ਕੈਨੇਡਾ ‘ਚ ਚੰਨੀ ਨੱਤਾਂ ਦੇ ਘਰ ‘ਤੇ ਫਾਇਰਿੰਗ, ਫਿਰ ਕਿਹਾ ਸਾਡੀ ਕੋਈ ਦੁਸ਼ਮਣੀ ਨਹੀਂ… ਬਿਸ਼ਨੋਈ ਗੈਂਗ ਨੇ ਕਿਉਂ ਕੀਤੀ ਗੋਲੀਬਾਰੀ?
Lawrence Bishnoi: ਕੈਨੇਡਾ 'ਚ ਲਾਰੈਂਸ ਬਿਸ਼ਨੋਈ ਗੈਂਗ ਨੇ ਦੋ ਵੱਡੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦਾ ਕਤਲ ਕੀਤਾ ਹੈ ਤੇ ਸਰਦਾਰ ਖਹਿਰਾ ਨਾਲ ਨੇੜਤਾ ਕਾਰਨ ਪੰਜਾਬੀ ਗਾਇਕ ਚੰਨੀ ਨੱਤਾਂ ਦੇ ਘਰ 'ਤੇ ਵੀ ਗੋਲੀਬਾਰੀ ਕੀਤੀ ਹੈ।
ਕੈਨੇਡਾ ‘ਚ ਲਾਰੈਂਸ ਬਿਸ਼ਨੋਈ ਗੈਂਗ ਨੇ ਦੋ ਸਨਸਨੀਖੇਜ਼ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਐਬਟਸਫੋਰਡ ‘ਚ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਨੂੰ ਮਾਰਿਆ, ਕਿਉਂਕਿ ਉਸ ਨੇ ਫਿਰੌਤੀ ਦੇ ਪੈਸੇ ਨਹੀਂ ਦਿੱਤੇ ਸਨ। ਉਨ੍ਹਾਂ ਨੇ ਪੰਜਾਬੀ ਗਾਇਕ ਚੰਨੀ ਨੱਤਾਂ ਦੇ ਘਰ ‘ਤੇ ਵੀ ਗੋਲੀਬਾਰੀ ਕੀਤੀ, ਗੋਲੀਬਾਰੀ ਦਾ ਕਾਰਨ ਸਰਦਾਰ ਖਹਿਰਾ ਨਾਲ ਨੇੜਤਾ ਦਾ ਹਵਾਲਾ ਦਿੱਤਾ। ਗੈਂਗ ਨੇ ਸਰਦਾਰ ਖਹਿਰਾ ਤੇ ਉਸ ਨਾਲ ਜੁੜਨ ਵਾਲੇ ਕਿਸੇ ਵੀ ਗਾਇਕ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਹੈ।
ਕੈਨੇਡਾ ‘ਚ ਹੋਈਆਂ ਇਨ੍ਹਾਂ ਦੋ ਘਟਨਾਵਾਂ ਬਾਰੇ, ਗੈਂਗ ਨੇ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਬਿਸ਼ਨੋਈ ਗੈਂਗ ਨੇ ਬਾਅਦ ‘ਚ ਇੱਕ ਫੇਸਬੁੱਕ ਪੋਸਟ ‘ਚ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਗੈਂਗ ਦੇ ਗੋਲਡੀ ਢਿੱਲੋਂ ਨੇ ਵੀ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।
ਗਾਇਕ ਚੰਨੀ ਨੱਤਾਂ ਦੇ ਘਰ ‘ਤੇ ਗੋਲੀਬਾਰੀ
ਲਾਰੈਂਸ ਬਿਸ਼ਨੋਈ ਗੈਂਗ ਨੇ ਗਾਇਕ ਚੰਨੀ ਨੱਤਾਂ ਦੇ ਘਰ ‘ਤੇ ਗੋਲੀਬਾਰੀ ਕਰਨ ਦਾ ਦਾਅਵਾ ਕੀਤਾ ਹੈ। ਗੋਲੀਬਾਰੀ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਨੱਤਾਂ ਦੀ ਸਰਦਾਰ ਖਹਿਰਾ ਨਾਲ ਨਜ਼ਦੀਕੀਆਂ ਵੱਧ ਰਹੀਆਂ ਸਨ, ਜਿਸ ਕਾਰਨ ਗੋਲੀਬਾਰੀ ਕੀਤੀ ਗਈ।
ਇੱਕ ਸੋਸ਼ਲ ਮੀਡੀਆ ਪੋਸਟ ‘ਚ, ਉਸ ਨੇ ਲਿਖਿਆ, “ਸਤਿ ਸ੍ਰੀ ਅਕਾਲ! ਮੈਂ ਗੋਲਡੀ ਢਿੱਲੋਂ (ਲਾਰੈਂਸ ਬਿਸ਼ਨੋਈ ਗੈਂਗ) ਹਾਂ। ਗਾਇਕ ਚੰਨੀ ਨੱਤਾਂ ਦੇ ਘਰ ਕੱਲ੍ਹ ਹੋਈ ਸੀ, ਉਸ ਦਾ ਕਾਰਨ ਸਰਦਾਰ ਖਹਿਰਾ ਹੈ। ਕੋਈ ਵੀ ਗਾਇਕ ਜਿਸ ਦਾ ਭਵਿੱਖ ‘ਚ ਸਰਦਾਰ ਖਹਿਰਾ ਨਾਲ ਕੋਈ ਕੰਮ ਜਾਂ ਕੋਈ ਸਬੰਧ ਦਿਖਿਆ ਤਾਂ ਉਹ ਆਪਣੇ ਨੁਕਸਾਨ ਲਈ ਖੁਦ ਜ਼ਿੰਮੇਵਾਰ ਹੋਵੇਗਾ। ਅਸੀਂ ਸਰਦਾਰ ਖਹਿਰਾ ਦਾ ਵੀ ਜਾਨੀ-ਮਾਲੀ ਨੁਕਸਾਨ ਕਰਾਂਗੇ। ਸਾਡੀ ਚੰਨੀ ਨੱਤਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।”
ਫਿਰੌਤੀ ਦੇ ਪੈਸੇ ਮਿਲਣ ਕਰਕੇ ਕੀਤਾ ਕਾਰੋਬਾਰੀ ਦਾ ਕਤਲ
ਲਾਰੈਂਸ ਬਿਸ਼ਨੋਈ ਗੈਂਗ ਨੇ ਕੈਨੇਡਾ ਦੇ ਐਬਟਸਫੋਰਡ ‘ਚ ਇੱਕ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਇੱਕ ਕਾਰੋਬਾਰੀ ਦੇ ਕਤਲ ਦਾ ਦਾਅਵਾ ਕੀਤਾ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ, ਜਿਸ ‘ਚ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਪੋਸਟ ‘ਚ ਕਿਹਾ ਗਿਆ ਹੈ ਕਿ ਦਰਸ਼ਨ ਇੱਕ ਵੱਡੇ ਡਰੱਗ ਕਾਰੋਬਾਰ ‘ਚ ਸ਼ਾਮਲ ਸੀ। ਜਦੋਂ ਅਸੀਂ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਸਾਡਾ ਨੰਬਰ ਵੀ ਬਲਾਕ ਕਰ ਦਿੱਤਾ। ਇਸ ਲਈ ਉਸ ਨੂੰ ਮਾਰ ਦਿੱਤਾ ਗਿਆ।
ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡੀਅਨ ਸਰਕਾਰ ਨੇ ਆਪਣੀਆਂ ਗਤੀਵਿਧੀਆਂ ਲਈ ਇੱਕ ਅੱਤਵਾਦੀ ਸੰਗਠਨ ਨਾਮਜ਼ਦ ਕੀਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਸ ਗਿਰੋਹ ਨੇ ਕੈਨੇਡਾ ‘ਚ ਹਿੰਸਾ, ਜਬਰਦਸਤੀ ਤੇ ਡਰਾਉਣ-ਧਮਕਾਉਣ ਦਾ ਮਾਹੌਲ ਪੈਦਾ ਕੀਤਾ ਹੈ।


