ਪਾਕਿਸਤਾਨ ‘ਚ ਜੈਸ਼ ਅੱਤਵਾਦੀ ਮੋਹੀਉਦੀਨ ਔਰੰਗਜ਼ੇਬ ਨੂੰ ਅਣਪਛਾਤੇ ਲੋਕਾਂ ਨੇ ਕੀਤਾ ਅਗਵਾ, ਪੁਲਵਾਮਾ ਹਮਲੇ ਦੀ ਰਚੀ ਸੀ ਸਾਜ਼ਿਸ਼
ਜੈਸ਼ ਦੇ ਚੋਟੀ ਦੇ ਅੱਤਵਾਦੀ ਮੋਹੀਉਦੀਨ ਔਰੰਗਜ਼ੇਬ ਆਲਮਗੀਰ ਆਪਣੇ ਇਕ ਰਿਸ਼ਤੇਦਾਰ ਨਾਲ ਡੇਰਾ ਹਾਜੀ ਗੁਲਾਮ ਜਾ ਰਹੇ ਸਨ। ਜੈਸ਼ ਦੇ ਅੱਤਵਾਦੀ ਮੋਹੀਉਦੀਨ ਦੇ ਰਿਸ਼ਤੇਦਾਰ ਦਾ ਵਿਆਹ ਸੀ। ਹਾਫਿਜ਼ਾਬਾਦ ਇਲਾਕੇ 'ਚ ਬਾਈਕ ਸਵਾਰ ਅਣਪਛਾਤੇ ਲੋਕਾਂ ਨੇ ਮੋਹੀਉਦੀਨ ਔਰੰਗਜ਼ੇਬ ਆਲਮਗੀਰ ਨੂੰ ਅਗਵਾ ਕਰ ਲਿਆ। ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲ ਹੀ 'ਚ ਸਪੱਸ਼ਟ ਕਿਹਾ ਸੀ ਕਿ ਪਾਕਿਸਤਾਨ 'ਚ ਅੱਤਵਾਦੀਆਂ ਨੂੰ ਮਾਰਨ ਵਾਲਿਆਂ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।
ਪਾਕਿਸਤਾਨ ਵਿੱਚ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਅੱਤਵਾਦੀਆਂ ਨੂੰ ਹਰ ਰੋਜ਼ ਅਣਪਛਾਤੇ ਲੋਕਾਂ ਦੁਆਰਾ ਗੋਲੀ ਮਾਰ ਕੇ ਮਾਰਿਆ ਜਾ ਰਿਹਾ ਹੈ। ਹੁਣ ਤਾਜ਼ਾ ਖ਼ਬਰ ਇੱਕ ਵਾਰ ਫਿਰ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 2019 ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮੋਹੀਉਦੀਨ ਔਰੰਗਜ਼ੇਬ ਆਲਮਗੀਰ, ਜੋ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹਮਲਾ ਕਰਨ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਸੀ, ਉਸ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜੈਸ਼ ਦੇ ਚੋਟੀ ਦੇ ਅੱਤਵਾਦੀ ਮੋਹੀਉਦੀਨ ਔਰੰਗਜ਼ੇਬ ਆਲਮਗੀਰ ਆਪਣੇ ਇਕ ਰਿਸ਼ਤੇਦਾਰ ਨਾਲ ਡੇਰਾ ਹਾਜੀ ਗੁਲਾਮ ਜਾ ਰਹੇ ਸਨ। ਜੈਸ਼ ਦੇ ਅੱਤਵਾਦੀ ਮੋਹੀਉਦੀਨ ਦੇ ਰਿਸ਼ਤੇਦਾਰ ਦਾ ਵਿਆਹ ਸੀ। ਕਾਰ ਰਾਹੀਂ ਜਾਂਦੇ ਸਮੇਂ ਹਾਫਿਜ਼ਾਬਾਦ ਇਲਾਕੇ ‘ਚ ਬਾਈਕ ਸਵਾਰ ਅਣਪਛਾਤੇ ਲੋਕਾਂ ਨੇ ਮੋਹੀਉਦੀਨ ਔਰੰਗਜ਼ੇਬ ਆਲਮਗੀਰ ਨੂੰ ਅਗਵਾ ਕਰ ਲਿਆ।
ਹੀਉਦੀਨ ਔਰੰਗਜ਼ੇਬ ਆਲਮਗੀਰ ਨੂੰ ਅਣਪਛਾਤਿਆਂ ਨੇ ਕੀਤਾ ਅਗਵਾ
ਜਾਣਕਾਰੀ ਅਨੁਸਾਰ ਬਾਈਕ ‘ਤੇ ਆਏ ਇਨ੍ਹਾਂ ਅਣਪਛਾਤੇ ਵਿਅਕਤੀਆਂ ਨੇ ਹਥਿਆਰ ਦਿਖਾ ਕੇ ਮੋਹੀਉਦੀਨ ਔਰੰਗਜ਼ੇਬ ਆਲਮਗੀਰ ਅਤੇ ਉਸ ਦੇ ਰਿਸ਼ਤੇਦਾਰ ਨੂੰ ਕਾਰ ਤੋਂ ਹੇਠਾਂ ਉਤਾਰ ਕੇ ਆਪਣੇ ਨਾਲ ਲੈ ਗਏ। ਅਜੇ ਤੱਕ ਇਨ੍ਹਾਂ ਅਣਪਛਾਤੇ ਵਿਅਕਤੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੀ ਬਾਈਕ ਸੁੰਨਸਾਨ ਇਲਾਕੇ ਤੋਂ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਪੁਲਿਸ ਅਤੇ ਫੌਜ ਦੇ ਲੋਕ ਮੋਹੀਉਦੀਨ ਔਰੰਗਜ਼ੇਬ ਆਲਮਗੀਰ ਅਤੇ ਉਸ ਦੇ ਰਿਸ਼ਤੇਦਾਰਾਂ ਦੀ ਭਾਲ ‘ਚ ਲੱਗੇ ਹੋਏ ਹਨ। ਹਾਲਾਂਕਿ ਹੁਣ ਤੱਕ ਪਾਕਿਸਤਾਨ ਪੁਲਿਸ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਪਾਕਿਸਤਾਨ ਵਿੱਚ ਪਿਛਲੇ ਇੱਕ ਸਾਲ ਤੋਂ ਅਣਪਛਾਤੇ ਲੋਕ ਤਬਾਹੀ ਮਚਾ ਰਹੇ ਹਨ। ਇਨ੍ਹਾਂ ਅਣਪਛਾਤੇ ਲੋਕਾਂ ਦੇ ਹਮਲੇ ਕਾਰਨ ਪਾਕਿਸਤਾਨ ਵਿੱਚ ਕਈ ਭਾਰਤ ਵਿਰੋਧੀ ਅੱਤਵਾਦੀ ਮਾਰੇ ਜਾ ਚੁੱਕੇ ਹਨ।
जबतक दूल्हे का डिमांड पूरा नही हुआ तबतक दूल्हे ने दुल्हन को वरमाला पहनाने नही दिया 😂😅 pic.twitter.com/LaABvoH31M
— छपरा जिला 🇮🇳 (@ChapraZila) December 9, 2023
ਇਹ ਵੀ ਪੜ੍ਹੋ
ਅੱਤਵਾਦੀਆਂ ਨੂੰ ਮਾਰਨ ਵਾਲਿਆਂ ਬਾਰੇ ਨਹੀਂ ਕੋਈ ਜਾਣਕਾਰੀ- ਭਾਰਤ
ਹਾਲ ਹੀ ਵਿਚ ਅਣਪਛਾਤੇ ਲੋਕਾਂ ਨੇ ਕਰਾਚੀ ਵਿੱਚ ਆਰਮੀ ਸੇਫ ਹਾਊਸ ਵਿੱਚ ਰਹਿ ਰਹੇ ਲਸ਼ਕਰ ਦੇ ਇੱਕ ਚੋਟੀ ਦੇ ਅੱਤਵਾਦੀ ਨੂੰ ਮਾਰ ਦਿੱਤਾ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਤੋਂ ਹੁਣ ਤੱਕ ਕਈ ਹੋਰ ਅੱਤਵਾਦੀ ਵੀ ਅਣਪਛਾਤੇ ਲੋਕਾਂ ਦੇ ਹਮਲਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਇਹਨਾਂ ਵਿੱਚ ਪਰਮਜੀਤ ਸਿੰਘ ਪੰਜਵੜ ਨਾਮ ਦਾ ਇੱਕ ਖੌਫਨਾਕ ਖਾਲਿਸਤਾਨੀ ਅੱਤਵਾਦੀ ਵੀ ਸ਼ਾਮਲ ਹੈ। ਪਾਕਿਸਤਾਨ ਨੇ ਕਈ ਵਾਰ ਭਾਰਤ ਦੀ ਖੁਫੀਆ ਏਜੰਸੀ ਰਾਅ ‘ਤੇ ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲ ਹੀ ‘ਚ ਸਪੱਸ਼ਟ ਕਿਹਾ ਸੀ ਕਿ ਪਾਕਿਸਤਾਨ ‘ਚ ਅੱਤਵਾਦੀਆਂ ਨੂੰ ਮਾਰਨ ਵਾਲਿਆਂ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।