AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਤੇਲ ਤੋਂ ਲੈ ਕੇ ਮਹਿੰਗਾਈ ਤੱਕ ਵਧੇਗਾ ਅਸਰ? ਹੋਰਮੁਜ਼ ਸੰਕਟ ਤੇ ਆਈ ਰਿਪੋਰਟ ਨੇ ਵਧਾਈ ਚਿੰਤਾ

Hormuz Strait: ਈਰਾਨ ਯੁੱਧ ਅਤੇ ਹੋਰਮੁਜ਼ ਸਟ੍ਰੇਟ ਬੰਦ ਹੋਣ ਕਾਰਨ ਵਿਸ਼ਵ ਪੱਧਰ ਤੇ ਊਰਜਾ ਸੰਕਟ ਹੋਰ ਗੰਭੀਰ ਹੋ ਸਕਦਾ ਹੈ। ਦੁਨੀਆ ਵਿੱਚ ਈਂਧਨ ਦੇ ਭੰਡਾਰ ਤੇਜ਼ੀ ਨਾਲ ਘਟ ਰਹੇ ਹਨ, ਜਦਕਿ ਗਰਮੀ ਦੇ ਮੌਸਮ ਵਿੱਚ ਮੰਗ ਵੱਧ ਰਹੀ ਹੈ। ਜੇ ਖਾੜੀ ਖੇਤਰ ਤੋਂ ਤੇਲ ਦੀ ਸਪਲਾਈ ਰੁਕਦੀ ਰਹੀ ਤਾਂ ਕਈ ਦੇਸ਼ਾਂ ਨੂੰ ਊਰਜਾ ਬਚਾਉਣ ਲਈ ਸਖ਼ਤ ਕਦਮ ਚੁੱਕਣੇ ਪੈ ਸਕਦੇ ਹਨ। ਆਉਣ ਵਾਲੇ ਹਫ਼ਤਿਆਂ ਵਿੱਚ ਹਾਲਾਤ ਹੋਰ ਖਰਾਬ ਹੋ ਸਕਦੇ ਹਨ ਅਤੇ ਵਿਸ਼ਵ ਪੱਧਰ ਤੇ ਮੰਦੀ ਆਉਣ ਦਾ ਖ਼ਤਰਾ ਵੀ ਬਣ ਸਕਦਾ ਹੈ।

ਤੇਲ ਤੋਂ ਲੈ ਕੇ ਮਹਿੰਗਾਈ ਤੱਕ ਵਧੇਗਾ ਅਸਰ? ਹੋਰਮੁਜ਼ ਸੰਕਟ ਤੇ ਆਈ ਰਿਪੋਰਟ ਨੇ ਵਧਾਈ ਚਿੰਤਾ
ਹੋਰਮੁਜ਼ ਸੰਕਟ ਨੇ ਵਧਾਈ ਚਿੰਤਾ
tv9-punjabi
| Published: 18 May 2026 16:26 PM IST
Share

ਈਰਾਨ ਯੁੱਧ ਕਾਰਨ ਦੁਨੀਆ ਵਿੱਚ ਊਰਜਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹ ਸੰਕਟ ਇੱਕ ਨਵੇਂ ਅਤੇ ਹੋਰ ਜ਼ਿਆਦਾ ਖਤਰਨਾਕ ਦੌਰ ਵਿੱਚ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ। ਦੁਨੀਆ ਦੇ ਕਰੀਬ 80 ਦੇਸ਼ਾਂ ਨੇ ਆਪਣੀ ਅਰਥਵਿਵਸਥਾ ਨੂੰ ਬਚਾਉਣ ਲਈ ਐਮਰਜੈਂਸੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਵੱਡੀ ਚਿੰਤਾ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਹੈ, ਜਿੱਥੋਂ ਤੇਲ ਅਤੇ ਗੈਸ ਦੀ ਸਪਲਾਈ ਹਜੇ ਵੀ ਪੂਰੀ ਤਰ੍ਹਾਂ ਆਮ ਨਹੀਂ ਹੋ ਸਕੀ। ਫਾਈਨੈਂਸ਼ੀਅਲ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਇਸ ਬਾਰੇ ਚੇਤਾਵਨੀ ਦਿੱਤੀ ਹੈ।

ਫਾਈਨੈਂਸ਼ੀਅਲ ਟਾਈਮਜ਼ ਦੇ ਮੁਤਾਬਕ, ਮਾਹਿਰਾਂ ਦਾ ਕਹਿਣਾ ਹੈ ਕਿ ਜੇ ਜਲਦੀ ਹਾਲਾਤ ਨਹੀਂ ਸੁਧਰੇ ਤਾਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਫਿਰ ਵੱਡਾ ਉਛਾਲ ਆ ਸਕਦਾ ਹੈ। ਫੰਡ ਮੈਨੇਜਮੈਂਟ ਕੰਪਨੀ ਐਬਰਡੀਨ ਦੇ ਮੁੱਖ ਅਰਥਸ਼ਾਸਤਰੀ ਪੌਲ ਡਿਗਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਅਜਿਹੇ ਹਾਲਾਤਾਂ ਤੇ ਨਜ਼ਰ ਰੱਖ ਰਹੀ ਹੈ, ਜਿੱਥੇ ਬ੍ਰੈਂਟ ਕ੍ਰੂਡ ਆਇਲ 180 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ। ਜੇ ਅਜਿਹਾ ਹੋਇਆ ਤਾਂ ਕਈ ਦੇਸ਼ਾਂ ਵਿੱਚ ਮਹਿੰਗਾਈ ਤੇਜ਼ੀ ਨਾਲ ਵਧੇਗੀ ਅਤੇ ਮੰਦੀ ਦਾ ਖ਼ਤਰਾ ਪੈਦਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਇਸ ਵੇਲੇ ਉਧਾਰ ਦੇ ਸਮੇਂ ਤੇ ਚੱਲ ਰਹੀ ਹੈ।

ਗਰਮੀਆਂ ਵਿੱਚ ਊਰਜਾ ਦੀ ਖਪਤ ਵਧੀ

ਗਰਮੀ ਦਾ ਮੌਸਮ ਸ਼ੁਰੂ ਹੋਣ ਕਾਰਨ ਏਅਰ ਕੰਡੀਸ਼ਨਰ ਦੀ ਵਰਤੋਂ ਅਤੇ ਹਵਾਈ ਯਾਤਰਾਵਾਂ ਵਧ ਰਹੀਆਂ ਹਨ। ਇਸ ਨਾਲ ਪੈਟਰੋਲ, ਡੀਜ਼ਲ, ਜੈਟ ਫਿਊਲ ਅਤੇ ਕੱਚੇ ਤੇਲ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਦੂਜੇ ਪਾਸੇ, ਦੁਨੀਆ ਭਰ ਵਿੱਚ ਤੇਲ ਦਾ ਭੰਡਾਰ ਰਿਕਾਰਡ ਪੱਧਰ ਤੇ ਤੇਜ਼ੀ ਨਾਲ ਘਟ ਰਿਹਾ ਹੈ।

ਆਸਟ੍ਰੇਲੀਆ ਨੇ ਈਂਧਨ ਅਤੇ ਖਾਦ ਦੇ ਭੰਡਾਰ ਵਧਾਉਣ ਲਈ 10 ਅਰਬ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਹੈ। ਫਰਾਂਸ ਨੇ ਕਿਹਾ ਹੈ ਕਿ ਉਹ ਆਪਣੀ ਅਰਥਵਿਵਸਥਾ ਨੂੰ ਬਚਾਉਣ ਲਈ ਮਦਦ ਦਾ ਦਾਇਰਾ ਹੋਰ ਵਧਾਏਗਾ। ਉੱਥੇ ਹੀ ਭਾਰਤ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਸੋਨਾ ਘੱਟ ਖਰੀਦਣ ਅਤੇ ਵਿਦੇਸ਼ ਯਾਤਰਾਵਾਂ ਤੋਂ ਬਚਣ, ਤਾਂ ਜੋ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਸੁਰੱਖਿਅਤ ਰਹੇ।

ਦੁਨੀਆ ਵਿੱਚ ਮੰਦੀ ਦਾ ਖ਼ਤਰਾ

ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਦੇ ਮੁਤਾਬਕ, ਮਾਰਚ ਦੇ ਅੰਤ ਤੱਕ 55 ਦੇਸ਼ਾਂ ਨੇ ਐਮਰਜੈਂਸੀ ਕਦਮ ਚੁੱਕੇ ਸਨ, ਪਰ ਹੁਣ ਇਹ ਗਿਣਤੀ ਵਧ ਕੇ 76 ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਜੰਗ ਖਤਮ ਨਹੀਂ ਹੁੰਦੀ ਅਤੇ ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਨਹੀਂ ਖੁਲਦਾ, ਤਾਂ ਦੁਨੀਆ ਮੰਦੀ ਵੱਲ ਜਾ ਸਕਦੀ ਹੈ। ਯੂਰਪੀ ਸੰਘ ਦੇ ਟ੍ਰਾਂਸਪੋਰਟ ਕਮਿਸ਼ਨਰ ਅਪੋਸਟੋਲੋਸ ਤਜ਼ਿਤਜ਼ਿਕੋਸਤਾਸ ਨੇ ਵੀ ਕਿਹਾ ਹੈ ਕਿ ਹਾਲਾਤ ਖਤਰਨਾਕ ਬਣਦੇ ਜਾ ਰਹੇ ਹਨ।

IEA ਦੇ ਮੁਤਾਬਕ, ਮਾਰਚ ਤੋਂ ਜੂਨ ਦੇ ਵਿਚਕਾਰ ਦੁਨੀਆ ਵਿੱਚ ਤੇਲ ਦੀ ਖਪਤ ਉਤਪਾਦਨ ਨਾਲੋਂ ਕਰੀਬ 60 ਲੱਖ ਬੈਰਲ ਪ੍ਰਤੀ ਦਿਨ ਜ਼ਿਆਦਾ ਰਹੀ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਾਟ 80 ਤੋਂ 90 ਲੱਖ ਬੈਰਲ ਪ੍ਰਤੀ ਦਿਨ ਤੱਕ ਹੋ ਸਕਦੀ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਸਰਕਾਰਾਂ ਅਤੇ ਕੰਪਨੀਆਂ ਆਪਣੇ ਪੁਰਾਣੇ ਤੇਲ ਭੰਡਾਰ ਤੇਜ਼ੀ ਨਾਲ ਵਰਤ ਰਹੀਆਂ ਹਨ। ਜੰਗ ਸ਼ੁਰੂ ਹੋਣ ਤੋਂ ਬਾਅਦ ਦੁਨੀਆ ਦੇ ਤੇਲ ਭੰਡਾਰ ਵਿੱਚ ਕਰੀਬ 38 ਕਰੋੜ ਬੈਰਲ ਦੀ ਕਮੀ ਆ ਚੁੱਕੀ ਹੈ। ਸਰਕਾਰਾਂ ਆਪਣੇ ਐਮਰਜੈਂਸੀ ਰਿਜ਼ਰਵ ਤੋਂ ਹਰ ਰੋਜ਼ 20 ਲੱਖ ਬੈਰਲ ਤੋਂ ਵੱਧ ਤੇਲ ਬਾਜ਼ਾਰ ਵਿੱਚ ਭੇਜ ਰਹੀਆਂ ਹਨ, ਪਰ ਇਹ ਪ੍ਰਬੰਧ ਜੁਲਾਈ ਤੱਕ ਖਤਮ ਹੋ ਸਕਦਾ ਹੈ।

ਫੈਕਟਰੀਆਂ ਅਤੇ ਸਪਲਾਈ ਚੇਨ ਤੇ ਪਵੇਗਾ ਅਸਰ

ਜੇ ਹਾਲਾਤ ਹੋਰ ਖਰਾਬ ਹੋਏ ਤਾਂ ਕਈ ਦੇਸ਼ਾਂ ਵਿੱਚ ਪੈਟਰੋਲ-ਡੀਜ਼ਲ ਦੀ ਰਾਸ਼ਨਿੰਗ ਸ਼ੁਰੂ ਹੋ ਸਕਦੀ ਹੈ। ਫੈਕਟਰੀਆਂ ਬੰਦ ਹੋ ਸਕਦੀਆਂ ਹਨ ਅਤੇ ਸਪਲਾਈ ਚੇਨ ਤੇ ਵੱਡਾ ਅਸਰ ਪੈ ਸਕਦਾ ਹੈ। ਫਿਲਹਾਲ ਬ੍ਰੈਂਟ ਕ੍ਰੂਡ ਦੀ ਕੀਮਤ 105 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚੱਲ ਰਹੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਮੰਗ ਘਟਾਉਣ ਲਈ ਕੀਮਤਾਂ ਦਾ ਹੋਰ ਵਧਣਾ ਵੀ ਜ਼ਰੂਰੀ ਹੋ ਸਕਦਾ ਹੈ।

ਪਾਕਿਸਤਾਨ, ਸ਼੍ਰੀਲੰਕਾ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਵਿੱਚ ਪਹਿਲਾਂ ਹੀ ਈਂਧਨ ਸੰਕਟ ਦੇ ਲੱਛਣ ਦਿਖਣ ਲੱਗੇ ਹਨ। ਇਨ੍ਹਾਂ ਦੇਸ਼ਾਂ ਨੇ ਅਸਥਾਈ ਤੌਰ ਤੇ ਚਾਰ ਦਿਨਾਂ ਦਾ ਵਰਕਿੰਗ ਵੀਕ ਲਾਗੂ ਕੀਤਾ ਹੈ। ਸਭ ਤੋਂ ਵੱਧ ਅਸਰ ਪੈਟਰੋਕੈਮਿਕਲ ਅਤੇ ਏਵਿਏਸ਼ਨ ਸੈਕਟਰ ਤੇ ਪੈ ਰਿਹਾ ਹੈ। ਕਈ ਰਿਫਾਈਨਰੀ ਕੰਪਨੀਆਂ ਮਹਿੰਗਾ ਤੇਲ ਖਰੀਦਣ ਤੋਂ ਬਚ ਰਹੀਆਂ ਹਨ ਅਤੇ ਪੁਰਾਣੇ ਸਟਾਕ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਜੰਗ ਜਲਦੀ ਖਤਮ ਹੋ ਜਾਵੇਗੀ।

ਹਾਲਾਂਕਿ ਕੁਝ ਅਰਥਸ਼ਾਸਤਰੀਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੇਲ ਦੀ ਸਪਲਾਈ ਸੁਧਰ ਸਕਦੀ ਹੈ ਅਤੇ ਕੀਮਤਾਂ ਫਿਰ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਸਕਦੀਆਂ ਹਨ। ਪਰ ਜੇ ਤੇਲ 150 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾਂਦਾ ਹੈ, ਤਾਂ ਦੁਨੀਆ ਨੂੰ ਭਾਰੀ ਮਹਿੰਗਾਈ, ਸਪਲਾਈ ਸੰਕਟ ਅਤੇ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Source:TV9 Hindi.com

Follow Us
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...