H-1B ਵੀਜ਼ਾ: 1 ਲੱਖ ਡਾਲਰ ਤੋਂ ਜ਼ਿਆਦਾ ਫ਼ੀਸ ਦੀ ਤਿਆਰੀ ‘ਚ ਅਮਰੀਕਾ, ਭਾਰਤ ‘ਤੇ ਵੀ ਅਸਰ!
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ H-1B ਵੀਜ਼ਾ ਲਈ ਨਵੀਆਂ ਫੀਸਾਂ ਲਾਗੂ ਕਰਨ ਦੀ ਤਿਆਰੀ 'ਚ ਹੈ। ਇਸ ਤਹਿਤ H-1B ਵੀਜ਼ਾ ਫ਼ੀਸ ਨੂੰ ਵਧਾ ਕੇ 1,03,265 ਡਾਲਰ ਕੀਤੇ ਜਾਣ ਦਾ ਪ੍ਰਸਤਾਵ ਹੈ।
H-1B ਵੀਜ਼ਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ H-1B ਵੀਜ਼ਾ ਅਰਜ਼ੀਆਂ ‘ਤੇ 1,03,265 ਡਾਲਰ ਦੀ ਫ਼ੀਸ ਲਗਾਉਣ ਦਾ ਸੋਮਵਾਰ ਨੂੰ ਪ੍ਰਸਤਾਵ ਰੱਖਿਆ। ਇਸ ‘ਚ ਅਮਰੀਕੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਜਾਂ ਇਸ ਤੋਂ ਉੱਪਰ ਦੀ ਡਿਗਰੀ ਰੱਖਣ ਵਾਲੇ ਬਿਨੈਕਾਰਾਂ ਲਈ ਉਪਲਬਧ 20,000 ਵੀਜ਼ਿਆਂ ਦੀ ਵਾਧੂ ਸ਼੍ਰੇਣੀ ਵੀ ਸ਼ਾਮਲ ਹੋਵੇਗੀ। ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (DHS) ਨੇ ਇੱਕ ਨੋਟਿਸ ‘ਚ ਕਿਹਾ ਕਿ ਪ੍ਰਸਤਾਵਿਤ ਫ਼ੀਸ ਮੌਜੂਦਾ H-1B ਅਰਜ਼ੀ ਫ਼ੀਸ ਤੋਂ ਇਲਾਵਾ ਵੱਖਰੇ ਤੌਰ ‘ਤੇ ਲਈ ਜਾਵੇਗੀ।
DHS ਦਾ ਇਹ ਪ੍ਰਸਤਾਵ ਸੰਘੀ ਅਪੀਲ ਅਦਾਲਤ ਵੱਲੋਂ ਇੱਕ ਪਟੀਸ਼ਨ ਖਾਰਜ ਕੀਤੇ ਜਾਣ ਦੇ ਕਰੀਬ ਇੱਕ ਮਹੀਨੇ ਬਾਅਦ ਆਇਆ ਹੈ। ਇਸ ਪਟੀਸ਼ਨ ‘ਚ ਡਿਸਟ੍ਰਿਕਟ ਕੋਰਟ ਜੱਜ ਦੇ ਉਸ ਹੁਕਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ, ਜਿਸ ‘ਚ ਟਰੰਪ ਪ੍ਰਸ਼ਾਸਨ ਦੀ H-1B ਵੀਜ਼ਾ ਅਰਜ਼ੀਆਂ ‘ਤੇ 1,00,000 ਅਮਰੀਕੀ ਡਾਲਰ ਫ਼ੀਸ ਲਗਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਸੀ।
ਸਰਕਾਰੀ ਵਿਭਾਗਾਂ ਵਿਚਕਾਰ ਹੋਣ ਵਾਲੇ ਖ਼ਰਚ ਦੀ ਭਰਪਾਈ
ਹੋਮਲੈਂਡ ਸਕਿਓਰਿਟੀ ਵਿਭਾਗ ਨੇ ਕਿਹਾ ਕਿ ਇਹ ਫੀਸ ਸਿਰਫ਼ ਉਨ੍ਹਾਂ H-1B ਅਰਜ਼ੀਆਂ ‘ਤੇ ਲਾਗੂ ਹੋਵੇਗੀ ਜੋ ਸਾਲਾਨਾ ਸੀਮਾ ਦੇ ਅਧੀਨ ਹਨ। ਹਾਲਾਂਕਿ, ਸਾਲਾਨਾ ਸੀਮਾ ਤੋਂ ਬਾਹਰ ਰੱਖੀਆਂ ਗਈਆਂ H-1B ਅਰਜ਼ੀਆਂ ਇਸ ਦੇ ਦਾਇਰੇ ‘ਚ ਨਹੀਂ ਆਉਣਗੀਆਂ। DHS ਨੇ ਕਿਹਾ ਕਿ ਪ੍ਰਸਤਾਵਿਤ ਫ਼ੀਸ ਦਾ ਮਕਸਦ ਇਸ ਨਿਯਮ’ਚ ਦੱਸੇ ਗਏ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚਕਾਰ ਹੋਣ ਵਾਲੇ ਖ਼ਰਚ ਦੀ ਭਰਪਾਈ ਕਰਨਾ ਹੈ। ਵੱਖਰੀ ਫ਼ੀਸ ਰੱਖਣ ਦਾ ਮਕਸਦ ਇਸ ਤੋਂ ਹੋਣ ਵਾਲੀ ਆਮਦਨ ਦਾ ਹਿਸਾਬ ਰੱਖਣ, ਉਸ ਦੀ ਵੰਡ ਕਰਨ ਤੇ ਉਸ ਦੀ ਜਾਣਕਾਰੀ ਦੇਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ।
ਹਰ ਸਾਲ 65 ਹਜ਼ਾਰ ਵੀਜ਼ੇ ਜਾਰੀ
ਨੋਟਿਸ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਕਾਰਨਾਂ ਕਰਕੇ ਗ੍ਰਹਿ ਸੁਰੱਖਿਆ ਵਿਭਾਗ 1,03,265 ਡਾਲਰ ਦੀ ਰਕਮ ਨੂੰ ਮੌਜੂਦਾ H-1B ਪਟੀਸ਼ਨ ਫ਼ੀਸ ‘ਚ ਸ਼ਾਮਲ ਕਰਨ ਦੀ ਬਜਾਏ ਵੱਖਰੀ ਤੇ ਵਾਧੂ H-1B ਫ਼ੀਸ ਵਜੋਂ ਲਾਗੂ ਕਰਨ ਦਾ ਪ੍ਰਸਤਾਵ ਕਰ ਰਿਹਾ ਹੈ। ਅਮਰੀਕਾ ‘ਚ H-1B ਵੀਜ਼ਾ ਤਹਿਤ ਹਰ ਸਾਲ ਨਿਯਮਤ ਸ਼੍ਰੇਣੀ ‘ਚ 65,000 ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਅਮਰੀਕੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਜਾਂ ਇਸ ਤੋਂ ਉੱਪਰ ਦੀ ਡਿਗਰੀ ਰੱਖਣ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ 20,000 ਵਾਧੂ ਵੀਜ਼ਿਆਂ ਦਾ ਪ੍ਰਬੰਧ ਹੈ।
ਪੇਸ਼ੇਵਰਾਂ ਤੇ ਵਿਦਿਆਰਥੀਆਂ ‘ਤੇ ਵਧੇਗਾ ਬੋਝ?
ਮੀਡੀਆ ਰਿਪੋਰਟ ਮੁਤਾਬਕ, ਇਹ ਨਿਯਮ ਲਾਗੂ ਹੋਣ ‘ਤੇ ਅਮਰੀਕਾ ‘ਚ ਕੰਮ ਕਰਨ ਵਾਲੇ ਵਿਦੇਸ਼ੀ ਪੇਸ਼ੇਵਰਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਉਨ੍ਹਾਂ ਨੂੰ ਸਪਾਂਸਰ ਕਰਨ ਵਾਲੇ ਅਮਰੀਕੀ ਐਂਪਲਾਇਰਜ਼ ਦਾ ਵਿੱਤੀ ਬੋਝ ਵਧ ਜਾਵੇਗਾ। ਇਹ ਬਦਲਾਅ ਭਾਰਤੀ ਨਾਗਰਿਕਾਂ ਲਈ ਵੀ ਚਿੰਤਾਜਨਕ ਹੈ, ਕਿਉਂਕਿ ਅਮਰੀਕਾ ‘ਚ H-1B ਵੀਜ਼ਾ ਹਾਸਲ ਕਰਨ ਵਾਲਿਆਂ ‘ਚ 70 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਭਾਰਤੀਆਂ ਦੀ ਹੈ। ਅੰਕੜਿਆਂ ਅਨੁਸਾਰ, ਅਮਰੀਕੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਨੇ ਸਾਲ 2024 ‘ਚ ਕੁੱਲ 3,99,402 H-1B ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀ ਸੀ, ਜਿਨ੍ਹਾਂ ‘ਚੋਂ ਲਗਭਗ 71 ਫ਼ੀਸਦੀ ਪਟੀਸ਼ਨਾਂ ਭਾਰਤ ‘ਚ ਜਨਮੇ ਪੇਸ਼ੇਵਰਾਂ ਲਈ ਸਨ।
ਇਹ ਵੀ ਪੜ੍ਹੋ
Source: TV9Hindi.com
