ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Sudan Clashes: ਸੂਡਾਨ ‘ਚ ਭੜਕੀ ਹਿੰਸਾ, ਫੌਜੀ-ਅਰਧ ਸੈਨਿਕ ਬਲਾਂ ਵਿਚਾਲੇ ਝੜਪ; 25 ਦੀ ਮੌਤ, 183 ਜ਼ਖਮੀ

Sudan violence: ਸੂਡਾਨ ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਭਾਰਤੀ ਦੂਤਾਵਾਸ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

Sudan Clashes: ਸੂਡਾਨ 'ਚ ਭੜਕੀ ਹਿੰਸਾ, ਫੌਜੀ-ਅਰਧ ਸੈਨਿਕ ਬਲਾਂ ਵਿਚਾਲੇ ਝੜਪ; 25 ਦੀ ਮੌਤ, 183 ਜ਼ਖਮੀ
ਸੂਡਾਨ ‘ਚ ਭੜਕੀ ਹਿੰਸਾ (Image Credit Source: ANI)
Follow Us
tv9-punjabi
| Updated On: 16 Apr 2023 08:05 AM IST
Sudan Clashes: ਸੂਡਾਨ ‘ਚ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਝੜਪਾਂ ‘ਚ ਘੱਟੋ-ਘੱਟ 25 ਲੋਕ ਮਾਰੇ ਗਏ ਹਨ ਅਤੇ 183 ਜ਼ਖਮੀ ਹੋ ਗਏ ਹਨ। ਸੀਐਨਐਨ ਨੇ ਸੂਡਾਨ ਦੀ ਕੇਂਦਰੀ ਮੈਡੀਕਲ ਕਮੇਟੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਰਾਜਧਾਨੀ ਖਾਰਤੂਮ ਨੇੜੇ ਝੜਪਾਂ ‘ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹਸਪਤਾਲ ਵਿੱਚ ਦਾਖ਼ਲ ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਖਾਰਤੂਮ ਅਤੇ ਨੇੜਲੇ ਇਲਾਕਿਆਂ ‘ਚ ਗੋਲੀਬਾਰੀ

ਖਾਰਤੂਮ ਅਤੇ ਇਸ ਦੇ ਨੇੜਲੇ ਇਲਾਕਿਆਂ ‘ਚ ਭਾਰੀ ਗੋਲੀਬਾਰੀ (Firing) ਹੋਈ ਹੈ। ਇਸ ਤੋਂ ਬਾਅਦ ਦੇਸ਼ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਤਖਤਾਪਲਟ ਦਾ ਸਮਾਂ ਆ ਗਿਆ ਹੈ। ਫਿਲਹਾਲ ਉਥੇ ਨੀਮ ਫੌਜੀ ਬਲਾਂ ਨੇ ਸਭ ਕੁਝ ਖਤਮ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਚੈਨਲ, ਫੌਜ ਮੁਖੀ ਦੀ ਰਿਹਾਇਸ਼ ਅਤੇ ਏਅਰਪੋਰਟ ਸਮੇਤ ਕਈ ਹੋਰ ਚੀਜ਼ਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।

ਭਾਰਤੀਆਂ ਨੂੰ ਸਾਵਧਾਨ ਰਹਿਣ ਦੀ ਦਿੱਤੀ ਸਲਾਹ

ਖਾਰਤੂਮ ਵਿੱਚ ਸਥਿਤੀ ਬਹੁਤ ਖਰਾਬ ਦੱਸੀ ਜਾ ਰਹੀ ਹੈ। ਕਈ ਜ਼ਿਲ੍ਹਿਆਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇੱਥੇ ਬੰਬ ਸੁੱਟੇ ਗਏ ਹਨ। ਇਸ ਦੇ ਮੱਦੇਨਜ਼ਰ ਇੱਥੇ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਨੂੰ ਤਾਲੇ ਲਗਾ ਦਿੱਤੇ ਗਏ ਹਨ। ਸਥਿਤੀ ਲਗਾਤਾਰ ਤਣਾਅਪੂਰਨ ਹੁੰਦੀ ਜਾ ਰਹੀ ਹੈ। ਭਾਰਤੀ ਦੂਤਾਵਾਸ (Indian Embassy) ਨੇ ਇੱਕ ਐਡਵਾਇਜ਼ਰੀ ਜਾਰੀ ਕਰਕੇ ਆਪਣੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੂਡਾਨ ਵਿੱਚ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਇਹ ਤਣਾਅ ਅੱਜ ਦਾ ਨਹੀਂ ਹੈ, ਸਗੋਂ ਇਹ ਕਈ ਸਾਲਾਂ ਤੋਂ ਚੱਲ ਰਿਹਾ ਹੈ। ਅੰਤਰਿਮ ਸਰਕਾਰ ਬਣਨ ਤੋਂ ਬਾਅਦ 2021 ਵਿੱਚ ਵੀ ਇੱਥੇ ਤਖ਼ਤਾਪਲਟ ਹੋਇਆ ਸੀ। ਅਰਧ ਸੈਨਿਕ ਬਲਾਂ (Para military forces) ਅਤੇ ਫੌਜ ਦੇ ਰਲੇਵੇਂ ਨੂੰ ਲੈ ਕੇ ਇਹ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਕਾਰਨ ਆਪਸ ਵਿੱਚ ਹਿੰਸਾ ਹੁੰਦੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...