ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੋਹਰੇ ਕਾਰਨ ਕਿਸਾਨਾਂ ਦੀਆਂ ਫਸਲਾਂ ਹੋ ਰਹੀਆਂ ਹਨ ਖਰਾਬ, ਬਚਾਓ ਲਈ ਪਾਣੀ ਦਾ ਲੈ ਰਹੇ ਸਹਾਰਾ

ਕੋਹਰੇ ਕਾਰਨ ਆਲੂ ਮਟਰ ਦਿਆ ਫਸਲਾਂ ਨੁਕਸਾਨੀ ਜਾ ਰਹੀਆ,ਕਣਕ ਤੇ ਸਰਸੋ ਦੀ ਫਸਲਾਂ ਨੂੰ ਮਿਲ ਰਿਹਾ ਲਾਭ। ਖਰਾਬ ਹੋ ਰਹੀਆਂ ਫਸਲਾਂ ਨੂੰ ਬਚਾਉਣ ਲਈ ਪਾਣੀ ਦਾ ਸਹਾਰਾ ਲੈ ਰਹੇ ਹਨ।

ਕੋਹਰੇ ਕਾਰਨ ਕਿਸਾਨਾਂ ਦੀਆਂ ਫਸਲਾਂ ਹੋ ਰਹੀਆਂ ਹਨ ਖਰਾਬ, ਬਚਾਓ ਲਈ ਪਾਣੀ ਦਾ ਲੈ ਰਹੇ ਸਹਾਰਾ
Follow Us
davinder-kumar-jalandhar
| Published: 18 Jan 2023 12:18 PM

ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਕਾਰਨ ਜਿੱਥੇ ਉੱਤਰੀ ਭਾਰਤ ‘ਚ ਸੀਤ ਲਹਿਰ ਲਗਾਤਾਰ ਵਧ ਰਹੀ ਹੈ, ਉੱਥੇ ਹੀ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ ਨੂੰ ਹੁਣ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਕਿਤੇ ਸੰਘਣੀ ਧੁੰਦ ਦੇ ਨਾਲ ਕੋਹਰੇ ਕਾਰਨ ਉਨ੍ਹਾਂ ਦੀ ਬੀਜੀ ਫਸਲ ਖਰਾਬ ਨਾ ਹੋ ਜਾਵੇ, ਇਸ ਲਈ ਕਿਸਾਨਾਂ ਨੂੰ ਸਵੇਰੇ ਜਲਦੀ ਉੱਠਦੇ ਹੀ ਫਸਲਾਂ ਨੂੰ ਬਚਾਉਣ ਲਈ ਪਾਣੀ ਦਾ ਸਹਾਰਾ ਲੈਣਾ ਪੈਂਦਾ ਹੈ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਕੋਹਰੇ ਦੇ ਕਾਰਨ ਜ਼ਿਆਦਾਤਰ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਕੋਹਰੇ ਕਾਰਨ ਅੱਧੀ ਤੋਂ ਵੱਧ ਫ਼ਸਲ ਦਾ ਨੁਕਸਾਨ ਹੋ ਗਿਆ ਹੈ ਅਤੇ ਉਹ ਬਾਕੀ ਫ਼ਸਲ ਨੂੰ ਬਚਾਉਣ ਲਈ ਯਤਨਸ਼ੀਲ ਹਨ ਅਤੇ ਪਾਣੀ ਹੀ ਇੱਕੋ ਇੱਕ ਵਿਕਲਪ ਹੈ ਜਿਸ ਨਾਲ ਬਾਕੀ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ ਅਤੇ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ । ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਕੋਰਾ ਜ਼ਿਆਦਾ ਪਿਆ ਹੈ ਅਤੇ ਇਸ ਕੋਹਰੇ ਕਾਰਨ ਉਨ੍ਹਾਂ ਦੀ ਅੱਧੀ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ । ਜਿਸ ਦੀ ਭਰਪਾਈ ਕਰਨੀ ਮੁਸ਼ਕਲ ਹੋਵੇਗੀ। ਪਿਛਲੇ ਦੋ-ਤਿੰਨ ਦਿਨਾਂ ਤੋਂ ਧੁੰਦ ਘੱਟ ਪਰ ਕੋਹਰਾ ਜ਼ਿਆਦਾ ਪਿਆ ਹੈ ਅਤੇ ਇਹੀ ਕਾਰਨ ਹੈ ਕਿ ਅੱਧੀ ਤੋਂ ਵੱਧ ਫਸਲ ਬਰਬਾਦ ਹੋ ਗਈ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੇ ਕੋਹਰੇ

ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।ਹਾਲਾਂਕਿ ਇਸ ਕੋਹਰੇ ਦਾ ਲਾਭ ਕਣਕ ਅਤੇ ਸਰ੍ਹੋਂ ਦੀ ਫਸਲ ਨੂੰ ਮਿਲ ਰਿਹਾ ਹੈ ਪਰ ਆਲੂ, ਮਟਰ ਅਤੇ ਹੋਰ ਤਰ੍ਹਾਂ ਦੀਆਂ ਕਈ ਫ਼ਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਜੋ ਕੋਹਰੇ ਕਾਰਨ ਲਗਾਤਾਰ ਖਰਾਬ ਹੋ ਰਹੀਆ ਹਨ ਅਤੇ ਇਨ੍ਹਾਂ ਨੂੰ ਬਚਾਉਣ ਲਈ ਪਾਣੀ ਦਾ ਸਹਾਰਾ ਲੈਣਾ ਪੈਂਦਾ ਹੈ। ਕਿਉਂਕਿ ਪਾਣੀ ਲਗਾ ਕੇ ਹੀ ਫ਼ਸਲਾਂ ਨੂੰ ਵੱਧ ਤੋਂ ਵੱਧ ਬਚਾਇਆ ਜਾ ਸਕਦਾ ਹੈ।ਕਣਕ ਅਤੇ ਸਰ੍ਹੋਂ ਵਰਗੀਆਂ ਫਸਲਾਂ ਨੂੰ ਕੋਹਰੇ ਦਾ ਫਾਇਦਾ ਜ਼ਰੂਰ ਮਿਲ ਰਿਹਾ ਹੈ ਪਰ ਕੋਹਰੇ ਕਾਰਨ ਬਾਕੀ ਫਸਲਾਂ ਨੁਕਸਾਨੀ ਜਾ ਰਹੀਆ ਹਨ।ਉੱਥੇ ਹੀ ਮੌਸਮ ਵਿਭਾਗ ਵੀ ਵਾਰ-ਵਾਰ ਅਲਰਟ ਕਰ ਰਿਹਾ ਹੈ ਅਤੇ ਅਗਲੇ ਦੋ-ਤਿੰਨ ਦਿਨਾਂ ਤੱਕ ਕੋਹਰੇ ਦੇ ਵਧਣ ਦੀ ਗੱਲ ਕਰ ਰਿਹਾ ਹੈ।ਜਿਸ ਕਰਕੇ ਕਿਸਾਨਾ ਨੂੰ ਡਰ ਸਤਾਉਣ ਲਗ ਪਿਆ ਹੈ ਕਿ ਹੋਰ ਫ਼ਸਲ ਖਰਾਬ ਨਾ ਹੋ ਜਾਏ। ਇਸ ਲਈ ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਵੀ ਜਾਗਣਾ ਪਵੇਗਾ ਅਤੇ ਫ਼ਸਲਾਂ ਨੂੰ ਪਾਣੀ ਤੋਂ ਬਚਾਉਣਾ ਪਵੇਗਾ ਤਾ ਜੋ ਉਨ੍ਹਾਂ ਦੀਆਂ ਲਗਾਈਆਂ ਫ਼ਸਲਾਂ ਖ਼ਰਾਬ ਨਾ ਹੋਣ ।

Mukhtar Ansari Last Audio Viral: ਮੁਖਤਾਰ ਅੰਸਾਰੀ ਦੀ ਆਖਰੀ ਆਵਾਜ਼, ਬੇਟੇ ਨੂੰ ਸੁਣਾਇਆ ਸੀ ਦਰਦ
Mukhtar Ansari Last Audio Viral: ਮੁਖਤਾਰ ਅੰਸਾਰੀ ਦੀ ਆਖਰੀ ਆਵਾਜ਼, ਬੇਟੇ ਨੂੰ ਸੁਣਾਇਆ ਸੀ ਦਰਦ...
Mukhtar Ansari : 'ਸਾਜ਼ਿਸ਼ ਤਹਿਤ ਮਾਰਿਆ ਗਿਆ', ਮੁਖਤਾਰ ਅੰਸਾਰੀ ਦੇ ਭਰਾ ਦਾ ਵੱਡਾ ਖੁਲਾਸਾ
Mukhtar Ansari : 'ਸਾਜ਼ਿਸ਼ ਤਹਿਤ ਮਾਰਿਆ ਗਿਆ', ਮੁਖਤਾਰ ਅੰਸਾਰੀ ਦੇ ਭਰਾ ਦਾ ਵੱਡਾ ਖੁਲਾਸਾ...
CM ਮਾਨ ਦੇ ਘਰ ਆਈਆਂ ਖੁਸ਼ੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ
CM ਮਾਨ ਦੇ ਘਰ ਆਈਆਂ ਖੁਸ਼ੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ...
ਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅੱਜ ਅਦਾਲਤ 'ਚ ਕਰਨਗੇ ਵੱਡਾ ਖੁਲਾਸਾ, CM ਦੀ ਪਤਨੀ ਦਾ ਦਾਅਵਾ
ਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅੱਜ ਅਦਾਲਤ 'ਚ ਕਰਨਗੇ ਵੱਡਾ ਖੁਲਾਸਾ, CM ਦੀ ਪਤਨੀ ਦਾ ਦਾਅਵਾ...
Punjab Politics: ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ
Punjab Politics: ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ...
J&K: ਜੰਮੂ-ਕਸ਼ਮੀਰ 'ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ 'ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ
J&K: ਜੰਮੂ-ਕਸ਼ਮੀਰ 'ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ 'ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ...
Himachal Pradesh By Election: ਭਾਜਪਾ ਨੇ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀਆਂ ਟਿਕਟਾਂ
Himachal Pradesh By Election: ਭਾਜਪਾ ਨੇ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀਆਂ ਟਿਕਟਾਂ...
ਕੰਗਨਾ ਰਣੌਤ ਨੇ ਆਪਣੇ 'ਤੇ ਵਿਵਾਦਤ ਟਿੱਪਣੀ ਬਾਰੇ ਕੀ ਕਿਹਾ? ਦੇਖੋ ਵੀਡੀਓ
ਕੰਗਨਾ ਰਣੌਤ ਨੇ ਆਪਣੇ 'ਤੇ ਵਿਵਾਦਤ ਟਿੱਪਣੀ ਬਾਰੇ ਕੀ ਕਿਹਾ? ਦੇਖੋ ਵੀਡੀਓ...
ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਰਵਨੀਤ ਸਿੰਘ ਬਿੱਟੂ ਭਾਜਪਾ 'ਚ ਹੋਏ ਸ਼ਾਮਲ
ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਰਵਨੀਤ ਸਿੰਘ ਬਿੱਟੂ ਭਾਜਪਾ 'ਚ ਹੋਏ ਸ਼ਾਮਲ...
Stories