ਕੈਨੇਡਾ ਦੇ ਸਰੀ ‘ਚ ਵਾਲਮਾਰਟ ਸਟੋਰ ਦੇ ਬਾਹਰ ਮਾਰੇ ਗਏ ਪੰਜਾਬੀ ਜੋੜੇ ਦੀ ਹੋਈ ਪਛਾਣ, 23 ਸਾਲਾ ਗੈਰੀ ਤੇ 24 ਸਾਲਾ ਸੁਖਜੀਤ ਕੌਰ ਦਾ ਗੋਲੀਆਂ ਮਾਰ ਕੇ ਕੀਤਾ ਸੀ ਕਤਲ

Updated On: 

19 Nov 2026 11:40 AM IST

Surrey Shooting: ਕੈਨੇਡਾ ਦੇ ਸਰੀ 'ਚ ਵਾਲਮਾਰਟ ਸਟੋਰ ਦੇ ਬਾਹਰ 15 ਨਵੰਬਰ ਨੂੰ ਹੋਏ ਗੋਲੀਕਾਂਡ ਵਿੱਚ ਮਾਰੇ ਗਏ ਪੰਜਾਬੀ ਜੋੜੇ ਦੀ ਪਛਾਣ ਪੁਲਿਸ ਨੇ ਜਨਤਕ ਕਰ ਦਿੱਤੀ ਹੈ। ਮ੍ਰਿਤਕਾਂ ਵਿੱਚ 23 ਸਾਲਾ ਗਗਨਪ੍ਰੀਤ ਉਰਫ਼ ਗੈਰੀ ਰਾਹਲ ਅਤੇ 24 ਸਾਲਾ ਸੁਖਜੀਤ ਕੌਰ ਸ਼ਾਮਲ ਹਨ।

ਕੈਨੇਡਾ ਦੇ ਸਰੀ ਚ ਵਾਲਮਾਰਟ ਸਟੋਰ ਦੇ ਬਾਹਰ ਮਾਰੇ ਗਏ ਪੰਜਾਬੀ ਜੋੜੇ ਦੀ ਹੋਈ ਪਛਾਣ, 23 ਸਾਲਾ ਗੈਰੀ ਤੇ 24 ਸਾਲਾ ਸੁਖਜੀਤ ਕੌਰ ਦਾ ਗੋਲੀਆਂ ਮਾਰ ਕੇ ਕੀਤਾ ਸੀ ਕਤਲ

ਕੈਨੇਡਾ 'ਚ ਮਾਰੇ ਗਏ ਪੰਜਾਬੀ ਜੋੜੇ ਦੀ ਪਛਾਣ

ਕੈਨੇਡਾ ਦੇ ਸਰੀ ਵਿੱਚ ਵਾਲਮਾਰਟ ਸਟੋਰ ਦੇ ਬਾਹਰ ਮਾਰੇ ਗਏ ਪੰਜਾਬੀ ਜੋੜੇ ਦੀ ਪਛਾਣ ਪੁਲਿਸ ਨੇ ਜਨਤਕ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਗਗਨਪ੍ਰੀਤ ਉਰਫ਼ ਗੈਰੀ ਰਾਹਲ (23) ਅਤੇ ਸੁਖਜੀਤ ਕੌਰ (24) ਵਜੋਂ ਹੋਈ ਹੈ। ‘ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ’ (IHIT) ਨੇ ਦੱਸਿਆ ਕਿ ਦੋਵੇਂ ਡੈਲਟਾ ਸ਼ਹਿਰ ਵਿੱਚ ਰਹਿੰਦੇ ਸਨ। ਮ੍ਰਿਤਕਾ ਸੁਖਜੀਤ ਕੌਰ ਕੈਨੇਡਾ ਵਿੱਚ ਬਹੁਤ ਘੱਟ ਲੋਕਾਂ ਨੂੰ ਜਾਣਦੀ ਸੀ। ਉੱਥੇ ਹੀ ਗੈਰੀ ਰਾਹਲ ਦਾ ਨਾਮ ਗੈਰ-ਕਾਨੂੰਨੀ ਹਥਿਆਰਾਂ ਨਾਲ ਜੁੜੇ ਮਾਮਲਿਆਂ ਵਿੱਚ ਪੁਲਿਸ ਰਿਕਾਰਡ ਵਿੱਚ ਦਰਜ ਸੀ।

ਪੁਲਿਸ ਨੇ ਇਸ ਘਟਨਾ ਨੂੰ ਟਾਰਗੇਟ ਕਿਲਿੰਗ ਦੱਸਿਆ ਹੈ। ਉੱਥੇ ਹੀ ਆਕਾਸ਼ ਹਰੀਕੇ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਜਾਰੀ ਕਰਕੇ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਫਿਲਹਾਲ ਇਸ ਮਾਮਲੇ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

2 ਨੁਕਤਿਆਂ ਵਿੱਚ ਪੜ੍ਹੋ ਕੀ ਸੀ ਪੂਰਾ ਮਾਮਲਾ

– 15 ਨਵੰਬਰ ਨੂੰ ਹੋਈ ਸੀ ਵਾਰਦਾਤ: ਸਰੀ ਸਥਿਤ ਵਾਲਮਾਰਟ ਸਟੋਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਪੰਜਾਬੀ ਜੋੜੇ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ। ਸੂਚਨਾ ਮਿਲਦੇ ਹੀ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

– ਹਸਪਤਾਲ ਵਿੱਚ ਤੋੜਿਆ ਦਮ: ਦੋਵਾਂ ਦੀ ਹਾਲਤ ਗੰਭੀਰ ਸੀ। ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਹਸਪਤਾਲ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਗੈਂਗਸਟਰ ਨੇ ਲਈ ਕਤਲ ਦੀ ਜ਼ਿੰਮੇਵਾਰੀ

ਕੁਖ਼ਿਆਤ ‘ਆਕਾਸ਼ ਹਰੀਕੇ ਗੈਂਗ’ ਦੇ ਮੈਂਬਰਾਂ ਨੇ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਗੁਰਗਿਆਂ ਨੇ ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਸੰਦੇਸ਼ ਜਾਰੀ ਕਰਕੇ ਇਸ ਦੋਹਰੇ ਕਤਲ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਹੈ।

Loading...
Unable to load recommendations.
Follow Us