Russia-Ukrain War: ਜੰਗ ਵਿਚਾਲੇ ਪੁਤਿਨ ਦਾ ਫ਼ਰਮਾਨ, ਅਧਿਕਾਰੀਆਂ ਦੁਆਰਾ iPhone ਦੀ ਵਰਤੋਂ ‘ਤੇ ਪਾਬੰਦੀ
Putin's New decesion: ਯੂਕਰੇਨ ਦੇ ਖਿਲਾਫ ਜੰਗ ਦੇ ਵਿਚਕਾਰ, ਰੂਸ ਦੀ ਪੁਤਿਨ ਸਰਕਾਰ ਨੇ ਆਪਣੇ ਕੁਝ ਕਰਮਚਾਰੀਆਂ ਨੂੰ ਮਾਰਚ ਦੇ ਅੰਤ ਤੱਕ ਐਪਲ ਆਈਫੋਨ ਦੀ ਵਰਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਤਿਨ ਸਰਕਾਰ ਨੇ ਆਈਫੋਨ ਦੀ ਵਰਤੋਂ ਬੰਦ ਕਰਨ ਪਿੱਛੇ ਜਾਸੂਸੀ ਹੋਣ ਦੀ ਸੰਭਾਵਨਾ ਜਤਾਈ ਹੈ।
World News: ਰੂਸੀ ਅਖਬਾਰ ਕਾਮਰਸੈਂਟ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਵਿੱਚ ਸ਼ਾਮਲ ਸਾਰੇ ਰੂਸੀ ਅਧਿਕਾਰੀਆਂ ਨੂੰ ਮਾਰਚ ਦੇ ਅੰਤ ਤੱਕ ਆਈਫੋਨ ਦੀ ਵਰਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਈਫੋਨ ਦੇ ਜ਼ਰੀਏ ਪੱਛਮੀ ਦੇਸ਼ਾਂ ਦੀ ਜਾਣਕਾਰੀ ਨੂੰ ਤੋੜ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਵਿੱਚ ਪੁਤਿਨ (Putin) ਪ੍ਰਸ਼ਾਸਨ ਦੇ ਪਹਿਲੇ ਉਪ ਮੁਖੀ ਸਰਗੇਈ ਸੁਰੋਵਿਕਿਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਮਾਸਕੋ ਵਿੱਚ ਇੱਕ ਸੈਮੀਨਾਰ ਦੌਰਾਨ ਚੋਣ ਅਧਿਕਾਰੀਆਂ ਨੂੰ ਆਈਫੋਨ ਦੀ ਵਰਤੋਂ ਨਾ ਕਰਨ ਦੀ ਹਦਾਇਤ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹੇ ਅਧਿਕਾਰੀਆਂ ਨੂੰ 1 ਅਪ੍ਰੈਲ ਤੱਕ ਆਪਣਾ ਆਈਫੋਨ ਬਦਲ ਲੈਣਾ ਚਾਹੀਦਾ ਹੈ।
ਅਧਿਕਾਰੀ ਵੱਖਰਾ ਫ਼ੋਨ ਲੈ ਸਕਦੇ ਹਨ
ਰਾਸ਼ਟਰਪਤੀ ਚੋਣ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਵੱਖ-ਵੱਖ ਆਪਰੇਟਿੰਗ ਸਿਸਟਮ ਦੇ ਫੋਨ ਵੀ ਮੁਹੱਈਆ ਕਰਵਾਏ ਜਾਣਗੇ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਧਿਕਾਰੀ ਐਂਡਰਾਇਡ ਜਾਂ ਚੀਨੀ ਫੋਨ ਦੀ ਵਰਤੋਂ ਕਰ ਸਕਦੇ ਹਨ ਅਤੇ ਉਨ੍ਹਾਂ ‘ਤੇ ਕੋਈ ਪਾਬੰਦੀ ਨਹੀਂ ਹੈ। ਪਿਛਲੇ ਸਾਲ ਫਰਵਰੀ ਵਿੱਚ, ਐਪਲ ਨੇ ਅਧਿਕਾਰਤ ਤੌਰ ‘ਤੇ ਯੂਕਰੇਨ (Ukraine) ਦੇ ਹਮਲੇ ਤੋਂ ਬਾਅਦ ਰੂਸ ਵਿੱਚ ਆਈਫੋਨ ਦੀ ਵਿਕਰੀ ਬੰਦ ਕਰ ਦਿੱਤੀ ਸੀ। ਇਸ ਤੋਂ ਬਾਅਦ ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਰੂਸੀ ਨਾਗਰਿਕਾਂ ਨੂੰ ਇੰਪੋਰਟ ਪ੍ਰੋਗਰਾਮ ਰਾਹੀਂ ਆਈਫੋਨ 14 ਮਿਲ ਰਿਹਾ ਹੈ। ਹਾਲਾਂਕਿ ਇਸ ਸਬੰਧੀ ਸਰਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।
ਖੁਫੀਆ ਏਜੰਸੀਆਂ ਜਾਸੂਸੀ ਬਾਰੇ ਚੇਤਾਵਨੀ ਦਿੰਦੀਆਂ ਹਨ
ਰੂਸ ਸ਼ੁਰੂ ਤੋਂ ਹੀ ਆਪਣੇ ਦੇਸ਼ ਦੀ ਸੁਰੱਖਿਆ ਅਤੇ ਗੁਪਤ ਸੂਚਨਾਵਾਂ ਨੂੰ ਲੈ ਕੇ ਕਾਫੀ ਸੁਚੇਤ ਰਿਹਾ ਹੈ। ਖਾਸ ਤੌਰ ‘ਤੇ ਖੁਫੀਆ ਏਜੰਸੀਆਂ ਫੋਨ ਅਤੇ ਉਸ ‘ਚ ਇੰਸਟਾਲ ਹੋਣ ਵਾਲੀਆਂ ਐਪਲੀਕੇਸ਼ਨਾਂ ਨੂੰ ਲੈ ਕੇ ਕਾਫੀ ਸਾਵਧਾਨ ਰਹਿੰਦੀਆਂ ਹਨ। ਫਿਲਹਾਲ ਜਦੋਂ ਯੂਕਰੇਨ ‘ਚ ਜੰਗ ਚੱਲ ਰਹੀ ਹੈ ਤਾਂ ਅਧਿਕਾਰੀਆਂ ਨੂੰ ਹੋਰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ