ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਨੇ ਪੰਜਾਬ ਵਿੱਚ ਸਾਂਭਿਆ ਅਸਿਸਟੈਂਟ ਕਮਿਸ਼ਨਰ ਦਾ ਅਹੁਦਾ
'ਸੈਂਟ੍ਰਲ ਸੁਪੀਰੀਅਰ ਸਰਵਿਸਿਸ' ਦੀ ਪ੍ਰੀਖਿਆ ਪਾਸ ਕਰਨ ਮਗਰੋਂ ਡਾਕਟਰ ਸਨਾ ਰਾਮਚੰਦ ਗੁਲਵਾਨੀ ਨੇ ਕਿਹਾ ਸੀ, 'ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਰਨ ਵਾਲੀ ਪਹਿਲੀ ਹਿੰਦੂ ਮਹਿਲਾ ਹਾਂ, ਪਰ ਮੈਂ ਆਪਣੇ ਭਾਈਚਾਰੇ ਵਿਚੋਂ ਇਸ ਪ੍ਰੀਖਿਆ ਵਿੱਚ ਬੈਠਣ ਵਾਲੀ ਕਿਸੇ ਮਹਿਲਾ ਬਾਰੇ ਕਦੀ ਨਹੀਂ ਸੁਣਿਆ।'
ਲਾਹੌਰ: ਪਾਕਿਸਤਾਨ ਦੀ ਇੱਕ ਮਹਿਲਾ ਡਾਕਟਰ ਅਤੇ ਪਹਿਲੀ ਹਿੰਦੂ ਮਹਿਲਾ ਸਿਵਿਲ ਸਰਵੇਂਟ ਨੂੰ ਹੁਣ ਉੱਥੇ ਪੰਜਾਬ ਦੇ ਸੂਬਾ ਹੱਸਨਬਦਲ ਸਿਟੀ ਦਾ ‘ਅਸਿਸਟੈਂਟ ਕਮਿਸ਼ਨਰ ਐਂਡ ਐਡਮਿਨਿਸਟ੍ਰੇਟਰ’ ਬਣਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਥੇ ਮੀਡੀਆ ਰਿਪੋਰਟਾਂ ਰਾਹੀਂ ਦਿੱਤੀ ਗਈ।
‘ਸੈਂਟ੍ਰਲ ਸੁਪੀਰੀਅਰ ਸਰਵਿਸਿਜ਼’ ਦੀ ਪਾਸ ਕੀਤੀ ਪ੍ਰੀਖਿਆ
27 ਸਾਲ ਦੀ ਡਾਕਟਰ ਸਨਾ ਰਾਮਚੰਦ ਗੁਲਵਾਨੀ ਨੇ ਸਾਲ 2020 ਵਿੱਚ ਉੱਥੇ ‘ਸੈਂਟ੍ਰਲ ਸੁਪੀਰੀਅਰ ਸਰਵਿਸਿਸ’ ਦੀ ਪ੍ਰੀਖਿਆ ਪਾਸ ਕਰ ਲੈਣ ਮਗਰੋਂ ‘ਪਾਕਿਸਤਾਨ ਐਡਮਿਨਿਸਟ੍ਰੇਟਿਵ ਸਰਵਿਸ’ ਜੋਇਨ ਕਰ ਲਿੱਤੀ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਜ਼ਿਲਾ ਅੱਟੋਕ ਦੇ ਹੱਸਨਬਦਲ ਸਿਟੀ ਵਿੱਚ ‘ਅਸਿਸਟੈਂਟ ਕਮਿਸ਼ਨਰ ਐਂਡ ਐਡਮਿਨਿਸਟ੍ਰੇਟਰ’ ਦਾ ਆਪਣਾ ਓਹਦਾ ਸਾਂਭ ਲਿਆ ਹੈ।
ਪਹਿਲੀ ਹੀ ਕੋਸ਼ਿਸ਼ ਵਿੱਚ ਪਾਸ ਕੀਤੀ ਪ੍ਰੀਖਿਆ
ਡਾਕਟਰ ਸਨਾ ਰਾਮਚੰਦ ਗੁਲਵਾਨੀ ਨੇ ਉੱਥੇ ‘ਸੈਂਟ੍ਰਲ ਸੁਪੀਰੀਅਰ ਸਰਵਿਸਿਜ਼’ ਦੀ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿੱਚ ਪਾਸ ਕਰ ਲਈ ਸੀ, ਅਤੇ ਉੱਥੇ ਹਿੰਦੂ ਸਮੁਦਾਏ ਦੇ ਵਧੇਰੇ ਹਿੰਦੂ ਕਾਰਜਕਰਤਾਵਾਂ ਵੱਲੋਂ ਦੱਸਿਆ ਗਿਆ ਕਿ ਡਾਕਟਰ ਸਨਾ ਗੁਲਵਾਨੀ ਮੁਲਕ ਦੇ ਬਟਵਾਰੇ ਤੋਂ ਬਾਅਦ ਇਹ ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਪਾਕਿਸਤਾਨੀ ਹਿੰਦੂ ਮਹਿਲਾ ਹਨ।
ਮਾਪਿਆਂ ਦੇ ਕਹਿਣ ‘ਤੇ ਪਹਿਲਾਂ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ
ਸਿੰਧ ਦੇ ਸ਼ਿਕਾਰਪੁਰ ਸਿਟੀ ਚ ਬਾਲਗ਼ ਹੋਈ ਡਾਕਟਰ ਸਨਾ ਰਾਮਚੰਦ ਗੁਲਵਾਨੀ ਨੇ ‘ਫੇਡਰਲ ਪਬਲਿਕ ਸਰਵਿਸ ਕਮਿਸ਼ਨ’, ਪਾਕਿਸਤਾਨ ਵਿੱਚ ਆਪਣਾ ਐਨਰੋਲਮੇਂਟ ਕਰਵਾਉਣ ਤੋਂ ਪਹਿਲਾਂ ਮਾਪੇਆਂ ਦੇ ਕਹਿਣ ਤੇ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਸੀ। ਇਹ ਪ੍ਰੀਖਿਆ ਪਾਸ ਕਰਨ ਮਗਰੋਂ ਗੁਲਵਾਨੀ ਨੇ ਕਿਹਾ ਸੀ, ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਰਨ ਵਾਲੀ ਪਹਿਲੀ ਹਿੰਦੂ ਮਹਿਲਾ ਹਾਂ, ਪਰ ਮੈਂ ਇਸ ਤੋਂ ਪਹਿਲਾਂ ਆਪਣੇ ਸਮੁਦਾਏ ਵਿਚੋਂ ਇਸ ਪ੍ਰੀਖਿਆ ਵਿੱਚ ਬੈਠਣ ਵਾਲੀ ਕਿਸੀ ਮਹਿਲਾ ਬਾਰੇ ਕਦੀ ਸੁਣਿਆ ਨਹੀਂ।
2016 ਵਿੱਚ ਐਮਬੀਬੀਐਸ ਦੀ ਡਿਗ੍ਰੀ ਪ੍ਰਾਪਤ ਕੀਤੀ
ਉਹਨਾਂ ਨੇ ਸਾਲ 2016 ਵਿੱਚ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੇਡਿਕਲ ਯੂਨੀਵਰਸਿਟੀ ਤੋਂ ਬਤੌਰ ਬੈਚਲਰ ਆਫ਼ ਮੈਡੀਸਿਨ ਐਂਡ ਬੈਚਲਰ ਆਫ਼ ਸਰਜਰੀ (ਐਮਬੀਬੀਐਸ) ਦੀ ਡਿਗ੍ਰੀ ਪ੍ਰਾਪਤ ਕੀਤੀ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਸੀਐਸਐਸ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਦੱਸ ਦਇਏ ਕਿ ਪਾਕਿਸਤਾਨ ਵਿੱਚ ਹਿੰਦੂ ਸਭ ਤੋਂ ਘੱਟ ਗਿਣਤੀ ਵਾਲੀ ਜਮਾਤ ਹੈ। ਅਧਿਕਾਰਤ ਗਿਣਤੀ ਮੁਤਾਬਕ, ਪਾਕਿਸਤਾਨ ਦੇ ਸਿੰਧ ਵਿੱਚ 75 ਲੱਖ ਹਿੰਦੂ ਰਹਿੰਦੇ ਹਨ, ਜਿੱਥੇ ਉਹਨਾਂ ਦਾ ਸਭਿਆਚਾਰ, ਰੀਤੀ -ਰਿਵਾਜ਼ ਅਤੇ ਭਾਸ਼ਾ ਉੱਥੇ ਦੇ ਮੁਸਲਮਾਨਾਂ ਨਾਲ ਮਿਲਦੀ ਜੁਲਦੀ ਹੈ।