Hungama in Holi Celebration : ਪਾਕਿਸਤਾਨ ‘ਚ ਹੋਲੀ ਖੇਡਣ ਨੂੰ ਲੈ ਕੇ ਹਿੰਦੂ ਵਿਦਿਆਰਥੀਆਂ ਨਾਲ ਕੁੱਟਮਾਰ
Hungama in Holi Celebration ਪੰਜਾਬ ਯੂਨੀਵਰਸਿਟੀ ਕੈਂਪਸ ਲਾਹੌਰ ਦੇ ਲਾਅ ਕਾਲਜ ਦੇ ਲਾਨ ਵਿੱਚ ਹੋਲੀ ਖੇਡ ਰਹੇ ਹਿੰਦੂ ਵਿਦਿਆਰਥੀਆਂ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ। ਇਸ ਝੜਪ ਵਿੱਚ ਕਰੀਬ 15 ਵਿਦਿਆਰਥੀ ਫੱਟੜ ਹੋਏ।
ਪਾਕਿਸਤਾਨ ਨਿਊਜ਼: ਪਾਕਿਸਤਾਨ (Pakistan)ਵਿੱਚ ਘੱਟ ਗਿਣਤੀ ਵਾਲੇ ਹਿੰਦੂ ਸੱਭਿਆਚਾਰ ਦੇ ਕਰੀਬ 15 ਹਿੰਦੂ ਵਿਦਿਆਰਥੀ (Hindu Students) ਦੇ ਫੱਟੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੰਜਾਬ ਯੂਨੀਵਰਸਿਟੀ ਕੈਂਪਸ ਲਾਹੌਰ ਦੇ ਲਾਅ ਕਾਲਜ ਦੇ ਲਾਨ ਵਿੱਚ ਹੋਲੀ ਖੇਡ ਰਹੇ ਹਿੰਦੂ ਵਿਦਿਆਰਥੀਆਂ ਨੂੰ ‘ਇਸਲਾਮੀ ਜਮੀਅਤ ਤੁਲਬਾ’ ਯਾਨੀ ‘ਆਈਜੇਟੀ’ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹੋਲੀ ਮਨਾਉਣ ਤੋਂ ਜ਼ਬਰਦਸਤੀ ਰੋਕਿਆ ਗਿਆ। ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਗਰਮ ਹੋ ਗਿਆ ਅਤੇ ਆਪਸੀ ਝੜਪ ਵਿੱਚ ਕਰੀਬ 15 ਵਿਦਿਆਰਥੀ ਫੱਟੜ ਹੋ ਗਏ।
ਕਰੀਬ 30 ਹਿੰਦੂ ਵਿਦਿਆਰਥੀ ਹੋਲੀ ਖੇਡਣ ਲਈ ਹੋਏ ਸਨ ਇੱਕਠੇ
ਇਹ ਘਟਨਾ ਪੰਜਾਬ ਯੂਨੀਵਰਸਿਟੀ ਦੇ ਲਾਅ ਕਾਲਜ ਵਿੱਚ ਸੋਮਵਾਰ ਨੂੰ ਉਸ ਵੇਲੇ ਵਾਪਰੀ ਜਦੋਂ ਕਰੀਬ 30 ਹਿੰਦੂ ਵਿਦਿਆਰਥੀ ਹੋਲੀ ਖੇਡਣ ਲਈ ਇੱਕਠੇ ਹੋਏ ਸਨ। ਇਸ ਹਮਲੇ ਦੇ ਇੱਕ ਚਸ਼ਮਦੀਦ ਅਤੇ ਪੰਜਾਬ ਯੂਨੀਵਰਸਿਟੀ ਦੇ ਹੀ ਇੱਕ ਹਿੰਦੂ ਵਿਦਿਆਰਥੀ ਨੇ ਦੱਸਿਆ ਕਿ ਹਿੰਦੂ ਵਿਦਿਆਰਥੀ ਹੋਲੀ ਮਨਾਉਣ ਲਈ ਇੱਕਠੇ ਹੋਏ ਸਨ। ‘ਇਸਲਾਮੀ ਜਮੀਅਤ ਤੁਲਬਾ’ ਯਾਨੀ ‘ਆਈਜੇਟੀ’ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਹੋਲੀ ਮਨਾਉਣ ਤੋਂ ਜ਼ਬਰਦਸਤੀ ਰੋਕਿਆ ਗਿਆ। ਜਿਸ ਤੋਂ ਬਾਅਦ ਦੋ ਗੁੱਟਾਂ ਵਿੱਚ ਝੜਪ ਹੋ ਗਈ ਅਤੇ ਇਸ ਝੜਪ ਵਿੱਚ ਕਰੀਬ 15 ਵਿਦਿਆਰਥੀ ਫੱਟੜ ਹੋ ਗਏ। ਇੱਕ ਹਿੰਦੂ ਵਿਦਿਆਰਥੀ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਕੈਂਪਸ ਵਿੱਚ ਹੋਲੀ ਖੇਡਣ ਦੀ ਮੰਜੂਰੀ ਪ੍ਰਬੰਧਨ ਵੱਲੋਂ ਪਹਿਲਾਂ ਹੀ ਲੈ ਲਈ ਗਈ ਸੀ। ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁੱਰਮ ਸ਼ਹਿਜ਼ਾਦ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਲਾਅ ਕਾਲਜ ਦੇ ਲਾਨ ਵਿੱਚ ਹਿੰਦੂ ਵਿਦਿਆਰਥੀਆਂ ਨੂੰ ਹੋਲੀ ਖੇਡਣ ਦੀ ਮੰਜੂਰੀ ਨਹੀਂ ਦਿੱਤੀ ਗਈ ਸੀ।
ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮਾਂ ‘ਤੇ ਕੁੱਟਮਾਰ ਦਾ ਇਲਜ਼ਾਮ
ਹਮਲੇ ਵਿੱਚ ਹਿੰਦੂ ਵਿਦਿਆਰਥੀ ਖੇਤ ਕੁਮਾਰ ਦੇ ਹੱਥ ‘ਤੇ ਸੱਟਾਂ ਆਈਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਹਿੰਦੂ ਵਿਦਿਆਰਥੀ ਇਸ ਹਮਲੇ ਦੇ ਵਿਰੋਧ ਵਿੱਚ ਉੱਥੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਆਪਣਾ ਵਿਰੋਧ ਪ੍ਰਦਰਸ਼ਨ (Protest)ਕਰ ਰਹੇ ਸੀ ਤਾਂ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਪੀੜਤ ਵਿਦਿਆਰਥੀ ਖੇਤ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ‘ਆਈਜੇਟੀ’ ਦੇ ਮੈਂਬਰ ਵਿਦਿਆਰਥੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਪਰ ਹਾਲੇ ਤੱਕ FIR ਦਰਜ ਨਹੀਂ ਕੀਤੀ ਗਈ। ਉਥੇ ਹੀ ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ
‘ਆਈਜੇਟੀ ਦਾ ਕੋਈ ਵੀ ਵਿਦਿਆਰਥੀ ਝੜਪ ‘ਚ ਨਹੀਂ ਸੀ ਸ਼ਾਮਲ’
ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਲਾਅ ਕਾਲਜ ਵਿੱਚ ‘ਕੁਰਾਨ ਰੀਡਿੰਗ’ ਸੈਸ਼ਨ ਰੱਖੇ ਜਾਣ ਦੀ ਗੱਲ ਕਹਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਕੈਂਪਸ ਵਿੱਚ ਹਿੰਦੂ ਵਿਦਿਆਰਥੀਆਂ ਨਾਲ ਹੋਈ ਝੜਪ ਵਿੱਚ ਆਈਜੇਟੀ ਦਾ ਕੋਈ ਵਿਦਿਆਰਥੀ ਸ਼ਾਮਲ ਨਹੀਂ ਸੀ।