ਕੈਨੇਡਾ ਦੀ ਜਿੰਮ ਤੋਂ ਸਿੱਖ ਸ਼ਖਸ ਨੂੰ ਕੱਢਿਆ ਗਿਆ ਬਾਹਰ, ਕਿਰਪਾਨ ਪਹਿਨਣ ‘ਤੇ ਪ੍ਰਗਟ ਕੀਤੀ ਗਈ ਚਿੰਤਾ

Published: 

18 Jul 2026 10:50 AM IST

ਗੁਰਪ੍ਰਤਾਪ ਸਿੰਘ ਖਾਲਸਾ ਦੇ ਅਨੁਸਾਰ, ਉਹ ਜਿਮ 'ਚ ਕਸਰਤ ਕਰ ਰਿਹਾ ਸੀ ਜਦੋਂ ਇੱਕ ਸਟਾਫ ਮੈਂਬਰ ਨੇ ਉਸ ਕੋਲ ਆਇਆ। ਜਿੰਮ ਸਟਾਫ਼ ਨੇ ਕਿਹਾ ਕਿ ਇੱਕ ਹੋਰ ਜਿੰਮ 'ਚ ਆਏ ਵਿਅਕਤੀ ਨੇ ਉਸ ਦੀ ਕਿਰਪਾਨ ਬਾਰੇ ਚਿੰਤਾ ਪ੍ਰਗਟ ਕੀਤੀ ਸੀ। ਇਸ ਤੋਂ ਬਾਅਦ ਕਰਮਚਾਰੀ ਨੇ ਕਿਰਪਾਨ ਨੂੰ ਹਥਿਆਰ ਦੱਸਦੇ ਹੋਏ, ਉਸ ਨੂੰ ਜਿਮ ਛੱਡਣ ਲਈ ਕਿਹਾ।

ਕੈਨੇਡਾ ਦੀ ਜਿੰਮ ਤੋਂ ਸਿੱਖ ਸ਼ਖਸ ਨੂੰ ਕੱਢਿਆ ਗਿਆ ਬਾਹਰ, ਕਿਰਪਾਨ ਪਹਿਨਣ ਤੇ ਪ੍ਰਗਟ ਕੀਤੀ ਗਈ ਚਿੰਤਾ

ਕੈਨੇਡਾ ਦੇ ਵਿੰਡਸਰ ‘ਚ ਇੱਕ ਸਿੱਖ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਜਿੰਮ ਤੋਂ ਬਾਹਰ ਕੱਢਣ ਦਾ ਮਾਮਲਾ ਗਰਮਾ ਗਿਆ ਹੈ। ਇਨਫਲੂਸਐਂਸਰ ਗੁਰਪ੍ਰਤਾਪ ਸਿੰਘ ਖਾਲਸਾ ਨੇ ਇਸ ਮਾਮਲੇ ਦਾ ਇੱਕ ਵੀਡੀਓ ਰਿਕਾਰਡ ਕੀਤਾ। ਉਹ ਜਿੰਮ ਦੇ ਸਟਾਫ਼ ਮੈਂਬਰਾਂ ਨੂੰ ਕਹਿ ਰਿਹਾ ਹੈ ਕਿ ਤੁਸੀ ਮੈਨੂੰ ਕਿਰਪਾਨ ਪਹਿਨਣ ਕਰਕੇ ਮੈਨੂੰ ਜਿੰਮ ਤੋਂ ਬਾਹਰ ਜਾਣ ਲਈ ਕਹਿ ਰਹੇ ਹੋ। ਉਸ ਨੇ ਇਲਜ਼ਾਮ ਲਗਾਇਆ ਕਿ ਇਹ ਧਾਰਮਿਕ ਵਿਤਕਰਾ ਹੈ।

ਜਿਮ ‘ਚ ਕੀ ਹੋਇਆ?

ਗੁਰਪ੍ਰਤਾਪ ਸਿੰਘ ਖਾਲਸਾ ਦੇ ਅਨੁਸਾਰ, ਉਹ ਜਿਮ ‘ਚ ਕਸਰਤ ਕਰ ਰਿਹਾ ਸੀ ਜਦੋਂ ਇੱਕ ਸਟਾਫ ਮੈਂਬਰ ਨੇ ਉਸ ਕੋਲ ਆਇਆ। ਜਿੰਮ ਸਟਾਫ਼ ਨੇ ਕਿਹਾ ਕਿ ਇੱਕ ਹੋਰ ਜਿੰਮ ‘ਚ ਆਏ ਵਿਅਕਤੀ ਨੇ ਉਸ ਦੀ ਕਿਰਪਾਨ ਬਾਰੇ ਚਿੰਤਾ ਪ੍ਰਗਟ ਕੀਤੀ ਸੀ। ਇਸ ਤੋਂ ਬਾਅਦ ਕਰਮਚਾਰੀ ਨੇ ਕਿਰਪਾਨ ਨੂੰ ਹਥਿਆਰ ਦੱਸਦੇ ਹੋਏ, ਉਸ ਨੂੰ ਜਿਮ ਛੱਡਣ ਲਈ ਕਿਹਾ।

ਸਟਾਫ਼ ਨਾਲ ਗੱਲ ਕਰਦੇ ਸਮੇਂ ਗੁਰਪ੍ਰਤਾਪ ਖਾਲਸਾ ਨੇ ਸਵਾਲ ਕੀਤਾ ਕਿ ਕੀ ਉਸ ਨਾਲ ਸਿਰਫ਼ ਇਸ ਲਈ ਵੱਖਰਾ ਵਿਵਹਾਰ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਸਿੱਖ ਹੈ।

ਇਸ ਪੂਰੇ ਵਿਵਾਦ ‘ਤੇ ਫ਼ਿਲਹਾਲ ਜਿੰਮ ਮਨੇਜਮੈਂਟ ਵੱਲੋਂ ਕੋਈ ਅਧਿਕਾਰਤ ਬਿਆਨ ਜਾਂ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਕੈਨੇਡਾ ‘ਚ ਵੱਸਦੇ ਸਿੱਖ ਭਾਈਚਾਰੇ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਘਟਨਾ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਛਿੜੀ ਬਹਿਸ

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਨਾਲ ਲੋਕਾਂ ‘ਚ ਬਹਿਸ ਸ਼ੁਰੂ ਹੋ ਗਈ ਕਿ ਕੀ ਕਮਰਸ਼ੀਅਲ ਤੇ ਪਬਲਿਕ ਪਲੇਸ ‘ਚ ਸੁਰੱਖਿਆ ਨਿਯਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਾਂ ਫਿਰ ਧਾਰਮਿਕ ਪਰੰਪਰਾਵਾਂ ਦੇ ਸਤਿਕਾਰ ਲਈ ਵਿਸ਼ੇਸ਼ ਛੋਟਾਂ ਦੇਣੀਆਂ ਚਾਹੀਦੀਆਂ ਹਨ।

Loading...
Unable to load recommendations.
Follow Us