ ਕਿਨੂੰਆਂ ਦੇ ਬਾਗ਼ਾਂ ਦਾ ਮੁਆਵਜ਼ਾ ਦੇਣ ਬਾਰੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਵੀ ਐਲਾਨ ਨਹੀਂ ਕੀਤਾ ਗਿਆ। ਕਿਨੂੰਆਂ ਦੇ ਬਾਗ਼ਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਤੂਫ਼ਾਨ ਦੀ ਲਪੇਟ ਵਿੱਚ ਆ ਕੇ ਵੀਹ ਵੀਹ ਸਾਲ ਪੁਰਾਣੇ ਉਨ੍ਹਾਂ ਦੇ ਦੋ ਹਜ਼ਾਰ ਦੇ ਕਰੀਬ ਕਿਨੂੰਆਂ ਦੇ ਦਰਖਤ ਜੜ੍ਹੋ ਪੁੱਟੇ ਗਏ। ਉਨ੍ਹਾਂ ਨੂੰ ਇੱਕ ਦਰਖਤ ਤੋਂ ਔਸਤਨ 5 ਤੋਂ 6 ਕੁਇੰਟਲ ਕਿੰਨੂੰ ਦੀ ਪੈਦਾਵਾਰ ਹੁੰਦੀ ਸੀ। ਇੱਕ ਕਿੱਲੇ ਦੇ ਵਿੱਚ ਸੌ ਦੇ ਕਰੀਬ ਦਰਖਤ ਸਨ।
ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਦਰਖਤ 10 ਤੋਂ 15 ਹਜ਼ਾਰ ਰੁਪਏ ਦਾ ਸੀ ਕਿਸਾਨਾਂ ਦਾ ਕਹਿਣਾ ਕਿ ਬਾਗਬਾਨੀ ਵਿਭਾਗ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਇਸ ਦਾ ਜਾਇਜ਼ਾ ਲੈਣ ਦਾ ਭਰੋਸਾ ਦੇ ਦਿੱਤਾ। ਨਾਲ ਹੀ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕਿੰਨੂਆਂ ਦੇ ਦਰਖਤ ਪੁੱਟੇ ਜਾਣ ਦੀ ਕੋਈ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਕਦੇ ਸਰਕਾਰ ਨੇ ਇਸ ਤੋਂ ਪਹਿਲਾਂ ਕਿਨੂੰਆਂ ਦੇ ਦਰਖਤ ਪੁੱਟੇ ਜਾਣ ਦਾ ਕਦੇ ਮੁਆਵਜ਼ਾ ਦਿੱਤਾ ।


