Pakistan ‘ਚ ਚੀਨੀ ਨਾਗਰਿਕਾਂ ਦੀ ਜਾਨ ਨੂੰ ਖ਼ਤਰਾ, ਬੰਦ ਕਰ ਦਿੱਤੇ ਕਾਰੋਬਾਰ, ਆਰਥਿਕ ਸੰਕਟ ਚੋਂ ਵੀ ਗੁਜਰ ਰਿਹਾ ਗੁਆਂਢੀ ਦੇਸ਼

Published: 

18 Apr 2023 14:27 PM

ਚੀਨ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਅਜਿਹੇ 'ਚ ਪਾਕਿਸਤਾਨ ਦਾ ਇਹ ਕਦਮ ਵਿਵਾਦ ਨੂੰ ਹੋਰ ਵਧਾ ਸਕਦਾ ਹੈ।

Pakistan ਚ ਚੀਨੀ ਨਾਗਰਿਕਾਂ ਦੀ ਜਾਨ ਨੂੰ ਖ਼ਤਰਾ, ਬੰਦ ਕਰ ਦਿੱਤੇ ਕਾਰੋਬਾਰ, ਆਰਥਿਕ ਸੰਕਟ ਚੋਂ ਵੀ ਗੁਜਰ ਰਿਹਾ ਗੁਆਂਢੀ ਦੇਸ਼

ਪਾਕਿਸਤਾਨ 'ਚ ਚੀਨੀ ਨਾਗਰਿਕਾਂ ਦੀ ਜਾਨ ਨੂੰ ਖ਼ਤਰਾ, ਬੰਦ ਕਰ ਦਿੱਤੇ ਕਾਰੋਬਾਰ।

Follow Us On

Pakistan News। ਪਾਕਿਸਤਾਨ ਅਤੇ ਚੀਨ ਦੀ ਦੋਸਤੀ ਦੁਨੀਆਂ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਪਰ ਹੁਣ ਇਸ ਦੋਸਤੀ ਵਿੱਚ ਦਰਾਰ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ, ਪਾਕਿਸਤਾਨ (Pakistan) ਵਿਚ ਚੀਨ ਦੇ ਕੁੱਝ ਕਾਰੋਬਾਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਫੈਸਲਾ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਨਾਲ ਲੜਾਈ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਅਤੇ ਚੀਨ ਦੀ ਦੋਸਤੀ ਵਿੱਚ ਖਟਾਸ ਆ ਸਕਦੀ ਹੈ।

ਨਿੱਕੀ ਏਸ਼ੀਆ ਦੀ ਰਿਪੋਰਟ ਮੁਤਾਬਕ ਚੀਨੀ ਨਾਗਰਿਕ ਅੱਤਵਾਦੀ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਕਈ ਵਾਰ ਲੜਾਈ ਵੀ ਹੁੰਦੀ ਹੈ। ਇਸ ਨਾਲ ਪਾਕਿਸਤਾਨ ਅਤੇ ਚੀਨ (China) ਦੇ ਰਿਸ਼ਤੇ ਵਿਗੜ ਸਕਦੇ ਹਨ। ਅਜਿਹੇ ‘ਚ ਇਸਨੂੰ ਰੋਕਣ ਲਈ ਪਾਕਿਸਤਾਨ ਨੇ ਦੇਸ਼ ‘ਚ ਕੁੱਝ ਚੀਨੀ ਕਾਰੋਬਾਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਚੀਨੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਦਿੱਤੀ ਸਲਾਹ

ਪਾਕਿਸਤਾਨ ਦੇ ਇਸਲਾਮਾਬਾਦ (Islamabad) ਸਥਿਤ ਚੀਨੀ ਦੂਤਾਵਾਸ ਮੁਤਾਬਕ ਇਹ ਖਬਰ ਅਜਿਹੇ ਸਮੇਂ ‘ਚ ਸਾਹਮਣੇ ਆਈ ਹੈ, ਜਦੋਂ ਚੀਨ ਨੇ ਪਾਕਿਸਤਾਨ ‘ਚ ਵਿਗੜਦੀ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਸੀ। ਇਸ ਦੇ ਨਾਲ ਹੀ ਚੀਨ ਨੇ ਇਸਲਾਮਾਬਾਦ ਸਥਿਤ ਆਪਣੇ ਦੂਤਘਰ ਦੇ ਕੌਂਸਲਰ ਸੈਕਸ਼ਨ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ।

ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ‘ਚ ਖਤਰਾ

ਦੂਜੇ ਪਾਸੇ ਖ਼ਬਰ ਹੈ ਕਿ ਪਾਕਿਸਤਾਨ ‘ਚ ਅੱਤਵਾਦੀ ਚੀਨੀ ਨਾਗਰਿਕਾਂ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਵੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨ ਦੀਆਂ ਕਈ ਬੇਨਤੀਆਂ ਅਤੇ ਚੇਤਾਵਨੀਆਂ ਤੋਂ ਬਾਅਦ ਵੀ ਪਾਕਿਸਤਾਨ ‘ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਬਹੁਤ ਹੀ ਸਾਧਾਰਨ ਪਹੁੰਚ ਅਪਣਾਈ ਗਈ ਹੈ।

ਪਾਕਿਸਤਾਨ ਨੇ ਇੱਕ ਚੀਨੀ ਨਾਗਰਿਕ ਨੂੰ ਕੀਤਾ ਗ੍ਰਿਫਤਾਰ

ਪਾਕਿਸਤਾਨ ਦਾ ਇਹ ਕਦਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੇਸ਼ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਚੀਨ ਹਰ ਵਾਰ ਦੀ ਤਰ੍ਹਾਂ ਉਸ ਦੇ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਕੁੱਝ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਚੀਨ ਤੋਂ ਕਰਜ਼ਾ ਮੁਆਫ ਕਰਨਾ ਚਾਹੁੰਦਾ ਹੈ ਜਾਂ ਡਿਫਾਲਟ ਤੋਂ ਬਚਣ ਲਈ ਸਮਾਂ ਸੀਮਾ ਵਧਾਉਣਾ ਚਾਹੁੰਦਾ ਹੈ। ਇਸੇ ਲਈ ਉਹ ਅਜਿਹੇ ਹੱਥਕੰਡੇ ਅਪਣਾ ਕੇ ਚੀਨ ‘ਤੇ ਦਬਾਅ ਬਣਾਉਣਾ ਚਾਹੁੰਦਾ ਹੈ। ਇਸ ਦੌਰਾਨ ਈਸ਼ਨਿੰਦਾ ਮਾਮਲੇ ‘ਚ ਪਾਕਿਸਤਾਨ ‘ਚ ਇਕ ਚੀਨੀ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਹੰਗਾਮਾ ਮਚ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ