ਕੈਨੇਡਾ ‘ਚ ਬੱਸ ਹਾਦਸੇ ਦੌਰਾਨ 2 ਬੱਚਿਆਂ ਦੀ ਮੌਤ, ਕਈ ਜਖਮੀ
ਕੈਨੇਡਾ 'ਚ ਦਰਦਨਾਕ ਹਾਦਸਾ ਪੇਸ਼ ਆਇਆ ਹੈ। ਮਾਂਟ੍ਰੀਅਲ ਦੇ ਇੱਕ 'ਡੇ ਕੇਅਰ ਸੈਂਟਰ' 'ਚ ਜਾ ਕੇ ਵੱਜੀ ਬੱਸ ਵਿੱਚ ਸਵਾਰ 2 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਬੱਸ ਡਰਾਈਵਰ ਉੱਤੇ 'ਫਸਟ ਡਿਗਰੀ ਮਰਡਰ' ਅਤੇ 'ਅੱਟੈਂਪਟਿਡ ਮਰਡਰ' ਦੇ ਦੋ-ਦੋ ਇਲਜ਼ਾਮਾਂ ਸਮੇਤ 9 ਇਲਜ਼ਾਮਾਂ ਹੇਠ ਮਾਮਲਾ ਦਰਜ ਕੀਤਾ ਹੈ।
ਮਾਂਟ੍ਰੀਅਲ : ਕੈਨੇਡਾ ਦੇ ਸ਼ਹਿਰ ਮਾਂਟ੍ਰੀਅਲ ਦੇ ਨਾਰਥ ਵੱਲ ਲਾਵਲ ਸਥਿੱਤ ‘ਸੇਂਟ-ਰੋਜ਼ ਡੇ ਕੇਅਰ ਸੈਂਟਰ’ ਵਿੱਚ ਜਾ ਕੇ ਵੱਜੀ ਇੱਕ ਬੱਸ ਚ ਸਵਾਰ 2 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਚਸ਼ਮਦੀਦਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਇੱਕ ਬੱਚੀ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ, ਅਤੇ 7 ਹੋਰ ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਅਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਬੱਚਿਆਂ ਦੀ ਹਾਲਤ ‘ਤੇ ਡਾਕਟਰਾਂ ਦੀ ਨਜ਼ਰ
ਮਾਂਟ੍ਰੀਅਲ ਸਥਿਤ ਸਟਿ-ਜਸਟਿਨਸ ਚਿਲਡਰੰਸ ਅਸਪਤਾਲ ਦੀ ਪਰਵਕਤਾ ਮਾਰਕ ਗਿਰਾਡ ਨੇ ਦੱਸਿਆ ਕਿ ਬੱਸ ਦੀ ਡੇ ਕੇਅਰ ਸੈਂਟਰ ਨਾਲ ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਵਿੱਚ ਸਵਾਰ 3 ਤੋਂ 5 ਸਾਲ ਦੀ ਬੱਚਿਆਂ ਨੂੰ ਡਰੀ-ਸਹਿਮੀ ਹਾਲਤ ਵਿੱਚ ਅਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਪਤਾਲ ਵਿੱਚ ਭਰਤੀ ਕਰਾਉਣ ਲਈ ਲਿਆਂਦੇ ਗਏ ਦੋ ਮੁੰਡੇ ਅਤੇ ਦੋ ਕੁੜੀਆਂ ਬੇਹੱਦ ਡਰੇ ਹੋਏ ਸਨ ਅਤੇ ਇਹਨਾਂ ਵਿੱਚੋਂ ਇੱਕ ਬੱਚੀ ਨੂੰ ਈਂਟੇਂਸਿਵ ਕੇਅਰ ਯੂਨਿਟ ਵਿੱਚ ਰੱਖਿਆ ਗਿਆ ਹੈ ਅਤੇ ਹੋਰ ਬੱਚਿਆਂ ਦੀ ਹਾਲਤ ‘ਤੇ ਡਾਕਟਰਾਂ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ।
ਬੱਸ ਡਰਾਈਵਰ ਮੌਕੇ ‘ਤੇ ਹੀ ਗ੍ਰਿਫਤਾਰ
ਦੱਸਿਆ ਜਾਂਦਾ ਹੈ ਕਿ 51 ਸਾਲ ਦੇ ਬੱਸ ਡਰਾਈਵਰ ਨੂੰ ਲਾਵਲ ਪੁਲਿਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਦੇ ਉੱਤੇ ‘ਫਸਟ ਡਿਗਰੀ ਮਰਡਰ’ ਅਤੇ ‘ਅੱਟੈਂਪਟਿਡ ਮਰਡਰ’ ਦੇ ਦੋ-ਦੋ ਇਲਜ਼ਾਮਾਂ ਸਮੇਤ 9 ਇਲਜ਼ਾਮਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ 17 ਫਰਵਰੀ ਨੂੰ ਇਸ ਮੁਕੱਦਮੇ ਦੀ ਅਗਲੀ ਸੁਣਵਾਈ ਤੱਕ ਬਸ ਡਰਾਈਵਰ ਪੁਲਿਸ ਹਿਰਾਸਤ ‘ਚ ਰਹੇਗਾ।
ਬੱਸ ਦੀ ਸੀ ਤੇਜ ਰਫ਼ਤਾਰ
ਉੱਥੇ ‘ਸੇਂਟ-ਰੋਜ਼ ਡੇ ਕੇਅਰ ਸੈਂਟਰ’ ਦੇ ਗੁਆਂਢ ਵਿੱਚ ਰਹਿਣ ਵਾਲੀ ਅਤੇ ਇਸ ਬੱਸ ਹਾਦਸੇ ਦੀ ਚਸ਼ਮਦੀਦ ਹਮਦੀ ਬੇਨ ਛਾਬਣੇ ਨੇ ਦੱਸਿਆ ਕਿ ਉਸ ਵੇਲੇ ਬੱਸ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੋਣੀ। ਕੈਨੇਡਾ ਦੇ ‘ਹਾਊਸ ਆਫ ਕਾਮਨਸ’ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਉਹ ਸੰਪਰਕ ਵਿੱਚ ਹਨ । ਬੱਚਿਆਂ ਦੇ ਮਾਤਾ-ਪਿਤਾ ਦੀ ਹਾਲਤ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ।ਜਾਣਕਾਰੀ ਮੁਤਾਬਿਕ ਇਸ ਡੇ ਕੇਅਰ ਸੈਂਟਰ ਵਿੱਚ ਆਮਤੌਰ ਤੇ 80 ਤੋਂ ਲੈ ਕੇ 85 ਬੱਚੇ ਰਹਿੰਦੇ ਹਨ।