Russia Ukraine Crisis: ਰੂਸੀ ਰਾਸ਼ਟਰਪਤੀ ‘ਤੇ ਯੂਕਰੇਨ ਨੇ ਕੀਤਾ ਡਰੋਨ ਅਟੈਕ, ਵਾਲ-ਵਾਲ ਬਚੇ ਵਲਾਦੀਮੀਰ ਪੁਤਿਨ
Russian President ਵਲਾਦੀਮੀਰ ਪੁਤਿਨ ਨੂੰ ਜਾਨੋ ਮਾਰਨ ਲਈ ਯੂਕਰੇਨ ਨੇ ਕ੍ਰੇਮਲਿਨ 'ਤੇ ਡਰੋਨ ਨਾਲ ਹਮਲਾ ਕੀਤਾ ਹੈ। ਇਹ ਜਾਣਕਾਰੀ ਮਾਸਕੋ ਤੋਂ ਜਾਰੀ ਇਕ ਬਿਆਨ ਵਿਚ ਦਿੱਤੀ ਗਈ ਹੈ।
ਮਾਸਕੋ: ਰੂਸ ਨੇ ਯੂਕਰੇਨ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਮਾਰਨ ਲਈ ਕ੍ਰੇਮਲਿਨ ‘ਤੇ ਡਰੋਨ ਨਾਲ ਹਮਲਾ ਕੀਤਾ ਹੈ। ਇਹ ਖ਼ਬਰ ਰਾਇਟਰਜ਼ ਨੇ ਰੂਸੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਜਾਰੀ ਕੀਤੀ ਹੈ। ਕ੍ਰੇਮਲਿਨ ਨੇ ਇਸ ਹਮਲੇ ਨੂੰ ‘ਯੋਜਨਾਬੱਧ ਅੱਤਵਾਦੀ ਕਾਰਵਾਈ’ ਮੰਨਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਦੋ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ।
ਦੋਵੇਂ ਡਰੋਨ ਰੂਸੀ ਰੱਖਿਆ ਬਲਾਂ ਨੇ ਨਸ਼ਟ ਕਰ ਦਿੱਤੇ ਹਨ। ਕ੍ਰੇਮਲਿਨ ਵੱਲੋਂ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਪੁਤਿਨ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਮਾਰਤ ਵਿੱਚ ਹੋਏ ਡਰੋਨ ਹਮਲੇ ਵਿੱਚ ਕੋਈ ਵੀ ਮਾਲੀ ਨੁਕਸਾਨ ਨਹੀਂ ਹੋਇਆ ਹੈ।
The Kremlin under a drone attack.
Something tells me that Putins three-days-long walk in the park to seize Kyiv is not going very well. pic.twitter.com/QiRvUPeVbM— Illia Ponomarenko 🇺🇦 (@IAPonomarenko) May 3, 2023
ਇਹ ਵੀ ਪੜ੍ਹੋ
ਉੱਧਰ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕ੍ਰੇਮਲਿਨ ‘ਤੇ ਹੋਏ ਡਰੋਨ ਹਮਲੇ ਨੂੰ ਲੈ ਕੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਹਮਲੇ ‘ਚ ਯੂਕਰੇਨ ਦਾ ਕੋਈ ਹੱਥ ਨਹੀਂ ਹੈ।
ਪੁਤਿਨ ਨੇ ਐਮਰਜੈਂਸੀ ਮੀਟਿੰਗ ਬੁਲਾਈ
ਉੱਧਰ ਰੂਸ ਤੋਂ ਹਮਲੇ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਲਗਾਤਾਰ ਦੂਜੀ ਵਾਰ ਡਰੋਨ ਹਮਲੇ ਦੀ ਖ਼ਬਰ ਤੋਂ ਬਾਅਦ ਪੂਰੇ ਰੂਸ ‘ਚ ਡਰੋਨ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਤਿਨ ਨੇ ਹਮਲੇ ਤੋਂ ਬਾਅਦ ਐਮਰਜੈਂਸੀ ਮੀਟਿੰਗ ਬੁਲਾਈ ਹੈ। ਰੂਸੀ ਮੀਡੀਆ ਆਰਟੀ ਦੇ ਸੰਪਾਦਕ ਨੇ ਇਸ ਹਮਲੇ ਤੋਂ ਬਾਅਦ ਕਿਹਾ ਹੈ ਕਿ ਹੁਣ ਦੋਵਾਂ ਦੇਸ਼ਾਂ ਵਿਚਾਲੇ ਅਸਲ ਜੰਗ ਸ਼ੁਰੂ ਹੋਵੇਗੀ।
6 ਦਿਨ ਪਹਿਲਾਂ ਵੀ ਹੋਈ ਸੀ ਡਰੋਨ ਹਮਲੇ ਦੀ ਕੋਸ਼ਿਸ਼
ਪਿਛਲੇ ਮਹੀਨੇ ਦੀ 27 ਤਰੀਕ ਨੂੰ ਵੀ ਮਾਸਕੋ ਤੋਂ ਥੋੜ੍ਹੀ ਦੂਰੀ ‘ਤੇ ਇਕ ਡਰੋਨ ਦਾ ਮਲਬਾ ਬਰਾਮਦ ਹੋਇਆ ਸੀ। ਰੂਸੀ ਸੁਰੱਖਿਆ ਏਜੰਸੀਆਂ ਨੇ ਕਿਹਾ ਸੀ ਕਿ ਭਾਰੀ ਵਿਸਫੋਟਕਾਂ ਵਾਲਾ ਇਹ ਡਰੋਨ ਰੂਸੀ ਰਾਸ਼ਟਰਪਤੀ ਨੂੰ ਮਾਰਨ ਲਈ ਯੂਕਰੇਨ ਤੋਂ ਭੇਜਿਆ ਗਿਆ ਸੀ। ਹਾਲਾਂਕਿ ਇਹ ਡਰੋਨ ਟੀਚੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ।