AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪਾਕਿਸਤਾਨ ਨੇ ਭਾਰਤ ਦੇ 15 ਸ਼ਹਿਰਾਂ ‘ਤੇ ਦਾਗੀਆਂ ਮਿਜ਼ਾਈਲਾਂ , S-400 ਏਅਰ ਡਿਫੈਂਸ ਸਿਸਟਮ ਫੇਲ੍ਹ

ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਰੱਖਿਆ ਮੰਤਰਾਲੇ ਮੁਤਾਬਕ ਬੁੱਧਵਾਰ ਦੇਰ ਰਾਤ ਨੂੰ, ਪਾਕਿਸਤਾਨੀ ਫੌਜ ਨੇ 15 ਭਾਰਤੀ ਫੌਜੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। S400 ਨੇ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਦੀ ਵਿਸ਼ੇਸ਼ਤਾ...

ਪਾਕਿਸਤਾਨ ਨੇ ਭਾਰਤ ਦੇ 15 ਸ਼ਹਿਰਾਂ 'ਤੇ ਦਾਗੀਆਂ ਮਿਜ਼ਾਈਲਾਂ , S-400 ਏਅਰ ਡਿਫੈਂਸ ਸਿਸਟਮ ਫੇਲ੍ਹ
tv9-punjabi
| Updated On: 08 May 2025 16:22 PM IST
Share

ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਬਰਾਏ ਪਾਕਿਸਤਾਨ ਨੇ ਭਾਰਤ ਦੇ 15 ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਈ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ, ਪਰ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਉਸ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਰੱਖਿਆ ਮੰਤਰਾਲੇ ਨੇ ਇਸ ਪੂਰੀ ਘਟਨਾ ਬਾਰੇ ਦੁਪਹਿਰ 2:30 ਵਜੇ ਜਾਣਕਾਰੀ ਦਿੱਤੀ।

ਭਾਰਤ ਪਹਿਲਾਂ ਹੀ ਆਪਣੀਆਂ ਸਰਹੱਦਾਂ ‘ਤੇ ਰੂਸ ਤੋਂ ਪ੍ਰਾਪਤ ਅਤਿ-ਆਧੁਨਿਕ S-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰ ਚੁੱਕਾ ਹੈ। ਜਿਵੇਂ ਹੀ ਪਾਕਿਸਤਾਨ ਵੱਲੋਂ ਹਮਲਾ ਹੋਇਆ, S-400 ਸਿਸਟਮ ਨੂੰ ਤੁਰੰਤ ਸਰਗਰਮ ਕਰ ਦਿੱਤਾ ਗਿਆ ਅਤੇ ਇਸ ਰਾਹੀਂ ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਵਿਚਕਾਰ ਹੀ ਨਸ਼ਟ ਕਰ ਦਿੱਤਾ ਗਿਆ। ਭਾਰਤ ਨੇ ਇਸ ਪ੍ਰਣਾਲੀ ਦਾ ਨਾਮ ‘ਸੁਦਰਸ਼ਨ’ ਰੱਖਿਆ ਹੈ, ਜੋ ਕਿ ਭਗਵਾਨ ਕ੍ਰਿਸ਼ਨ ਦੇ ਬ੍ਰਹਮ ਚੱਕਰ ਤੋਂ ਪ੍ਰੇਰਿਤ ਹੈ।

ਕੀ ਹੈ S-400 ਮਿਜ਼ਾਈਲ ਰੱਖਿਆ ਪ੍ਰਣਾਲੀ?

ਐੱਸ-400 ਰੂਸ ਦੇ ਅਲਮਾਜ਼ ਸੈਂਟਰਲ ਡਿਜ਼ਾਈਨ ਬਿਊਰੋ ਦੁਆਰਾ ਵਿਕਸਤ ਕੀਤਾ ਗਿਆ ਇੱਕ ਅਤਿ-ਆਧੁਨਿਕ ਹਵਾਈ ਰੱਖਿਆ ਪ੍ਰਣਾਲੀ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ 400 ਕਿਲੋਮੀਟਰ ਦੀ ਦੂਰੀ ਤੋਂ ਦੁਸ਼ਮਣ ਦੀਆਂ ਗਤੀਵਿਧੀਆਂ ਦਾ ਪਤਾ ਲਗਾ ਸਕਦਾ ਹੈ ਅਤੇ ਜਵਾਬੀ ਹਮਲਾ ਕਰਨ ਦੇ ਸਮਰੱਥ ਹੈ। ਇਹ ਪ੍ਰਣਾਲੀ ਮਿਜ਼ਾਈਲਾਂ, ਡਰੋਨ, ਲੜਾਕੂ ਜਹਾਜ਼ਾਂ ਅਤੇ ਰਾਕੇਟ ਲਾਂਚਰਾਂ ਵਰਗੇ ਹਵਾਈ ਹਮਲਿਆਂ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹੈ। ਇਹ ਇੱਕ ਮੋਬਾਈਲ ਸਿਸਟਮ ਹੈ, ਭਾਵ ਇਸ ਨੂੰ ਸੜਕ ਰਾਹੀਂ ਕਿਤੇ ਵੀ ਲਿਜਾਇਆ ਜਾ ਸਕਦਾ ਹੈ ਅਤੇ ਇਸ ਨੂੰ ਸਿਰਫ਼ 5 ਤੋਂ 10 ਮਿੰਟਾਂ ਵਿੱਚ ਕੰਮ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।

S-400 ਦੀਆਂ ਵਿਸ਼ੇਸ਼ਤਾਵਾਂ

ਇਹ ਸਿਸਟਮ 400 ਕਿਲੋਮੀਟਰ ਤੱਕ ਦੇ ਟੀਚਿਆਂ ਦਾ ਪਤਾ ਲਗਾ ਸਕਦਾ ਹੈ ਅਤੇ ਉਨ੍ਹਾਂ ਨੂੰ ਨਸ਼ਟ ਕਰ ਸਕਦਾ ਹੈ। ਇਸ ਵਿੱਚ 92N6E ਨਾਮ ਦਾ ਇੱਕ ਰਾਡਾਰ ਲਗਾਇਆ ਗਿਆ ਹੈ, ਜੋ 600 ਕਿਲੋਮੀਟਰ ਦੀ ਦੂਰੀ ਤੱਕ ਕਈ ਟੀਚਿਆਂ ਦੀ ਪਛਾਣ ਕਰ ਸਕਦਾ ਹੈ। ਇਹ ਇੱਕੋ ਸਮੇਂ 160 ਨਿਸ਼ਾਨਿਆਂ ਨੂੰ ਟਰੈਕ ਕਰ ਸਕਦਾ ਹੈ ਅਤੇ ਇੱਕ ਨਿਸ਼ਾਨੇ ‘ਤੇ ਦੋ ਮਿਜ਼ਾਈਲਾਂ ਦਾਗੀਆਂ ਜਾ ਸਕਦੀਆਂ ਹਨ। ਇਹ 30 ਕਿਲੋਮੀਟਰ ਦੀ ਉਚਾਈ ਤੱਕ ਉੱਡ ਰਹੇ ਦੁਸ਼ਮਣ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ।

ਅਮਰੀਕਾ ਨੂੰ ਵੀ ਖਟਕਦਾ ਹੈ ਇਹ ਸਿਸਟਮ

ਭਾਰਤ ਨੇ 2018 ਵਿੱਚ ਰੂਸ ਤੋਂ 5 S-400 ਯੂਨਿਟ ਖਰੀਦਣ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਇਹ ਉਹੀ ਪ੍ਰਣਾਲੀ ਹੈ ਜਿਸ ਕਾਰਨ ਅਮਰੀਕਾ ਨੇ ਤੁਰਕੀ ‘ਤੇ ਪਾਬੰਦੀਆਂ ਲਗਾਈਆਂ ਸਨ। ਅਮਰੀਕਾ ਨੇ ਵੀ ਇਸ ਭਾਰਤ-ਰੂਸ ਸੌਦੇ ‘ਤੇ ਇਤਰਾਜ਼ ਜਤਾਇਆ ਸੀ, ਪਰ ਭਾਰਤ ਨੇ ਆਪਣੀਆਂ ਰੱਖਿਆ ਜ਼ਰੂਰਤਾਂ ਨੂੰ ਤਰਜੀਹ ਦਿੱਤੀ।

Follow Us
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ...
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ...
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?...
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...