ਆਸਟ੍ਰੇਲੀਆ ਵਿੱਚ ਪੰਜਾਬੀ ਮੁੰਡੇ ਨੇ ਮੰਗੇਤਰ ਦੀ ਹੱਤਿਆ ਦਾ ਜੁਰਮ ਕਬੂਲਿਆ

Published: 

09 Feb 2023 13:13 PM

ਤਰਕਜੋਤ ਸਿੰਘ 'ਤੇ 21 ਸਾਲ ਦੀ ਜੈਸਮੀਨ ਕੌਰ ਦੀ ਲਾਸ਼ 'ਫਲਿੰਡਰਸ ਰੇਂਜ' ਵਿੱਚ ਦਫਨਾਉਣ ਤੋਂ ਪਹਿਲਾਂ ਅਗਵਾ ਕਰਕੇ ਹੱਤਿਆ ਕਰਨ ਦਾ ਇਲਜ਼ਾਮ ਲੱਗਿਆ ਸੀ। ਉਸ ਨੇ ਅਦਾਲਤ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ। ਹੁਣ ਇਸ ਮੁਕਦਮੇ ਦੀ ਸੁਣਵਾਈ ਅਪ੍ਰੈਲ ਵਿੱਚ ਸ਼ੁਰੂ ਹੋਣੀ ਹੈ।

ਆਸਟ੍ਰੇਲੀਆ ਵਿੱਚ ਪੰਜਾਬੀ ਮੁੰਡੇ ਨੇ ਮੰਗੇਤਰ ਦੀ ਹੱਤਿਆ ਦਾ ਜੁਰਮ ਕਬੂਲਿਆ
Follow Us On

ਮੈਲਬੌਰਨ : 21 ਸਾਲ ਦੇ ਇੱਕ ਨੌਜਵਾਨ ਨੇ ਆਪਣੀ ਹੀ ਮੰਗੇਤਰ ਅਤੇ ਭਾਰਤ ਤੋਂ ਨਰਸਿੰਗ ਦੀ ਪੜ੍ਹਾਈ ਕਰਨ ਆਸਟ੍ਰੇਲੀਆ ਗਈ ਕੁੜੀ ਦੀ ਹੱਤਿਆ ਕਰਨ ਦਾ ਜੁਰਮ ਮੰਨ ਲਿਆ ਹੈ, ਜਿਸ ਦੀ ਲਾਸ਼ ਬਾਅਦ ਵਿੱਚ ਮਾਰਚ 2021 ਨੂੰ ਦੱਖਣ ਆਸਟ੍ਰੇਲੀਆ ਦੇ ਇਲਾਕੇ ਵਿੱਚ ਦਫਨਾਈ ਗਈ ਮਿਲੀ ਸੀ।
21 ਸਾਲ ਦੀ ਜੈਸਮੀਨ ਕੌਰ ਦੀ ਲਾਸ਼ ਆਸਟ੍ਰੇਲੀਆ ਦੇ ਐਡੀਲੇਡ ਤੋਂ 430 ਕਿਲੋਮੀਟਰ ਦੂਰ ‘ਫਲਿੰਡਰਜ਼ ਰੇਂਜ’ ਵਿੱਚ ਦਫਨਾਉਣ ਤੋਂ ਪਹਿਲਾਂ ਉਸ ਨੂੰ ਅਗਵਾ ਕਰਕੇ ਹੱਤਿਆ ਕਰ ਦੇਣ ਦਾ ਇਲਜ਼ਾਮ ਤਰਕਜੋਤ ਸਿੰਘ ‘ਤੇ ਲੱਗਿਆ ਸੀ, ਜਿੱਥੇ ਉਸ ਨੂੰ ਆਖਰੀ ਵਾਰ ਵੇਖਿਆ ਗਿਆ ਸੀ।

ਤਰਕਜੋਤ ਸਿੰਘ ਵੱਲੋਂ ਜੁਰਮ ਮੰਨ ਲਏ ਜਾਣ ਤੇ ਹੈਰਾਨੀ

ਤਰਕਜੋਤ ਸਿੰਘ ਵੱਲੋਂ ਆਪਣੀ ਮੰਗੇਤਰ ਦੀ ਹੱਤਿਆ ਕਰਨ ਦਾ ਜੁਰਮ ਹੁਣ ਮੰਨ ਲਏ ਜਾਣ ਤੇ ਹੈਰਾਨੀ ਹੋਈ ਹੈ ਕਿਓਂਕਿ ਉਹ ਪਹਿਲਾਂ ਆਪਣਾ ਜੁਰਮ ਨਹੀਂ ਸੀ ਮੰਨ ਰਿਹਾ ਅਤੇ ਉਸ ਦੇ ਖਿਲਾਫ ਅਦਾਲਤ ਵਿੱਚ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਵਾਲੀ ਸੀ, ਪਰ ਮੰਗਲਵਾਰ ਨੂੰ ਉਸ ਨੇ ਅਦਾਲਤ ਦੇ ਸਾਹਮਣੇ ਆਪਣਾ ਜੁਰਮ ਮੰਨ ਲਿਆ। ਮਰਣ ਵਾਲੀ ਕੁੜੀ ਜੈਸਮੀਨ ਕੌਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹੱਤਿਆਰੇ ਵੱਲੋਂ ਉਸ ਦਾ ਜੁਰਮ ਮੰਨ ਲਏ ਜਾਣ ਮਗਰੋਂ ਉਹ ਸਾਰੇ ਖੁਸ਼ ਅਤੇ ਸੰਤੁਸ਼ਟ ਹਨ। ਹੁਣ ਇਸ ਕਤਲ ਕਾਂਡ ਦੇ ਮੁਕਦਮੇਂ ਦੀ ਸੁਣਵਾਈ ਅਪ੍ਰੈਲ ਵਿੱਚ ਸ਼ੁਰੂ ਹੋਣੀ ਹੈ।

ਘੱਟੋ ਘੱਟ 20 ਸਾਲ ਦੀ ਸਜ਼ਾ ਦਾ ਬੰਦੋਬਸਤ

ਦੱਖਣ ਆਸਟ੍ਰੇਲੀਆ ‘ਚ ਹੱਤਿਆ ਦੇ ਦੋਸ਼ੀ ਨੂੰ ਬਿਨਾਂ ਪੈਰੋਲ ਘੱਟੋ ਘੱਟ 20 ਸਾਲ ਦੀ ਸਜ਼ਾ ਦਾ ਬੰਦੋਬਸਤ ਉੱਥੇ ਦੇ ਕਾਨੂੰਨ ਵਿੱਚ ਹੈ।
ਆਸਟ੍ਰੇਲੀਆ ਪੁਲਿਸ ਦਾ ਕਹਿਣਾ ਹੈ ਕਿ 5 ਮਾਰਚ, 2022 ਨੂੰ ਨਾਰਥ ਪਲਿਮਪਟਨ ਦੇ ‘ਸਦਰਨ ਕ੍ਰਾਸ ਹੋਮਸ’ ਵਿੱਚ ਆਪਣੇ ਕੰਮ ਦੀ ਸ਼ਿਫ਼ਟ ਖ਼ਤਮ ਕਰਨ ਮਗਰੋਂ ਜੈਸਮੀਨ ਕੌਰ ਨੂੰ ਇੱਕ ਵਿਅਕਤੀ ਜ਼ਬਰਦਸਤੀ ਆਪਣੇ ਨਾਲ ਲੈ ਗਿਆ ਸੀ।

ਕੁੜੀ ਨੂੰ ਆਸਟ੍ਰੇਲੀਆ ਭੇਜਣ ਦੇ ਫ਼ੈਸਲੇ ‘ਤੇ ਮਾਂ ਨੂੰ ਅਫਸੋਸ

ਜੈਸਮੀਨ ਕੌਰ ਦੀ ਮਾਂ ਰਸ਼ਪਾਲ ਗਠਵਾਲ ਨੇ ਆਪਣੀ ਕੁੜੀ ਦੀ ਹੱਤਿਆ ਤੋਂ ਬਾਅਦ ਕਿਹਾ ਸੀ ਕੀ ਉਹਨਾਂ ਨੂੰ ਆਪਣੀ ਕੁੜੀ ਨੂੰ ਆਸਟ੍ਰੇਲੀਆ ਭੇਜਣ ਦੇ ਫ਼ੈਸਲੇ ‘ਤੇ ਬੜਾ ਅਫਸੋਸ ਹੈ। ਉਹ ਆਪਣੀ ਕੁੜੀ ਨੂੰ ਹੁਣ ਰੋਜ਼ ਯਾਦ ਕਰਦੇ ਹਨ। ਭਾਰਤੀ ਮੂਲ ਦੀ ਜੈਸਮੀਨ ਕੌਰ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦੀ ਸੀ ਜਿੱਥੇ ਉਹ ਨਰਸਿੰਗ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਬਜ਼ੁਰਗਾਂ ਦੀ ਸੇਵਾ ਕਰਨ ਵਾਲੀ ਕਾਰਜ ਕਰਤਾ ਦੇ ਤੌਰ ਤੇ ਵੀ ਕੰਮ ਕਰਦੀ ਸੀ। ਜਦੋਂ ਨਰਸਿੰਗ ਹੋਮ ਵਾਲਿਆਂ ਨੇ ਜੈਸਮੀਨ ਕੌਰ ਦੇ ਅਗਲੇ ਦਿਨ ਕੰਮ ਤੇ ਨਹੀਂ ਆਣ ਬਾਰੇ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਤਾਂ ਉਸ ਦੇ ਲਾਪਤਾ ਹੋਣ ਬਾਰੇ ਪਤਾ ਚਲਣ ਮਗਰੋਂ ਪੁਲਿਸ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।

Exit mobile version