ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ, ਸੋਗ ‘ਚ ਡੁੱਬੇ 1.4 ਅਰਬ ਕੈਥੋਲਿਕ

tv9-punjabi
Updated On: 

21 Apr 2025 14:00 PM

Pope Francis Death: ਪੋਪ ਫਰਾਂਸਿਸ ਦਾ ਵੈਟੀਕਨ ਸਿਟੀ ਵਿੱਚ ਦੇਹਾਂਤ ਹੋ ਗਿਆ ਹੈ। ਵੈਟੀਕਨ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਅਪਡੇਟ ਜਾਰੀ ਕਰਕੇ ਕਿਹਾ ਕਿ 'ਲੰਬੇ ਸਮੇਂ ਤੱਕ ਸਾਹ ਲੈਣ ਵਿੱਚ ਤਕਲੀਫ਼' ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਹੈ। 14 ਫਰਵਰੀ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਤੇ ਉਨ੍ਹਾਂ ਦੀ ਹਾਲਤ ਵਿਗੜਦੀ ਹੀ ਗਈ।

ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ, ਸੋਗ ਚ ਡੁੱਬੇ 1.4 ਅਰਬ ਕੈਥੋਲਿਕ

ਪੋਪ ਫਰਾਂਸਿਸ ਦਾ ਦੇਹਾਂਤ

Follow Us On

ਪੋਪ ਫਰਾਂਸਿਸ ਦਾ ਵੈਟੀਕਨ ਸਿਟੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਫਰਾਂਸਿਸ ਨੂੰ ਹਾਲ ਹੀ ਵਿੱਚ ਨਮੂਨੀਆ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੋਪ ਫਰਾਂਸਿਸ ਦੇ ਦੇਹਾਂਤ ਦੀ ਖ਼ਬਰ ਵੈਟੀਕਨ ਸਿਟੀ ਤੋਂ ਦਿੱਤੀ ਗਈ ਹੈ। ਫਰਾਂਸਿਸ 88 ਸਾਲਾਂ ਦੇ ਸਨ। ਇੱਕ ਦਿਨ ਪਹਿਲਾਂ ਹੀ, ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੂੰ ਮਿਲੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ, ਦੁਨੀਆ ਭਰ ਦੇ 1.4 ਅਰਬ ਕੈਥੋਲਿਕ ਸੋਗ ਵਿੱਚ ਡੁੱਬ ਗਏ ਹਨ।

ਪੋਪ ਫਰਾਂਸਿਸ ਪਿਛਲੇ ਹਫ਼ਤੇ ਤੋਂ ਬ੍ਰੌਨਕਾਈਟਿਸ ਤੋਂ ਪੀੜਤ ਸਨ ਅਤੇ ਸ਼ੁੱਕਰਵਾਰ, 14 ਫਰਵਰੀ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਉਨ੍ਹਾਂ ਦੀ ਹਾਲਤ ਵਿਗੜ ਗਈ, ਕਿਉਂਕਿ ਡਾਕਟਰਾਂ ਨੂੰ “ਗੁੰਝਲਦਾਰ ਕਲੀਨਿਕਲ ਸਥਿਤੀ” ਕਾਰਨ ਪੋਪ ਦੇ ਸਾਹ ਦੀ ਨਾਲੀ ਦੀ ਲਾਗ ਦਾ ਇਲਾਜ ਬਦਲਣਾ ਪਿਆ ਅਤੇ ਫਿਰ ਐਕਸ-ਰੇ ਨੇ ਪੁਸ਼ਟੀ ਕੀਤੀ ਕਿ ਉਹ ਦੋਹਰੇ ਨਮੂਨੀਆ ਤੋਂ ਪੀੜਤ ਸਨ।

ਅਚਾਨਕ ਵਿਗੜੀ ਤਬੀਅਤ

ਪੋਪ ਫਰਾਂਸਿਸ ਪਿਛਲੇ ਹਫ਼ਤੇ ਆਪਣੀ ਖਰਾਬ ਸਿਹਤ ਕਾਰਨ ਸੇਂਟ ਪੀਟਰਜ਼ ਸਕੁਏਅਰ ਵਿੱਚ ਕੈਥੋਲਿਕ ਚਰਚ ਦੇ ਜੁਬਲੀ ਸਾਲ ਦਾ ਜਸ਼ਨ ਮਨਾਉਣ ਲਈ ਰਵਾਇਤੀ ਐਤਵਾਰ ਦੀ ਪ੍ਰਾਰਥਨਾ ਅਤੇ ਸਮੂਹ ਦੀ ਅਗਵਾਈ ਨਹੀਂ ਕਰ ਸਕੇ ਸਨ। ਸਿਹਤ ਠੀਕ ਨਾ ਹੋਣ ਕਾਰਨ, ਉਨ੍ਹਾਂ ਦੇ ਪਹਿਲਾਂ ਤੋਂ ਤੈਅ ਕੀਤੇ ਗਏ ਕਈ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਸਨ। ਕਿਉਂਕਿ ਡਾਕਟਰਾਂ ਨੇ 88 ਸਾਲਾ ਪੋਪ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਪਰ ਪਹਿਲਾਂ ਉਨ੍ਹਾਂ ਦੀ ਹਾਲਤ ਨੂੰ ‘ਸਥਿਰ’ ਦੱਸਣ ਦੇ ਬਾਵਜੂਦ, ਵੈਟੀਕਨ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਅਪਡੇਟ ਜਾਰੀ ਕਰਕੇ ਕਿਹਾ ਕਿ ‘ਲੰਬੇ ਸਮੇਂ ਤੱਕ ਸਾਹ ਲੈਣ ਵਿੱਚ ਤਕਲੀਫ਼’ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਹੈ।

ਕਿਸਨੇ ਕੀਤਾ ਦੇਹਾਂਤ ਦਾ ਐਲਾਨ ?

ਏਪੀ ਦੀ ਰਿਪੋਰਟ ਦੇ ਅਨੁਸਾਰ, ਪੋਪ ਫਰਾਂਸਿਸ ਦੀ ਮੌਤ ਦਾ ਐਲਾਨ ਵੈਟੀਕਨ ਦੇ ਕੈਮਰਲੇਂਗੋ ਕਾਰਡੀਨਲ ਕੇਵਿਨ ਫੈਰੇਲ ਦੁਆਰਾ ਕੀਤਾ ਗਿਆ। ਕੈਮਰਲੇਂਗੋ ਕਾਰਡੀਨਲ ਵੈਟੇਕਿਨ ਸ਼ਹਿਰ ਵਿੱਚ ਇੱਕ ਪ੍ਰਸ਼ਾਸਕੀ ਅਹੁਦਾ ਹੈ, ਜੋ ਖਜ਼ਾਨੇ ਦੀ ਨਿਗਰਾਨੀ ਅਤੇ ਸ਼ਹਿਰ ਵਿੱਚ ਪ੍ਰਸ਼ਾਸਕੀ ਕੰਮ ਦੀ ਨਿਗਰਾਨੀ ਦਾ ਕੰਮ ਦੇਖਦਾ ਹੈ।