TV9 Punjabi
Author: Shubham Anand
23-04-2026
ਸ਼ੁਰੂਆਤ ਵਿੱਚ, ਇੰਟਰਨੈੱਟ ਖੋਜਕਰਤਾਵਾਂ ਦੇ ਇੱਕ ਛੋਟੇ ਜਿਹੇ ਨੈੱਟਵਰਕ ਨਾਲ ਬਣਿਆ ਸੀ, ਪਰ ਹੌਲੀ-ਹੌਲੀ ਇਹ ਅਰਬਾਂ ਯੂਜ਼ਰਸ ਵਾਲੇ ਇੱਕ ਸਿਸਟਮ ਵਿੱਚ ਬਦਲ ਗਿਆ।
PIC: Pexels
ਇੰਟਰਨੈੱਟ ਦੀ ਦੁਨੀਆ ਵਿੱਚ WWW ਵੱਡੀ ਕ੍ਰਾਂਤੀ ਲੈ ਕੇ ਆਇਆ, ਜਿਸਦਾ ਮਤਲਬ ਹੁੰਦਾ ਹੈ ਵਰਲਡ ਵਾਈਡ ਵੈੱਬ, ਜਿਸਦੀ ਮਦਦ ਨਾਲ ਲੋਕ ਵੈੱਬਸਾਈਟ ਤੱਕ ਪਹੁੰਚਦੇ ਹਨ।
PIC: Pexels
ਪਹਿਲੀ ਵੈੱਬਸਾਈਟ ਆਨਲਾਈਨ ਜਾਣਕਾਰੀ ਸਾਂਝੀ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਈ। ਇਸ ਨੇ ਅਰਬਾਂ ਵੈੱਬਸਾਈਟਾਂ, ਸਰਚ ਇੰਜਣਾਂ ਅਤੇ ਆਨਲਾਈਨ ਪਲੇਟਫਾਰਮਾਂ ਦਾ ਰਸਤਾ ਖੋਲ੍ਹਿਆ।
PIC: Pexels
ਟਿਮ ਬਰਨਰਜ਼-ਲੀ ਨੇ 1991 ਵਿੱਚ ਯੂਰਪੀਅਨ ਆਰਗੇਨਾਈਜ਼ੇਸ਼ਨ ਫਾਰ ਨਿਊਕਲੀਅਰ ਰਿਸਰਚ (CERN) ਵਿੱਚ ਰਹਿੰਦਿਆਂ ਦੁਨੀਆ ਦੀ ਪਹਿਲੀ ਵੈੱਬਸਾਈਟ ਬਣਾਈ ਸੀ।
PIC: Pexels
ਇੰਟਰਨੈੱਟ ਨੇ ਇਨਸਾਨਾਂ ਦੀ ਦੁਨੀਆ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਨ੍ਹਾਂ ਦੇ ਬੋਲਣ, ਸਿੱਖਣ ਅਤੇ ਜਾਣਕਾਰੀ ਸਾਂਝੀ ਕਰਨ ਦਾ ਤਰੀਕਾ ਤੱਕ ਬਦਲ ਗਿਆ ਹੈ।
PIC: Pexels
ਪਹਿਲੀ ਸਾਈਟ info.cern.ch ਬਣਾਈ ਗਈ ਸੀ। ਇਸ ਵੈੱਬਸਾਈਟ ਨੇ ਯੂਜ਼ਰਸ ਨੂੰ WWW ਅਤੇ ਇਸਦੀ ਵਰਤੋਂ ਦੇ ਤਰੀਕੇ ਬਾਰੇ ਦੱਸਿਆ ਸੀ।
PIC: Pexels
ਇੰਟਰਨੈੱਟ 'ਤੇ ਬਣੀ ਪਹਿਲੀ ਵੈੱਬਸਾਈਟ 'ਤੇ ਸਿਰਫ਼ ਟੈਕਸਟ (ਲਿਖਤ) ਸੀ, ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਗ੍ਰਾਫਿਕਸ ਜਾਂ ਤਸਵੀਰਾਂ ਦੀ ਵਰਤੋਂ ਨਹੀਂ ਕੀਤੀ ਗਈ ਸੀ।
PIC: Pexels