ਫਿਲੀਪੀਨਜ਼ ‘ਚ ਜਲੰਧਰ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 3 ਮਹੀਨੇ ਬਾਅਦ ਵਿਆਹ ਹੋਣਾ ਸੀ

Updated On: 

19 Nov 2023 14:34 PM

ਫਿਲੀਪੀਨਜ਼ 'ਚ ਜਲੰਧਰ ਦੇ ਇਕ ਨੌਜਵਾਨ ਦੀ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਣਾ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਉਹ ਫਿਲੀਪੀਨਜ਼ ਦੇ ਸਨਬਲੋ ਸ਼ਹਿਰ 'ਚ ਇਕ ਦੁਕਾਨ 'ਤੇ ਕੰਮ ਕਰਦਾ ਸੀ। ਇਸ ਦੌਰਾਨ ਪਿੱਛੇ ਤੋਂ ਦੋ ਵਿਅਕਤੀ ਆਏ ਅਤੇ ਗੋਲੀਆਂ ਚਲਾ ਦਿੱਤੀਆਂ।

ਫਿਲੀਪੀਨਜ਼ ਚ ਜਲੰਧਰ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 3 ਮਹੀਨੇ ਬਾਅਦ ਵਿਆਹ ਹੋਣਾ ਸੀ

ਸੰਕੇਤਕ ਤਸਵੀਰ

Follow Us On

ਪੰਜਾਬ ਨਿਊਜ। ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਮੌਤਾਂ ਦੀ ਖਬਰਾਂ ਬੰਦ ਨਹੀਂ ਹੋ ਰਹੀਆਂ ਤੇ ਹੁਣ ਜਲੰਧਰ ਦੇ ਇੱਕ ਨੌਜਵਾਨ ਦੀ ਗੋਲੀ ਫਿਲੀਪੀਨਜ਼ (Philippines) ਵਿੱਚ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਰਣਜੀਤ ਦੀ ਪਿੱਠ ‘ਚ ਲੱਗੀ ਅਤੇ ਛਾਤੀ ‘ਚੋਂ ਲੰਘ ਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਕਾਤਲਾਂ ਨੇ ਮੌਕੇ ਤੋਂ ਕੋਈ ਲੁੱਟ-ਖੋਹ ਨਹੀਂ ਕੀਤੀ। ਜਿਸ ਤੋਂ ਜਾਪਦਾ ਹੈ ਕਿ ਉਸ ਦਾ ਇਰਾਦਾ ਰਣਜੀਤ ਰਾਣਾ ਨੂੰ ਮਾਰਨ ਦਾ ਸੀ।

ਫਰਵਰੀ ‘ਚ ਹੋਣਾ ਸੀ ਵਿਆਹ

ਮ੍ਰਿਤਕ ਰਣਜੀਤ ਰਾਣਾ ਕਾਫੀ ਸਮੇਂ ਤੋਂ ਮਨੀਲਾ (Manila) ਵਿੱਚ ਰਹਿ ਰਿਹਾ ਸੀ। ਉਹ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਹੀਆਂ ਆਇਆ ਸੀ ਅਤੇ ਤਿਉਹਾਰ ਮਨਾਉਣ ਤੋਂ ਬਾਅਦ ਮੁੜ ਮਨੀਲਾ ਚਲਾ ਗਿਆ। ਉਹ 3 ਮਹੀਨੇ ਬਾਅਦ ਫਰਵਰੀ 2024 ‘ਚ ਵਿਆਹ ਕਰਨ ਜਾ ਰਹੀ ਸੀ। ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ।