Russia-Ukrain War: ਯੂਕਰੇਨ ਵਿੱਚ ਸਨ ਬਾਈਡਨ, ਉਸੇ ਸਮੇਂ ਰੂਸ ਕਰ ਰਿਹਾ ਸੀ ‘ਸ਼ੈਤਾਨ’ ਮਿਜ਼ਾਈਲ ਦਾ ਪ੍ਰੀਖਣ, ਪਰ…
ਰੂਸ-ਅਮਰੀਕਾ ਦੇ ਰਿਸ਼ਤਿਆਂ ਤੇ ਖ਼ਬਰ: ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਦੋਂ ਰਾਸ਼ਟਰਪਤੀ ਜੋ ਬਾਈਡਨ ਯੂਕਰੇਨ ਵਿੱਚ ਸਨ ਤਾਂ ਰੂਸ ਨੇ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ, ਪਰ ਇਹ ਸਫਲ ਨਹੀਂ ਹੋਇਆ।
ਯੂਕਰੇਨ ਵਿੱਚ ਸਨ ਬਾਈਡਨ, ਉਸੇ ਸਮੇਂ ਰੂਸ ਕਰ ਰਿਹਾ ਸੀ 'ਸ਼ੈਤਾਨ' ਮਿਜ਼ਾਈਲ ਦਾ ਪ੍ਰੀਖਣ
ਅਮਰੀਕਾ ਨਾਲ ਪ੍ਰਮਾਣੂ ਸੰਧੀ ਵਿੱਚ ਰੂਸ ਦੀ ਭਾਗੀਦਾਰੀ ਖਤਮ
ਇਸ ਦੌਰਾਨ, ਵਲਾਦੀਮੀਰ ਪੁਤਿਨ ਨੇ ਘੋਸ਼ਣਾ ਕੀਤੀ ਕਿ ਰੂਸ ਨਿਊ ਸਟਾਰਟ ਸੰਧੀ ਵਿੱਚ ਆਪਣੀ ਭਾਗੀਦਾਰੀ ਮੁਅੱਤਲ ਕਰ ਰਿਹਾ ਹੈ, ਜਿਸਦਾ ਉਦੇਸ਼ ਪ੍ਰਮਾਣੂ ਹਥਿਆਰਾਂ ਦੇ ਪ੍ਰਸਾਰ ਨੂੰ ਰੋਕਣਾ ਹੈ। ਇਹ ਸੰਧੀ ਅਮਰੀਕਾ ਨਾਲ ਰੂਸ ਦਾ ਆਖਰੀ ਬਚਿਆ ਹੋਇਆ ਪ੍ਰਮਾਣੂ ਹਥਿਆਰ ਕੰਟਰੋਲ ਸਮਝੌਤਾ ਹੈ। ਪੁਤਿਨ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਐਲਾਨ ਕੀਤਾ ਕਿ ਉਹ ਯੂਕਰੇਨ ਵਿੱਚ ਜੰਗ ਨੂੰ ਲੈ ਕੇ ਆਪਣੀ ਰਣਨੀਤੀ ਨਹੀਂ ਬਦਲਣਗੇ। ਇਸ ਐਲਾਨ ਨਾਲ ਪੱਛਮੀ ਦੇਸ਼ਾਂ ਅਤੇ ਰੂਸ ਵਿਚਾਲੇ ਹੋਰ ਤਣਾਅ ਵਧਣ ਦਾ ਖਦਸ਼ਾ ਹੈ। ਪੁਤਿਨ ਨੇ ਕਿਹਾ ਹੈ ਕਿ ਰੂਸ ਉਸ ਸੰਧੀ ਵਿਚ ਆਪਣੀ ਭਾਗੀਦਾਰੀ ਨੂੰ ਮੁਅੱਤਲ ਕਰ ਰਿਹਾ ਹੈ ਜਿਸਦਾ ਉਦੇਸ਼ ਪ੍ਰਮਾਣੂ ਹਥਿਆਰਾਂ ਦੇ ਵਿਸਥਾਰ ਤੇ ਰੋਕ ਲਗਾਉਣਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓLoading...
Unable to load recommendations.
Follow Us
