ਕਾਰ ਦੀ ਸੀਟ ਬੈਲਟ ਨਹੀਂ ਲਾਉਣ ਕਰ ਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਲਾਇਆ ਗਿਆ ਜੁਰਮਾਨਾ
ਆਪਣੀ ਸਰਕਾਰ ਵੱਲੋਂ ਦੇਸ਼ਭਰ ਵਿੱਚ 100 ਤੋਂ ਵੀ ਵੱਧ ਨਵੇਂ ਪ੍ਰੋਜੈਕਟਾਂ ਲਈ ਨਵੀਂ 'ਲੇਵਲਿੰਗ ਅਪ ਫੰਡ' ਦੀ ਘੋਸ਼ਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਾਰ ਵਿੱਚ ਬੈਠੇ-ਬੈਠੇ ਇੱਕ ਵੀਡੀਓ ਬਨਾਉਣ ਦਾ ਮਾਮਲਾ।

File Photo
ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਯੂਕੇ ਦੀ ਪੁਲਿਸ ਵੱਲੋਂ ਓਦੋਂ ਜੁਰਮਾਨਾ ਲਗਾ ਦਿੱਤਾ ਗਿਆ ਜਦੋਂ ਉਹਨਾਂ ਵੱਲੋਂ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਇੱਕ ਵੀਡੀਓ ਅੱਪਲੋਡ ਕੀਤਾ ਗਿਆ ਸੀ ਜਿਸ ਵਿੱਚ ਉਹ ਕਾਰ ਵਿੱਚ ਸੀਟ ਬੈਲਟ ਲਾਏ ਬਿਨਾ ਬੈਠੇ ਨਜ਼ਰ ਆ ਰਹੇ ਸੀ। ਲੰਕਾਸ਼ਾਇਰ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਲੰਦਨ ਦੇ ਰਹਿਣ ਵਾਲੇ 42 ਵਰੀਆਂ ਦੇ ਇੱਕ ਸ਼ਕਸ ‘ਤੇ ਤੈਸ਼ੁਦਾ ਜੁਰਮਾਨੇ ਦੀ ਕੰਡੀਸ਼ਨਲ ਪੇਸ਼ਕਸ਼ ਕੀਤੀ ਹੈ। ਡਾਊਨਿੰਗ ਸਟ੍ਰੀਟ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇਹ ਜੁਰਮਾਨਾ ਅਦਾ ਕਰਨਗੇ ਅਤੇ ਉਹ ‘ਆਪਣੀ ਗ਼ਲਤੀ ਮੰਨਦੇ ਹਨ ਅਤੇ ਉਹਨਾਂ ਨੇ ਇਸ ਵਾਸਤੇ ਮਾਫ਼ੀ ਵੀ ਮੰਗ ਲਈ ਹੈ। ਜਦੋਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਆਪਣੀ ਕਾਰ ਵਿੱਚ ਕੈਮਰੇ ‘ਤੇ ਇਹ ਵੀਡੀਓ ਬਣਾ ਰਹੇ ਸਨ ਤਾਂ ਉਸ ਵੇਲ੍ਹੇ ਪੁਲਿਸ ਦੀਆਂ ਮੋਟਰਬਾਇਕਾਂ ਵੀ ਨਾਲ-ਨਾਲ ਤੁਰ ਰਹੀਆਂ ਸਨ।