ਨੱਚਦੇ-ਟੱਪਦੇ ‘ਬੱਸ ਡਰਾਈਵਰ’ ਦੇ ਪੰਜਾਬੀ ਮਿਊਜ਼ਿਕ ਵੀਡੀਓ ਦੀ ਇੰਟਰਨੈੱਟ ‘ਤੇ ਧੂਮਾਂ
ਰਣਜੀਤ ਸਿੰਘ ਵੀਰ ਨੇ ਆਪਣਾ ਇਹ 4 ਮਿੰਟ ਵਾਲਾ ਵੀਡਿਓ ਯੂਟਿਊਬ 'ਤੇ ਅਪਲੋਡ ਕਰਨ ਤੋਂ ਪਹਿਲਾਂ ਅਸਲ ਵਿੱਚ ਆਪਣੇ ਪਰਿਵਾਰ ਦੇ ਵੇਖਣ ਵਾਸਤੇ ਤਿਆਰ ਕੀਤਾ ਸੀ, ਪਰ ਹੁਣ ਇਸ ਨੂੰ ਹਾਲੇ ਤਕ 66,000 ਤੋਂ ਵੀ ਵੱਧ ਬਾਰੀ ਵੇਖਿਆ ਜਾ ਚੁੱਕਿਆ ਹੈ
ਬ੍ਰਿਟੇਨ ਦੇ ਵੈਸਟ ਮਿਡਲੈਂਡਸ ਵਿੱਚ ਰਣਜੀਤ ਸਿੰਘ ਵੀਰ ਨਾਂ ਦੇ ਇੱਕ ਨੱਚਦੇ-ਟੱਪਦੇ ‘ਬੱਸ ਡਰਾਈਵਰ’ ਨੇ ਆਪਣੇ ਪੰਜਾਬੀ ਮਿਊਜ਼ਿਕ ਵੀਡੀਉ ਰਾਹੀਂ ਯੂਟਿਊਬ ਸਮੇਤ ਪੂਰੇ ਇੰਟਰਨੈੱਟ ‘ਤੇ ਧਮਾਲ ਮਚਾਇਆ ਹੋਇਆ ਹੈ। ਰਣਜੀਤ ਸਿੰਘ ਦਰਅਸਲ ਭਾਰਤ ਵਿੱਚ ਆਪਣੇ ਪਰਿਵਾਰ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਸਨ ਕਿ ਇੰਗਲੈਂਡ ਵਿੱਚ ਰਹਿੰਦੀਆਂ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਕੀ ਕੁਝ ਕਰਨਾ ਪੈਂਦਾ ਹੈ, ਲੇਕਿਨ ਉਹ ਫੇਰ ਵੀ ਬੜੇ ਖੁਸ਼ ਰਹਿੰਦੇ ਹਨ।
ਇਸ ਤਰਾਹ ਕਰ ਕੇ ਉਹਨਾਂ ਨੇ ਉਥੇ ਨੈਸ਼ਨਲ ਐਕਸਪ੍ਰੈਸ ਤੇ ਆਪਣੇ ਹੋਰ ਡਰਾਈਵਰ ਸਾਥੀਆਂ ਨਾਲ ਮਿਲਕੇ ਪੰਜਾਬੀ ਗਾਣੇ ਦੀ ਇੱਕ ਮਿਊਜ਼ਿਕ ਵੀਡੀਓ ਬਣਾਈ। ਆਪਣੇ ਮਿਊਜ਼ਿਕ ਵੀਡੀਓ ਵਿਚ ਉਨ੍ਹਾਂ ਵੱਲੋਂ ਪੂਰੇ ਬ੍ਰਿਟੇਨ ਵਿੱਚ ਰਹਿੰਦੇ ਅਲਗ ਅਲਗ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਇਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕਿ ਉਹ ਕਿਸ ਤਰ੍ਹਾਂ ਬੱਸ ਚਲਾਉਂਦੇ ਸਮੇਂ ਆਪਣਾ ਕੰਮਕਾਜ ਕਰਦੇ ਹੋਏ ਖੁਸ਼ ਰਹਿੰਦੇ ਹਨ। ਉਹਨਾਂ ਦੇ ਪ੍ਰਸ਼ੰਸਕ ਵੀ ਇਸ ਮਿਊਜ਼ਿਕ ਵੀਡੀਓ ਨੂੰ ਖ਼ੂਬ ਹੱਲਾਸ਼ੇਰੀ ਦੇ ਰਹੇ ਹਨ।
ਆਪਣਾ ਇਹ ਵੀਡੀਓ ਯੂਟਿਊਬ ‘ਤੇ ਅਪਲੋਡ ਕਰਨ ਤੋਂ ਪਹਿਲਾਂ ਉਹਨਾਂ ਨੇ ਇਹ 4 ਮਿੰਟ ਵਾਲਾ ਵੀਡਿਓ ਅਸਲ ਵਿੱਚ ਆਪਣੇ ਪਰਿਵਾਰ ਦੇ ਵੇਖਣ ਵਾਸਤੇ ਤਿਆਰ ਕੀਤਾ ਸੀ ਪਰ ਹੁਣ ਇਸ ਨੂੰ ਹਾਲੇ ਤਕ 66,000 ਤੋਂ ਵੀ ਵੱਧ ਵਾਰੀ ਵੇਖਿਆ ਜਾ ਚੁੱਕਿਆ ਹੈ। ਉਹਨਾਂ ਦਾ ਇਹ ਪੰਜਾਬੀ ਗੀਤ ਦਰਅਸਲ ਬੱਸ ਕੰਪਨੀ ਦੀ ਇੱਕ ਗਰਾਜ ਦੇ ਅੱਗੇ ਅਤੇ ਬ੍ਰਮਵਿਕ ਬੱਸ ਸਟੇਸ਼ਨ ‘ਤੇ ਫਿਲਮਾਇਆ ਗਿਆ ਹੈ।
ਬ੍ਰਿਟੇਨ ਦੇ ਵੈਸਟ ਮਿਡਲੈਂਡਸ ਵਿੱਚ ਪੈਂਦੇ ਵੈਸਟ ਬ੍ਰਮਵਿਕ ਦੇ ਰਹਿਣ ਵਾਲੇ 59 ਵਰ੍ਹਿਆਂ ਦੇ ਰਣਜੀਤ ਸਿੰਘ ਵੀਰ ਦਾ ਕਹਿਣਾ ਹੈ, ਮੈਨੂੰ ਗੱਡੀਆਂ ਚਲਾਉਣ ਅਤੇ ਗਾਣਾ ਗਾਉਣ ਦਾ ਬੜਾ ਹੀ ਸ਼ੌਕ ਹੈ, ਇਸ ਕਰਕੇ ਮੈਨੂੰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਰਲਾਮਿਲਾ ਕੇ ਪੇਸ਼ ਕਰਨ ਦਾ ਵਿਚਾਰ ਮੇਰੇ ਮਨ ‘ਚ ਆਇਆ। ਆਪਣੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਦੱਸਣ ਵਾਸਤੇ ਕਿ ਮੈਂ ਇੰਗਲੈਂਡ ਵਿੱਚ ਰਹਿ ਕੇ ਆਪਣੀ ਰੋਜ਼ੀ-ਰੋਟੀ ਕਿਵੇਂ ਕਮਾਉਂਦਾ ਹਾਂ, ਮਿਊਜ਼ਿਕ ਵੀਡੀਓ ਬਣਾਉਣ ਤੋਂ ਇਲਾਵਾ ਕੋਈ ਹੋਰ ਚੰਗਾ ਤਰੀਕਾ ਮੈਨੂੰ ਨਹੀਂ ਲੱਬੀਆ। ਮੈਨੂੰ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਸ ਵਿੱਚ ਕੰਮ ਕਰਦਿਆਂ ਨੂੰ 13 ਸਾਲ ਹੋ ਗਏ ਹਨ ਅਤੇ ਮੈਨੂੰ ਆਪਣੇ ਕੰਮਕਾਰ ਤੇ ਬੜਾ ਮਾਣ ਹੈ।
ਮਾਂ-ਬੋਲੀ ਪੰਜਾਬੀ ਵਿੱਚ ਰਿਕਾਰਡ ਕਰਵਾਇਆ ਗਇਆ ਇਹ ਮਿਊਜ਼ਿਕ ਵੀਡੀਓ ਇੰਗਲਿਸ਼ ਸਬ-ਟਾਇਟਲ ਨਾਲ ਆਉਂਦਾ ਹੈ ਅਤੇ ਇਸ ਵਿੱਚ ਵੀਰ ਦੱਸਦੇ ਹਨ ਕਿ ਉਹ ਕਿਵੇਂ ਆਪਣੇ ਯਾਰਾਂ-ਦੋਸਤਾਂ ਨਾਲ ਮਿਲਕੇ ਬੱਸ ਚਲਾਉਂਦੇ ਹਨ ਅਤੇ ਖੁਸ਼ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਥੇ ਸਾਡੀਆਂ ਮਾਂ ਭੈਣਾਂ ਵੀ ਬੱਸਾਂ ਚਲਾਉਂਦਿਆਂ ਹਨ।
ਇਹ ਵੀ ਪੜ੍ਹੋ
ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਸ ਦੇ ਮੈਨੇਜਿੰਗ ਡਾਇਰੈਕਟਰ ਡੇਵਿਡ ਬ੍ਰੈਫੋਰਡ ਹੋਰਾਂ ਨੇ ਦੱਸਿਆ, ਸਾਡਾ ਪੂਰਾ ਸਟਾਫ ਕੰਪਨੀ ਲਈ ਵੱਡੇ ਫ਼ਖ਼ਰ ਦੀ ਗੱਲ ਹੈ। ਇਹ ਸਾਡੀਆਂ ਸਵਾਰੀਆਂ ਨੂੰ ਹਮੇਸ਼ਾ ਖੁਸ਼ ਰੱਖਣ ਵਾਸਤੇ ਦਿਨ-ਰਾਤ ਇੱਕ ਕਰਿ ਰੱਖਦੇ ਹਨ ਅਤੇ ਕੰਮ ਕਾਰ ਵਿੱਚ ਉਨ੍ਹਾਂ ਦਾ ਉਤਸ਼ਾਹ ਵੇਖ ਕੇ ਸਾਨੂੰ ਲਗਦਾ ਹੈ ਕਿ ਕੰਪਨੀ ਨੂੰ ਅੱਗੇ ਵਧਾਣ ਵਿੱਚ ਉਨ੍ਹਾਂ ਦਾ ਹੀ ਸਭ ਤੋਂ ਵੱਡਾ ਹੱਥ ਹੈ।