AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸ਼ਾਂਤੀ ਸਮਝੌਤੇ ਤੋਂ ਪਹਿਲਾਂ ਈਰਾਨੀ ਕਮਾਂਡਰ ਦੀ ਹੱਤਿਆ ਕਰ ਸਕਦਾ ਹੈ ਅਮਰੀਕਾ, ਤਿਆਰੀ ਕੀਤੀ ਸ਼ੁਰੂ

ਈਰਾਨ ਦੀ ਜ਼ਿੱਦ ਕਾਰਨ ਅਮਰੀਕਾ ਦੇ ਨਾਲ ਹੋਣ ਵਾਲੇ ਸ਼ਾਂਤੀ ਸਮਝੌਤੇ (ਪੀਸ ਡੀਲ) ਵਿੱਚ ਵੱਡੀ ਰੁਕਾਵਟ ਪੈਦਾ ਹੋ ਗਈ ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਈਰਾਨ ਵਿੱਚ ਇੱਕ ਸੀਮਤ ਫੌਜੀ ਕਾਰਵਾਈ (ਸਟ੍ਰਾਈਕ) ਦੀ ਯੋਜਨਾ ਤਿਆਰ ਕਰ ਰਿਹਾ ਹੈ।

ਸ਼ਾਂਤੀ ਸਮਝੌਤੇ ਤੋਂ ਪਹਿਲਾਂ ਈਰਾਨੀ ਕਮਾਂਡਰ ਦੀ ਹੱਤਿਆ ਕਰ ਸਕਦਾ ਹੈ ਅਮਰੀਕਾ, ਤਿਆਰੀ ਕੀਤੀ ਸ਼ੁਰੂ
(Photo- Getty)
tv9-punjabi
| Published: 24 Apr 2026 19:18 PM IST
Share

ਈਰਾਨ ਦੀ ਜ਼ਿੱਦ ਕਾਰਨ ਅਮਰੀਕਾ ਦੇ ਨਾਲ ਹੋਣ ਵਾਲੇ ਸ਼ਾਂਤੀ ਸਮਝੌਤੇ (ਪੀਸ ਡੀਲ) ਵਿੱਚ ਵੱਡੀ ਰੁਕਾਵਟ ਪੈਦਾ ਹੋ ਗਈ ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਈਰਾਨ ਵਿੱਚ ਇੱਕ ਸੀਮਤ ਫੌਜੀ ਕਾਰਵਾਈ (ਸਟ੍ਰਾਈਕ) ਦੀ ਯੋਜਨਾ ਤਿਆਰ ਕਰ ਰਿਹਾ ਹੈ। ਪੈਂਟਾਗਨ ਦੇ ਸੂਤਰਾਂ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਗੱਲਬਾਤ ਨੂੰ ਅੰਤਿਮ ਰੂਪ ਦੇਣ ਵਿੱਚ ‘ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ’ ਦੇ ਮੁਖੀ ਅਹਿਮਦ ਵਾਹਿਦੀ ਸਭ ਤੋਂ ਵੱਡੀ ਰੁਕਾਵਟ ਬਣੇ ਹੋਏ ਹਨ। ਹੁਣ ਅਮਰੀਕਾ, ਇਜ਼ਰਾਈਲ ਦੇ ਸਹਿਯੋਗ ਨਾਲ ਵਾਹਿਦੀ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਿਹਾ ਹੈ।

ਅਹਿਮਦ ਵਾਹਿਦੀ ਨੂੰ ਇਸੇ ਸਾਲ ਮਾਰਚ ਵਿੱਚ ਮੁਹੰਮਦ ਪਾਕਪੂਰ ਦੀ ਹੱਤਿਆ ਤੋਂ ਬਾਅਦ ਆਈ.ਆਰ.ਜੀ.ਸੀ. ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸ਼ਾਸਨ ਵਿੱਚ ਬੈਠੇ ਕੁਝ ਕੱਟੜਪੰਥੀ ਲੋਕਾਂ ਨੂੰ ਰਸਤੇ ਤੋਂ ਹਟਾਉਣ ਨਾਲ ਈਰਾਨ ਮੁੜ ਗੱਲਬਾਤ ਦੀ ਪਟਰੀ ‘ਤੇ ਪਰਤ ਸਕਦਾ ਹੈ।

ਅਮਰੀਕਾ ਕਿਉਂ ਕਰਨਾ ਚਾਹੁੰਦਾ ਹੈ ਵਾਹਿਦੀ ਦਾ ਖਾਤਮਾ?

ਪੀਸ ਡੀਲ ਵਿੱਚ ਰੁਕਾਵਟ: ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਾਹਿਦੀ ਸ਼ਾਂਤੀ ਸਮਝੌਤੇ ਦੇ ਰਾਹ ਵਿੱਚ ਸਭ ਤੋਂ ਵੱਡਾ ‘ਬ੍ਰੇਕਰ’ ਹੈ। ਉਸ ਕਾਰਨ ਹੀ ਈਰਾਨ ਨਾਲ ਗੱਲਬਾਤ ਸਿਰੇ ਨਹੀਂ ਚੜ੍ਹ ਰਹੀ। ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ (21 ਅਪ੍ਰੈਲ) ਨੂੰ ਇਸਲਾਮਾਬਾਦ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਬੈਠਕ ਹੋਣੀ ਸੀ, ਪਰ ਆਖਰੀ ਸਮੇਂ ‘ਤੇ ਈਰਾਨੀ ਵਫ਼ਦ ਉੱਥੇ ਨਹੀਂ ਪਹੁੰਚਿਆ। ਕਿਹਾ ਜਾ ਰਿਹਾ ਹੈ ਕਿ ਵਾਹਿਦੀ ਨੇ ਦਬਾਅ ਪਾ ਕੇ ਵਫ਼ਦ ਨੂੰ ਰੋਕ ਲਿਆ ਸੀ। ਆਈ.ਆਰ.ਜੀ.ਸੀ. ਦੀ ਮੰਗ ਹੈ ਕਿ ਪਹਿਲਾਂ ਅਮਰੀਕਾ ‘ਹੋਰਮੁਜ਼’ ਦੇ ਬਾਹਰ ਦੀ ਨਾਕਾਬੰਦੀ ਖ਼ਤਮ ਕਰੇ, ਉਸ ਤੋਂ ਬਾਅਦ ਹੀ ਡੀਲ ‘ਤੇ ਗੱਲ ਹੋਵੇਗੀ।

ਮੁਜਤਬਾ ਖਾਮੇਨੇਈ ਦੀ ਸਥਿਤੀ: ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਮੁਜਤਬਾ ਖਾਮੇਨੇਈ ਇਸ ਵੇਲੇ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਅਜਿਹੀ ਹਾਲਤ ਵਿੱਚ ਈਰਾਨ ਦੇ ਸਾਰੇ ਵੱਡੇ ਫੈਸਲੇ ਅਹਿਮਦ ਵਾਹਿਦੀ ਖ਼ੁਦ ਲੈ ਰਿਹਾ ਹੈ। ਵਾਹਿਦੀ ਨੂੰ ਖਾਮੇਨੇਈ ਪਰਿਵਾਰ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ ਅਤੇ ਅਯਾਤੁੱਲਾ ਅਲੀ ਖਾਮੇਨੇਈ ਨੇ ਹੀ ਉਸ ਨੂੰ ਆਈ.ਆਰ.ਜੀ.ਸੀ. ਦਾ ਡਿਪਟੀ ਚੀਫ਼ ਨਿਯੁਕਤ ਕੀਤਾ ਸੀ।

ਕੌਣ ਹੈ ਅਹਿਮਦ ਵਾਹਿਦੀ?

ਵਹੀਦ ਸ਼ਾਹਚੇਰਾਘੀ ਉਰਫ਼ ਅਹਿਮਦ ਵਾਹਿਦੀ ਈਰਾਨ ਦੀ ਸਭ ਤੋਂ ਸ਼ਕਤੀਸ਼ਾਲੀ ਫੌਜੀ ਇਕਾਈ ਆਈ.ਆਰ.ਜੀ.ਸੀ. ਦਾ ਮੁਖੀ ਹੈ। ਉਸ ਦਾ ਜਨਮ 1958 ਵਿੱਚ ਹੋਇਆ ਸੀ। ਵਾਹਿਦੀ 1979 ਵਿੱਚ ਸ਼ਾਹ ਪਹਿਲਵੀ ਦੇ ਖ਼ਿਲਾਫ਼ ਹੋਏ ਅੰਦੋਲਨ ਵਿੱਚ ਸਰਗਰਮ ਸੀ ਅਤੇ ਆਈ.ਆਰ.ਜੀ.ਸੀ. ਦੀ ਸਥਾਪਨਾ ਵੇਲੇ ਹੀ ਇਸ ਵਿੱਚ ਸ਼ਾਮਲ ਹੋ ਗਿਆ ਸੀ।

ਸੁਲੇਮਾਨੀ ਦਾ ਕਰੀਬੀ: ਵਾਹਿਦੀ ਨੂੰ ਈਰਾਨੀ ਰਿਵੋਲਿਊਸ਼ਨਰੀ ਗਾਰਡ ਦੇ ਮਰਹੂਮ ਮੁਖੀ ਕਾਸਿਮ ਸੁਲੇਮਾਨੀ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਸੀ। ਚੋਟੀ ਦੇ ਕਮਾਂਡਰਾਂ ਦੀ ਹੱਤਿਆ ਤੋਂ ਬਾਅਦ ਹੀ ਉਸ ਨੂੰ ਆਈ.ਆਰ.ਜੀ.ਸੀ. ਚੀਫ਼ ਦੀ ਕੁਰਸੀ ਮਿਲੀ ਹੈ।

ਸਿਆਸੀ ਗਠਜੋੜ: ‘ਨਿਊਯਾਰਕ ਪੋਸਟ’ ਮੁਤਾਬਕ ਵਾਹਿਦੀ ਨੇ ਈਰਾਨ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਚੀਫ਼ ਮੁਹੰਮਦ ਬਾਘੇਰ ਜ਼ੋਲਘਾਦਰ ਨਾਲ ਗਠਜੋੜ ਕਰ ਲਿਆ ਹੈ। ਇਸ ਕਾਰਨ ਈਰਾਨ ਦੀ ਚੁਣੀ ਹੋਈ ਸਰਕਾਰ ਅਤੇ ਉਦਾਰਵਾਦੀ ਨੇਤਾ ਪੂਰੀ ਤਰ੍ਹਾਂ ਹਾਸ਼ੀਏ ‘ਤੇ ਚਲੇ ਗਏ ਹਨ।

Follow Us
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ...