ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਾਪਾਨ ‘ਚ ਭੂਚਾਲ ਤੋਂ ਬਾਅਦ ਸੁਨਾਮੀ ਨੇ ਮਚਾਈ ਤਬਾਹੀ, ਟਰੇਨਾਂ ਰੁਕੀਆਂ, ਬਿਜਲੀ ਗੁੱਲ

ਜਾਪਾਨ 'ਚ ਭੂਚਾਲ ਤੋਂ ਬਾਅਦ ਸਮੁੰਦਰ 'ਚ 5 ਮੀਟਰ ਉੱਚੀਆਂ ਲਹਿਰਾਂ ਉੱਠਦੀਆਂ ਨਜ਼ਰ ਆ ਰਹੀਆਂ ਹਨ। ਸਮੁੰਦਰ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ। 36,000 ਤੋਂ ਵੱਧ ਘਰਾਂ ਵਿੱਚ ਬਿਜਲੀ ਬੰਦ ਹੋ ਗਈ ਹੈ। ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ।

ਜਾਪਾਨ ‘ਚ ਭੂਚਾਲ ਤੋਂ ਬਾਅਦ ਸੁਨਾਮੀ ਨੇ ਮਚਾਈ ਤਬਾਹੀ, ਟਰੇਨਾਂ ਰੁਕੀਆਂ, ਬਿਜਲੀ ਗੁੱਲ
Source: PTI
Follow Us
tv9-punjabi
| Updated On: 01 Jan 2024 18:52 PM

ਜਾਪਾਨ (Japan)ਚ ਆਏ ਜ਼ਬਰਦਸਤ ਭੂਚਾਲ ਕਾਰਨ ਧਰਤੀ ਹਿੱਲ ਗਈ ਹੈ। ਉੱਤਰੀ ਮੱਧ ਜਾਪਾਨ ਵਿੱਚ ਰਿਕਟਰ ਪੈਮਾਨੇ ‘ਤੇ 7.6 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਤੋਂ ਬਾਅਦ ਮੌਸਮ ਵਿਗਿਆਨ ਏਜੰਸੀ ਨੇ ਇਸ਼ੀਕਾਵਾ, ਨਿਗਾਟਾ ਅਤੇ ਟੋਯਾਮਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਭੂਚਾਲ ਕਾਰਨ ਕਈ ਇਲਾਕਿਆਂ ‘ਚ ਭਾਰੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਦੁਕਾਨਾਂ ਅਤੇ ਸ਼ਾਪਿੰਗ ਸਟੋਰਾਂ ਵਿੱਚ ਰੱਖਿਆ ਸਾਮਾਨ ਡਿੱਗ ਗਿਆ। ਪਾਰਕਿੰਗ ਵਿੱਚ ਖੜ੍ਹੇ ਵਾਹਨ ਇਧਰ-ਉਧਰ ਚਲੇ ਗਏ। ਇਸ ਦੇ ਨਾਲ ਹੀ 36 ਹਜ਼ਾਰ ਘਰਾਂ ‘ਚ ਬਿਜਲੀ ਗੁੱਲ ਹੋ ਗਈ ਅਤੇ ਟਰੇਨ ਸਰਵਿਸ ਰੋਕ ਦਿੱਤੀ ਗਈ ਹੈ। ਲੋਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।

2011 ‘ਚ ਜਾਪਾਨ ‘ਚ ਭਿਆਨਕ ਸੁਨਾਮੀ ਆਈ ਸੀ, ਜਿਸ ਨੇ ਕਾਫੀ ਤਬਾਹੀ ਮਚਾਈ ਸੀ। ਜਾਪਾਨ ਵਿੱਚ 13 ਸਾਲਾਂ ਬਾਅਦ ਇੱਕ ਵਾਰ ਫਿਰ ਸੁਨਾਮੀ ਦਾ ਖ਼ਤਰਾ ਮੰਡਰਾ ਰਿਹਾ ਹੈ। ਸਮੁੰਦਰ ਵਿੱਚ 5 ਮੀਟਰ ਉੱਚੀਆਂ ਲਹਿਰਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਸਮੁੰਦਰ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ ਹਨ। ਕਰਮਚਾਰੀ ਹਵਾਈ ਅੱਡੇ ‘ਤੇ ਮੇਜ਼ਾਂ ਦੇ ਹੇਠਾਂ ਲੁਕ ਗਏ। ਇਸ ਦੇ ਨਾਲ ਹੀ ਸੜਕਾਂ ‘ਤੇ ਕਈ ਫੁੱਟ ਡੂੰਘੀਆਂ ਤਰੇੜਾਂ ਨਜ਼ਰ ਆਈਆਂ।

ਸੋਸ਼ਲ ਮੀਡੀਆ ‘ਤੇ ਤਬਾਹੀ ਦੀਆਂ ਵੀਡੀਓਜ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਤੁਰੰਤ ਬਾਹਰ ਨਿਕਲਣ ਲਈ ਕਿਹਾ ਹੈ। ਇਸ ਦੌਰਾਨ, ਇੱਕ ਸਰਕਾਰੀ ਬੁਲਾਰੇ ਨੇ ਵਸਨੀਕਾਂ ਨੂੰ ਸੰਭਾਵਿਤ ਹੋਰ ਭੁਚਾਲਾਂ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਗੁਆਂਢੀ ਦੱਖਣੀ ਕੋਰੀਆ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਜਾਪਾਨ ‘ਚ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਪੂਰਬੀ ਤੱਟ ‘ਤੇ ਗੈਂਗਵੋਨ ਸੂਬੇ ਦੇ ਕੁਝ ਹਿੱਸਿਆਂ ‘ਚ ਸਮੁੰਦਰ ਦਾ ਪੱਧਰ ਵਧ ਸਕਦਾ ਹੈ।

ਸਰਕਾਰੀ ਬੁਲਾਰੇ ਹਯਾਸ਼ੀ ਯੋਸ਼ੀਮਾਸਾ ਨੇ ਇੱਕ ਐਮਰਜੈਂਸੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਧਿਕਾਰੀ ਅਜੇ ਵੀ ਨੁਕਸਾਨ ਦੀ ਹੱਦ ਦੀ ਜਾਂਚ ਕਰ ਰਹੇ ਹਨ ਅਤੇ ਲੋਕਾਂ ਨੂੰ ਸੰਭਾਵਿਤ ਭੂਚਾਲ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਜਾਪਾਨ ਦੀ ਹੋਕੁਰੀਕੂ ਇਲੈਕਟ੍ਰਿਕ ਪਾਵਰ ਕੰਪਨੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ 36,000 ਤੋਂ ਵੱਧ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਭੂਚਾਲ ਦੇ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਹੱਸ ਸਕਦਾ ਹੈ।

ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ
ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ...
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?...
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ...
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ...
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!...
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ...
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?...
BJP ਆਗੂ Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?
BJP ਆਗੂ  Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?...
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ...