Terror Attack Reporting Ban: ਪਾਕਿਸਤਾਨੀ ਟੀਵੀ ਚੈਨਲ ਨਹੀਂ ਕਰ ਸਕਣਗੇ ਅੱਤਵਾਦੀ ਹਮਲਿਆਂ ਦੀ ਰਿਪੋਰਟਿੰਗ, PEMRA ਨੇ ਲਾਈ ਰੋਕ
ਪਾਕਿਸਤਾਨ ਤੋਂ ਵੱਡੀ ਖਬਰ: ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਦੇ ਅਨੁਸਾਰ, ਅਜਿਹੀ ਰਿਪੋਰਟਿੰਗ ਘਰੇਲੂ ਅਤੇ ਵਿਦੇਸ਼ੀ ਦਰਸ਼ਕਾਂ ਵਿੱਚ ਡਰ ਪੈਦਾ ਕਰਦੀ ਹੈ।
ਪਾਕਿਸਤਾਨੀ ਟੀਵੀ ਚੈਨਲ ਨਹੀਂ ਕਰ ਸਕਣਗੇ ਅੱਤਵਾਦੀ ਹਮਲਿਆਂ ਦੀ ਰਿਪੋਰਟਿੰਗ, PEMRA ਨੇ ਲਾਈ ਰੋਕ। PEMRA ban reporting on terror attack incidents
ਦੁਨੀਆ ਦੀ ਖਬਰ: ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਆਪਣੇ ਨਿਊਜ ਚੈਨਲਾਂ ‘ਤੇ ਅੱਤਵਾਦੀ ਹਮਲੇ ਦੀ ਕਵਰੇਜ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਉੱਥੋਂ ਦੀ ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਨਵਾਂ ਨਿਰਦੇਸ਼ ਟੀਵੀ ਚੈਨਲਾਂ ਨੂੰ ਇਲੈਕਟ੍ਰਾਨਿਕ ਮੀਡੀਆ ਕੋਡ ਆਫ ਕੰਡਕਟ 2015 ਦੀ ਪਾਲਣਾ ਕਰਨ ਦੇ ਪਹਿਲੇ ਦੇ ਆਦੇਸ਼ ਤੋਂ ਬਾਅਦ ਆਇਆ ਹੈ। PEMRA ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਚੈਨਲ ਕ੍ਰਾਈਮ ਸੀਨ ਦੀਆਂ ਲਾਈਵ ਤਸਵੀਰਾਂ ਅਤੇ ਵੀਡੀਓ ਚਲਾ ਕੇ ਪੱਤਰਕਾਰੀ ਨੈਤਿਕਤਾ ਦੀ ਉਲੰਘਣਾ ਕਰਦਾ ਹੈ।


