AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਾਜ਼ਾ ਦੀ ਤੁਲਨਾ ਹੀਰੋਸ਼ੀਮਾ ਨਾਲ ਕਿਉਂ ਕੀਤੀ ਜਾ ਰਹੀ ਹੈ? ਇਜ਼ਰਾਈਲ ਨੇ ਸੁੱਟਿਆ 25000 ਟਨ ਬਾਰੂਦ

ਹਮਾਸ ਵਿਰੁੱਧ ਜੰਗ ਦੇ ਬੀਜ: ਗਾਜ਼ਾ ਪੱਟੀ ਵਿੱਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਬੰਬਾਰੀ ਨੂੰ ਲੈ ਕੇ ਇੱਕ ਵੱਡਾ ਦਾਅਵਾ ਸਾਹਮਣੇ ਆਇਆ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਦਾਅਵਾ ਹੈ ਕਿ ਗਾਜ਼ਾ ਪੱਟੀ 'ਤੇ ਇਜ਼ਰਾਈਲ ਦੀ ਬੰਬਾਰੀ ਨਾਲ ਹੋਇਆ ਨੁਕਸਾਨ ਹੀਰੋਸ਼ੀਮਾ 'ਚ ਹੋਏ ਪਰਮਾਣੂ ਧਮਾਕੇ ਤੋਂ ਜ਼ਿਆਦਾ ਹੈ।

ਗਾਜ਼ਾ ਦੀ ਤੁਲਨਾ ਹੀਰੋਸ਼ੀਮਾ ਨਾਲ ਕਿਉਂ ਕੀਤੀ ਜਾ ਰਹੀ ਹੈ? ਇਜ਼ਰਾਈਲ ਨੇ ਸੁੱਟਿਆ 25000 ਟਨ ਬਾਰੂਦ
(Photo Credit: tv9hindi.com)
tv9-punjabi
| Published: 07 Nov 2023 07:09 AM IST
Share

ਵਰਲਡ ਨਿਊਜ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਇਜ਼ਰਾਇਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਮਲੇਸ਼ੀਆ (Malaysia) ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਦੀ ਬੰਬਾਰੀ ਨਾਲ ਹੋਇਆ ਨੁਕਸਾਨ ਦੂਜੇ ਵਿਸ਼ਵ ਯੁੱਧ ਵਿੱਚ ਹੀਰੋਸ਼ੀਮਾ ਵਿੱਚ ਹੋਏ ਨੁਕਸਾਨ ਤੋਂ ਵੱਧ ਹੈ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਇਹ ਤੁਲਨਾ ਕੋਈ ਅਤਿਕਥਨੀ ਨਹੀਂ ਹੈ ਕਿਉਂਕਿ ਸੋਸ਼ਲ ਮੀਡੀਆ (Social media) ਪਲੇਟਫਾਰਮ ‘ਐਕਸ’ ‘ਤੇ ਯੂਰੋ-ਮੈਡੀਟੇਰੀਅਨ ਦੇ ਐਲਾਨ ਮੁਤਾਬਕ ਗਾਜ਼ਾ ‘ਤੇ ਸੁੱਟੇ ਗਏ ਬੰਬਾਂ ਦੀ ਤਾਕਤ ਹੀਰੋਸ਼ੀਮਾ ‘ਚ ਹੋਏ ਪ੍ਰਮਾਣੂ ਧਮਾਕੇ ਤੋਂ 1.5 ਗੁਣਾ ਜ਼ਿਆਦਾ ਹੈ। ਇਸ ਦੇ ਨਾਲ ਹੀ ਜਾਪਾਨੀ ਸ਼ਹਿਰ ਦਾ ਖੇਤਰਫਲ 900 ਵਰਗ ਕਿਲੋਮੀਟਰ ਹੈ, ਜਦੋਂ ਕਿ ਗਾਜ਼ਾ ਦਾ ਖੇਤਰਫਲ 360 ਵਰਗ ਕਿਲੋਮੀਟਰ ਤੋਂ ਵੱਧ ਨਹੀਂ ਹੈ।

ਇਜ਼ਰਾਈਲ ਹਮਲੇ ‘ਚ ਵੱਡੇ ਵੱਡੇ ਪੱਧਰ ‘ਤੇ ਲੋਕਾਂ ਦੀ ਮੌਤ

ਇਸ ਵਿਚ ਦੱਸਿਆ ਗਿਆ ਹੈ ਕਿ ਇਜ਼ਰਾਈਲ (Israel) ਨੇ 4 ਹਫਤਿਆਂ ਵਿਚ ਗਾਜ਼ਾ ‘ਤੇ ਪਹਿਲਾ ਹੀ 25,000 ਟਨ ਤੋਂ ਵੱਧ ਬੰਬ ਸੁੱਟੇ ਹਨ, ਜੋ ਕਿ ਲਗਭਗ ਦੋ ਹੀਰੋਸ਼ੀਮਾ ਬੰਬਾਂ ਦੇ ਬਰਾਬਰ ਹੈ! ਗਾਜ਼ਾ ਪੱਟੀ ਵਿੱਚ ਅੱਧੇ ਤੋਂ ਵੱਧ ਹਾਊਸਿੰਗ ਯੂਨਿਟਾਂ ਨੂੰ ਨੁਕਸਾਨ ਪਹੁੰਚਿਆ ਹੈ। ਗਾਜ਼ਾ ‘ਤੇ ਇਜ਼ਰਾਈਲ ਦੇ ਹਮਲੇ ‘ਚ ਹੁਣ ਤੱਕ 9000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

146,100 ਰਿਹਾਇਸ਼ੀ ਯੂਨਿਟਾਂ ਨੂੰ ਪਹੁੰਚਿਆ ਨੁਕਸਾਨ

ਰਿਪੋਰਟ ਮੁਤਾਬਕ ਇਸ ਬੰਬਾਰੀ ਵਿੱਚ 4053 ਬੱਚਿਆਂ ਅਤੇ 2570 ਔਰਤਾਂ ਸਮੇਤ 9681 ਲੋਕ ਮਾਰੇ ਗਏ ਸਨ। 26990 ਲੋਕ ਜ਼ਖਮੀ ਹੋਏ ਹਨ ਅਤੇ 2219 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਬੰਬ ਧਮਾਕੇ ਨੇ ਲਗਭਗ 15,000 ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। 84,100 ਰਿਹਾਇਸ਼ੀ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, ਦਰਜਨਾਂ ਸਕੂਲ, ਹਸਪਤਾਲ ਅਤੇ ਉਦਯੋਗਿਕ ਸਹੂਲਤਾਂ ਤੋਂ ਇਲਾਵਾ 146,100 ਰਿਹਾਇਸ਼ੀ ਯੂਨਿਟਾਂ ਨੂੰ ਨੁਕਸਾਨ ਪਹੁੰਚਿਆ।

ਹੀਰੋਸ਼ੀਮਾ ਅਤੇ ਨਾਗਾਸਾਕੀ ਪਰਮਾਣੂ ਧਮਾਕੇ

75 ਸਾਲ ਪਹਿਲਾਂ ਇੱਕ ਅਮਰੀਕੀ ਬੀ-29 ਬੰਬ ਨੇ ਹੀਰੋਸ਼ੀਮਾ ਉੱਤੇ ਇੱਕ ਨਵਾਂ ਪਰਮਾਣੂ ਬੰਬ ਸੁੱਟਿਆ ਸੀ, ਜਿਸ ਵਿੱਚ ਲਗਭਗ 70,000 ਲੋਕ ਤੁਰੰਤ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਜੋ ਬਾਅਦ ਵਿੱਚ ਦਰਦਨਾਕ ਅਤੇ ਲਾਇਲਾਜ ਰੇਡੀਏਸ਼ਨ ਐਕਸਪੋਜਰ ਕਾਰਨ ਮਰ ਗਏ ਸਨ। ਇਸ ਪ੍ਰਮਾਣੂ ਹਮਲੇ ਦੇ ਪੀੜਤਾਂ ਦੀ ਗਿਣਤੀ ਦਾ ਸਿਰਫ ਅੰਦਾਜ਼ਾ ਲਗਾਇਆ ਗਿਆ ਹੈ। ਪਰ ਮੰਨਿਆ ਜਾਂਦਾ ਹੈ ਕਿ ਹੀਰੋਸ਼ੀਮਾ ਦੇ 350,000 ਨਿਵਾਸੀਆਂ ਵਿੱਚੋਂ 140,000 ਇਸ ਪਰਮਾਣੂ ਧਮਾਕੇ ਵਿੱਚ ਮਾਰੇ ਗਏ ਸਨ। ਇਸ ਦੇ ਨਾਲ ਹੀ ਨਾਗਾਸਾਕੀ ‘ਤੇ ਪਰਮਾਣੂ ਬੰਬ ਧਮਾਕੇ ‘ਚ ਘੱਟੋ-ਘੱਟ 74,000 ਲੋਕ ਮਾਰੇ ਗਏ ਸਨ।

ਹੀਰੋਸ਼ੀਮ ਤੇ ਸੁੱਟੇ ਪਰਮਾਣੂ ਬੰਬਾ ਦਾ ਭਾਰ ਸੀ 4,500 ਕਿਲੋਗ੍ਰਾਮ

ਹੀਰੋਸ਼ੀਮਾ ‘ਤੇ ਸੁੱਟੇ ਗਏ ਪਰਮਾਣੂ ਬੰਬ ਦਾ ਭਾਰ 4,500 ਕਿਲੋਗ੍ਰਾਮ ਸੀ ਅਤੇ ਇਸ ਦੀ ਵਿਸਫੋਟਕ ਸਮਰੱਥਾ 15,000 ਟਨ ਟੀਐਨਟੀ ਦੇ ਬਰਾਬਰ ਸੀ, ਜਿਸ ਨੇ ਸ਼ਹਿਰ ਦੇ 5 ਵਰਗ ਮੀਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਬਿਆਨ ਦੇ ਅਨੁਸਾਰ, ਇਜ਼ਰਾਈਲ ਉੱਚ ਵਿਨਾਸ਼ਕਾਰੀ ਸਮਰੱਥਾ ਵਾਲੇ ਬੰਬਾਂ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ਵਿੱਚੋਂ ਕੁਝ ਦਾ ਭਾਰ 150 ਤੋਂ 1,000 ਕਿਲੋਗ੍ਰਾਮ ਦੇ ਵਿਚਕਾਰ ਹੁੰਦਾ ਹੈ।

ਗਾਜ਼ਾ ਸ਼ਹਿਰ ‘ਤੇ ਹੀ 10 ਹਜ਼ਾਰ ਤੋਂ ਵੱਧ ਸੁੱਟੇ ਗਏ ਬੰਬ

ਇਸ ਦੇ ਨਾਲ ਹੀ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਦੇ ਤਾਜ਼ਾ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਇਕੱਲੇ ਗਾਜ਼ਾ ਸ਼ਹਿਰ ‘ਤੇ 10,000 ਤੋਂ ਵੱਧ ਬੰਬ ਸੁੱਟੇ ਗਏ ਹਨ। ਜੇਨੇਵਾ ਕਨਵੈਨਸ਼ਨਾਂ ਦੇ ਤਹਿਤ, ਪੂਜਾ ਘਰਾਂ ਅਤੇ ਸਕੂਲਾਂ ਅਤੇ ਹੋਰ ਨਾਗਰਿਕ ਢਾਂਚੇ ‘ਤੇ ਹਮਲਿਆਂ ਦੀ ਮਨਾਹੀ ਹੈ, ਜਦੋਂ ਕਿ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਇਨ੍ਹਾਂ ਇਮਾਰਤਾਂ ਦੇ ਅੰਦਰ ਜਾਂ ਨੇੜੇ ਪਨਾਹ ਦੇ ਰਹੇ ਹਨ।

85 ਸਰਕਾਰੀ ਇਮਾਰਤਾਂ ਨੂੰ ਵੀ ਕਰ ਦਿੱਤਾ ਤਬਾਹ

ਗਾਜ਼ਾ ਮੀਡੀਆ ਦਫ਼ਤਰ ਦੇ ਮੁਖੀ ਸਲਾਮਾ ਮਾਰੌਫ ਨੇ ਕਿਹਾ ਕਿ ਇਜ਼ਰਾਈਲੀ ਬਲਾਂ ਨੇ ਗਾਜ਼ਾ ਵਿੱਚ 85 ਸਰਕਾਰੀ ਇਮਾਰਤਾਂ ਨੂੰ ਵੀ ਤਬਾਹ ਕਰ ਦਿੱਤਾ ਹੈ। 47 ਮਸਜਿਦਾਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਤਿੰਨ ਚਰਚਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲਿਆਂ ਵਿੱਚ ਕੁੱਲ 35 ਪੱਤਰਕਾਰ, 124 ਸਿਹਤ ਕਰਮਚਾਰੀ ਅਤੇ ਐਮਰਜੈਂਸੀ ਬਚਾਅ ਟੀਮਾਂ ਦੇ 18 ਸਿਵਲ ਡਿਫੈਂਸ ਕਰਮਚਾਰੀ ਵੀ ਮਾਰੇ ਗਏ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...