ਹਲੇ ਹੋਰ ਮਾੜੇ ਹੋਣਗੇ ਪਾਕਿਸਤਾਨ ਦੇ ਮਾਲੀ ਸੂਰਤੇ ਹਾਲ, World Bank ਦੀ ਰਿਪੋਰਟ ਵਿੱਚ ਖੁਲਾਸਾ
ਪਾਕਿਸਤਾਨ ਦੇ ਮਾਲੀ ਹਾਲਾਤ ਸਿਰਫ ਉੱਥੇ ਦੇ ਸੁਰਤੇ ਹਾਲ ਦਾ ਹੀ ਖੁਲਾਸਾ ਨਹੀਂ ਕਰਦੇ ਬਲਕਿ ਪੂਰੇ ਦੱਖਣੀ ਏਸ਼ੀਆ ਦੇ ਮਾਲੀ ਹਾਲਾਤਾਂ ਨੂੰ ਵੀ ਥੱਲੇ ਲਿਆ ਰਹੇ ਹਨ, ਇਹੋ ਵਜਾਹ ਹੈ ਕਿ ਪਿਛਲੇ ਇਕ ਮਹੀਨੇ ਤੋਂ ਪਾਕਿਸਤਾਨ ਵਿੱਚ ਖਾਣ-ਪੀਣ ਦੇ ਸਮਾਨ ਦੀ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ
World Bank ਵੱਲੋਂ ਪਾਕਿਸਤਾਨ ਦੇ ਆਰਥਿਕ ਹਾਲਾਤਾਂ ਨੂੰ ਚਾਲੂ ਵਿੱਤ ਵਰ੍ਹੇ ਦੌਰਾਨ ਹਾਲੇ ਦੋ ਫ਼ੀਸਦ ਹੋਰ ਥੱਲੇ ਜਾਣ ਦਾ ਅੰਦੇਸ਼ਾ ਜਤਾਇਆ ਗਿਆ ਹੈ। World Bank ਦੀ ‘ਗਲੋਬਲ ਇਕਨਾਮਿਕ ਪ੍ਰਾਸਪੈਕਟ’ ਰਿਪੋਰਟ ਮੁਤਾਬਿਕ, ਉਸ ਦੇ ਜੂਨ 2022 ਵਿੱਚ ਦੱਸੇ ਗਏ ਪਹਿਲੂਆਂ ਹੇਠ ਹਾਲੇ ਦੋ ਫ਼ੀਸਦ ਗਿਰਾਵਟ ਹੋਰ ਆਏਗੀ। World Bank ਦੀ ਰਿਪੋਰਟ ਮੁਤਾਬਿਕ, ਇਸ ਸਾਲ ਪੂਰੀ ਦੁਨੀਆਂ ਵਿੱਚ 1.7 ਫੀਸਦ ਅਨੁਮਾਨਤ ਆਰਥਿਕ ਬੜੌਤਰੀ ਦੇ ਨਾਲ ਪਾਕਿਸਤਾਨ ਵਿੱਚ ਬੜੀ ਤੇਜ਼ ਅਤੇ ਲੰਮੇ ਸਮੇਂ ਤੱਕ ਬਣੀ ਰਹਿਣ ਵਾਲੀ ਮੰਦੀ ਵੱਲ ਇਸ਼ਾਰਾ ਕਰਦਿਆਂ ਦੱਸਿਆ ਗਿਆ ਕਿ ਭਾਰਤ, ਮਾਲਦੀਵ ਅਤੇ ਨੇਪਾਲ ਦੇ ਆਰਥਿਕ ਹਾਲਾਤ ਹੌਲੇ ਹੌਲੇ ਕਰਕੇ ਤਰੱਕੀ ਵੱਲ ਜਾਂਦੇ ਨਜ਼ਰ ਆਉਣਗੇ, ਜਿਨ੍ਹਾਂ ਦਾ ਪਾਕਿਸਤਾਨ ਦੀ ਹਾੜਾਂ ਤੋਂ ਇਲਾਵਾ ਅਫਗਾਨਿਸਤਾਨ ਅਤੇ ਸ੍ਰੀਲੰਕਾ ਵਿੱਚ ਜਾਰੀ ਆਰਥਿਕ ਅਤੇ ਰਾਜਨੀਤਿਕ ਦੁਸ਼ਵਾਰੀਆਂ ਦਾ ਅਸਰ ਵੀ ਖਤਮ ਹੋ ਜਾਵੇਗਾ। ਦੁਨੀਆਭਰ ਵਿੱਚ ਜਾਰੀ ਮਾਹੌਲ ਦਾ ਵੀ ਇਸ ਇਲਾਕੇ ਵਿੱਚ ਨਿਵੇਸ਼ ਉੱਤੇ ਮਾੜਾ ਅਸਰ ਪੈਣ ਵਾਲਾ ਹੈ। ਇਸ ਸਾਲ ਸੰਭਾਵਿਤ 1.7 ਫੀਸਦ ਗਲੋਬਲ ਗ੍ਰੋਥ ਨਾਲ ਤੇਜ਼ ਅਤੇ ਲੰਮੇ ਸਮੇਂ ਤਕ ਰਹਿਣ ਵਾਲੇ ਮੰਦੀ ਦੇ ਹਾਲਾਤ ਵੱਲ ਵੀ ਇਸ ਰਿਪੋਰਟ ਵਿੱਚ ਇਸ਼ਾਰਾ ਕੀਤਾ ਗਿਆ ਹੈ।
ਪਾਕਿਸਤਾਨ ਦੇ ਆਰਥਿਕ ਹਾਲਾਤ ਕਾਫ਼ੀ ਮੰਦੇ
World bank ਦੀ ਰਿਪੋਰਟ ਵਿਚ ਅੱਗੇ ਦੱਸਿਆ ਕਿ ਉਥੇ ਪਾਕਿਸਤਾਨ ਦੇ ਆਰਥਿਕ ਹਾਲਾਤ ਨਾ ਸਿਰਫ਼ ਆਪਣੀ ਮੰਦੀ ਨੂੰ ਹੀ ਦਰਸਾਉਂਦੇ ਹਨ, ਪਰ ਪੂਰੇ ਦੱਖਣ ਏਸ਼ੀਆ ਦੇ ਹਾਲਾਤ ਨੂੰ ਵੀ ਮਾੜਾ ਬਣਾ ਰਹੇ ਹਨ। ਇਸ ਰਿਪੋਰਟ ਵਿੱਚ ਪਾਕਿਸਤਾਨ ਦੀ ਜੀਡੀਪੀ ਗ੍ਰੋਥ ਰੇਟ ਵਿੱਚ ਸਾਲ 2024 ਦੌਰਾਨ 3.2 ਫੀਸਦ ਬਿਹਤਰੀ ਦਾ ਅਨੁਮਾਨ ਜਤਾਉਂਦਿਆਂ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਉਸ ਦੀਆਂ ਉੱਤੇ-ਥੱਲੇ ਹੁੰਦੀਆਂ ਰਹਿੰਦੀਆਂ ਪਾਲਸੀਆਂ ਦੀ ਵਜਾਹ ਨਾਲ ਉਥੇ ਦੇ ਮਾਲੀ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ। ਇਸ ਰਿਪੋਰਟ ਵਿੱਚ ਸਾਲ 2022 ਦੌਰਾਨ ਆਈਆਂ ਖੌਫ਼ਨਾਕ ਹਾੜਾਂ ਨੂੰ ਵੀ ਪਾਕਿਸਤਾਨ ਦੇ ਮਾੜੇ ਮਾਲੀ ਹਾਲਾਤ ਵਾਸਤੇ ਜ਼ਿੰਮੇਦਾਰ ਦੱਸਿਆ ਗਿਆ ਹੈ। ਇਹਨਾਂ ਹਾੜਾਂ ਵਿੱਚ ਕਰੀਬ-ਕਰੀਬ ਇਕ ਤਿਹਾਈ ਪਾਕਿਸਤਾਨ ਡੁੱਬ ਗਿਆ ਜਿਸ ਕਰਕੇ ਮੁਲਕ ਦੀ ਕਰੀਬ 15 ਫ਼ੀਸਦ ਅਬਾਦੀ ਤੇ ਇਸ ਦਾ ਸਿੱਧਾ ਅਸਰ ਪਿਆ। World Bank ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2022-2023 ਦੇ ਨੈਸ਼ਨਲ ਡਿਵੈਲਪਮੈਂਟ ਬਜਟ ਦਾ 1.6 ਗੁਣਾ ਵੱਧ ਬਜਟ ਉਥੇ ਹੁਣ ਰਿਕਵਰੀ ਅਤੇ ਕੰਸਟਰਕਸ਼ਨ ਸਬੰਧੀ ਜ਼ਰੂਰਤਾਂ ਵਾਸਤੇ ਰਖਣਾ ਪਏਗਾ। ਇਹੋ ਵਜਾਹ ਹੈ ਕਿ ਪਿਛਲੇ ਇਕ ਮਹੀਨੇ ਤੋਂ ਪਾਕਿਸਤਾਨ ਵਿੱਚ ਖਾਣ-ਪੀਣ ਦੇ ਸਮਾਨ ਦੀ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।