ਮਨੀਲਾ ‘ਚ ਮੋਗਾ ਦੇ ਰਹਿਣ ਵਾਲੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 4 ਸਾਲ ਪਹਿਲਾਂ ਗਿਆ ਸੀ ਫਿਲੀਪੀਨਜ਼

Updated On: 

13 Dec 2023 18:36 PM IST

Punjabi Man Murdererd in Manila: ਮਨੀਲਾ ਤੋਂ ਆਏ ਦਿਨੀਂ ਪੰਜਾਬੀ ਨੌਜਵਾਨਾਂ ਦੇ ਕਤਲ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇੱਕ ਵਾਰ ਮੁੜ ਤੋਂ ਆਈ ਇੱਕ ਮੰਦਭਾਗੀ ਖ਼ਬਰ ਨੇ ਮੋਗਾ ਦੇ ਪਿੰਡ ਲੜੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਇਥੋਂ ਦੇ ਰਹਿਣ ਵਾਲੇ ਇੱਕ ਆਦਮੀ ਦੀ ਮਨੀਲਾ ਵਿੱਚ ਬੜੀ ਹੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਹਾਲਾਂਕਿ, ਹੱਤਿਆ ਦੇ ਪਿੱਛੇ ਦੀ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆ ਸਕੀ ਹੈ।

ਮਨੀਲਾ ਚ ਮੋਗਾ ਦੇ ਰਹਿਣ ਵਾਲੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 4 ਸਾਲ ਪਹਿਲਾਂ ਗਿਆ ਸੀ ਫਿਲੀਪੀਨਜ਼

ਸੰਕੇਤਕ ਤਸਵੀਰ

Follow Us On

ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਮੋਗਾ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਸੁਖਚੈਨ ਸਿੰਘ ਉਰਫ਼ ਚੈਨਾ ਵਾਸੀ ਪਿੰਡ ਲੰੜੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਲ ‘ਚ ਘੁੰਮਣ ਗਿਆ ਸੀ। ਜਿੱਥੇ ਅਣਪਛਾਤੇ ਹਮਲਾਵਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੁਖਚੈਨ ਸਿੰਘ ਉਰਫ਼ ਚੈਨਾ 6 ਸਾਲ ਪਹਿਲਾਂ ਪੈਸੇ ਕਮਾਉਣ ਲਈ ਮਨੀਲਾ ਗਿਆ ਸੀ। ਉਸ ਦੀ ਇੱਕ 4 ਸਾਲ ਦੀ ਬੇਟੀ ਹੈ। ਉਸ ਦੀ ਪਤਨੀ ਕੁਝ ਦਿਨ ਪਹਿਲਾਂ ਆਪਣੀ ਲੜਕੀ ਨਾਲ ਸਹੁਰੇ ਪਿੰਡ ਆਈ ਸੀ। ਸੂਚਨਾ ਮਿਲੀ ਸੀ ਕਿ ਸੁਖਚੈਨ ਆਪਣੇ ਦੋਸਤ ਨਾਲ ਮਾਲ ‘ਚ ਗਿਆ ਹੋਇਆ ਸੀ।

ਉੱਥੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਸੁਖਚੈਨ ਸਿੰਘ ਦਿਵਆਂਗ ਸੀ। ਸੁਖਚੈਨ ਸਿੰਘ ਦੀ ਮੌਤ ਦੀ ਖ਼ਬਰ ਨਾਲ ਉਨ੍ਹਾਂ ਦੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।