ਪਾਕਿਸਤਾਨ 'ਚ ਚੀਨੀਆਂ ਨੂੰ ਬਣਾਉਂਦੇ ਹਨ ਨਿਸ਼ਾਨਾ, ਆਖਿਰ ਇਸਦੇ ਪਿੱਛੇ ਕੀ ਹੈ ਬਲੋਚ ਲਿਬਰੇਸ਼ਨ ਆਰਮੀ ਦਾ ਮਕਸਦ ? | The Chinese are being targeted in Pakistan, what is the purpose of the Baloch Liberation Army behind it? Know full detail in punjabi Punjabi news - TV9 Punjabi

ਪਾਕਿਸਤਾਨ ‘ਚ ਚੀਨੀਆਂ ਨੂੰ ਬਣਾਉਂਦੇ ਹਨ ਨਿਸ਼ਾਨਾ, ਆਖਿਰ ਇਸਦੇ ਪਿੱਛੇ ਕੀ ਹੈ ਬਲੋਚ ਲਿਬਰੇਸ਼ਨ ਆਰਮੀ ਦਾ ਮਕਸਦ ?

Published: 

14 Aug 2023 12:29 PM

ਬਲੋਚਿਸਤਾਨ ਪਾਕਿਸਤਾਨ ਦਾ ਇੱਕ ਅਸ਼ਾਂਤ ਸੂਬਾ ਹੈ। ਇੱਥੇ ਦਹਾਕਿਆਂ ਤੋਂ ਫੌਜ ਤਾਇਨਾਤ ਹੈ। ਇਹ ਗੈਸ, ਸੋਨਾ, ਧਾਤਾਂ ਦੇ ਭੰਡਾਰਾਂ ਨਾਲ ਪਾਕਿਸਤਾਨ ਦਾ ਇੱਕ ਅਮੀਰ ਸੂਬਾ ਮੰਨਿਆ ਜਾਂਦਾ ਹੈ। ਚੀਨ ਪਿਛਲੇ ਕੁਝ ਸਾਲਾਂ ਤੋਂ ਇੱਥੇ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲਿਬਰੇਸ਼ਨ ਆਰਮੀ ਇਸ ਦੇ ਖਿਲਾਫ ਹੈ। ਚੀਨ ਨੂੰ ਕਈ ਹਮਲਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ

ਪਾਕਿਸਤਾਨ ਚ ਚੀਨੀਆਂ ਨੂੰ ਬਣਾਉਂਦੇ ਹਨ ਨਿਸ਼ਾਨਾ, ਆਖਿਰ ਇਸਦੇ ਪਿੱਛੇ ਕੀ ਹੈ ਬਲੋਚ ਲਿਬਰੇਸ਼ਨ ਆਰਮੀ ਦਾ ਮਕਸਦ ?
Follow Us On

World News: ਪਾਕਿਸਤਾਨ ਦਾ ਬਲੋਚਿਸਤਾਨ (Balochistan) , ਇੱਕ ਅਮੀਰ ਸੂਬਾ ਪਰ ਗਰੀਬ ਲੋਕ। ਚੀਨ ਇੱਥੇ ਆਪਣੀ ਮੌਜੂਦਗੀ ਨੂੰ ਲਗਾਤਾਰ ਮਜ਼ਬੂਤ ​​ਕਰ ਰਿਹਾ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ ਇਸ ਦੇ ਖਿਲਾਫ ਹੈ। ਪਾਕਿਸਤਾਨ ਸਰਕਾਰ ਇਸ ਨੂੰ ਵੱਖਵਾਦੀ ਮੰਨਦੀ ਹੈ। ਇਸ ਸੰਗਠਨ ਨੇ ਇਕ ਵਾਰ ਫਿਰ ਚੀਨੀਆਂ ‘ਤੇ ਨਿਸ਼ਾਨਾ ਸਾਧਿਆ ਹੈ। 23 ਚੀਨੀ ਇੰਜੀਨੀਅਰਾਂ ਦਾ ਕਾਫਲਾ ਸੂਬੇ ਦੇ ਗਵਾਦਰ ਸ਼ਹਿਰ ਵਿੱਚੋਂ ਲੰਘ ਰਿਹਾ ਸੀ ਜਦੋਂ ਬੀਐਲਏ ਦੇ ਲੜਾਕਿਆਂ ਨੇ ਪਹਿਲਾਂ ਆਈਈਡੀ ਅਤੇ ਫਿਰ ਬੰਦੂਕਾਂ ਨਾਲ ਹਮਲਾ ਕੀਤਾ। ਹਮਲੇ ‘ਚ ਕਈ ਇੰਜੀਨੀਅਰ ਮਾਰੇ ਗਏ ਸਨ।

ਪਰ ਚੀਨ ਨੇ ਇਸ ਤੋਂ ਇਨਕਾਰ ਕੀਤਾ ਹੈ। ਆਓ ਜਾਣਦੇ ਹਾਂ BLA ਚੀਨ ਨੂੰ ਇੰਨੀ ਨਫ਼ਰਤ ਕਿਉਂ ਕਰਦੀ ਹੈ?ਬਲੋਚ (ਲਿਬਰੇਸ਼ਨ ਆਰਮੀ) ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਨੂੰ ਲੈ ਕੇ ਬਣਾਈ ਗਈ ਸੀ। ਪਹਿਲਾਂ ਪਾਕਿਸਤਾਨੀ ਫੌਜ ਇਸ ਦਾ ਨਿਸ਼ਾਨਾ ਹੁੰਦੀ ਸੀ।

ਖਣਿਜ ਪਦਾਰਥਾਂ ਦਾ ਵੱਡਾ ਭੰਡਾਰ

ਬਲੋਚਿਸਤਾਨ ਵਿੱਚ ਖਣਿਜਾਂ ਦਾ ਵੱਡਾ ਭੰਡਾਰ ਹੈ। ਪਿਛਲੇ ਕੁਝ ਸਾਲਾਂ ਤੋਂ ਇਹ ਦੇਖਿਆ ਗਿਆ ਹੈ ਕਿ ਚੀਨ ਇੱਥੇ ਆਪਣੀ ਮੌਜੂਦਗੀ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ (Pakistan) ਨਾਲ ਚੀਨ ਦੇ ਆਰਥਿਕ ਸਹਿਯੋਗ ਦੇ ਤਹਿਤ ਇੱਥੇ ਕਈ ਪ੍ਰੋਜੈਕਟ ਚੱਲ ਰਹੇ ਹਨ। ਚੀਨ ਦਾ ਧਿਆਨ ਗਵਾਦਰ ਬੰਦਰਗਾਹ ‘ਤੇ ਹੈ ਜਿੱਥੋਂ ਵਿਸ਼ਵ ਪੱਧਰ ‘ਤੇ ਤੇਲ ਦੀਆਂ ਖੇਪਾਂ ਲੰਘਦੀਆਂ ਹਨ। 2013 ਵਿੱਚ ਪਾਕਿਸਤਾਨ ਨੇ ਇਸ ਬੰਦਰਗਾਹ ਦਾ ਠੇਕਾ ਅਤੇ ਲੀਜ਼ ਚੀਨ ਨੂੰ ਦਿੱਤਾ ਸੀ।

ਬਲੋਚਿਸਤਾਨ ਦੇ ਲਈ ਮੁਸੀਬਤ ਬਣ ਸਕਦਾ ਹੈ ਚੀਨ

ਬਲੋਚਿਸਤਾਨ ਉੱਤਰ ਵਿੱਚ ਅਫਗਾਨਿਸਤਾਨ, ਪੱਛਮ ਵਿੱਚ ਇਰਾਨ ਅਤੇ ਅਰਬ ਸਾਗਰ ਨਾਲ ਲੱਗਦੀ ਹੈ। ਇਸ ਸੂਬੇ ਵਿੱਚ ਪਾਕਿਸਤਾਨ ਦਾ ਸਭ ਤੋਂ ਵੱਡਾ ਗੈਸ ਭੰਡਾਰ ਹੈ। ਇੰਨਾ ਹੀ ਨਹੀਂ ਬਲੋਚਿਸਤਾਨ ਸੂਬੇ ‘ਚ ਸੋਨੇ ਤੋਂ ਲੈ ਕੇ ਕਈ ਕੀਮਤੀ ਧਾਤਾਂ ਦੇ ਭੰਡਾਰ ਹਨ, ਜਿਨ੍ਹਾਂ ਦਾ ਉਤਪਾਦਨ ਚੀਨ (China) ਦੇ ਦਾਖਲੇ ਤੋਂ ਬਾਅਦ ਹਾਲ ਦੇ ਸਾਲਾਂ ‘ਚ ਵਧਿਆ ਹੈ। ਬਲੋਚੀਆਂ ਦਾ ਮੰਨਣਾ ਹੈ ਕਿ ਚੀਨ ਇੱਥੇ ਆਪਣਾ ਵਿਸਥਾਰ ਕਰ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸੂਬੇ ਲਈ ਸਮੱਸਿਆ ਬਣ ਜਾਵੇਗਾ। ਪਾਕਿਸਤਾਨ ਸਰਕਾਰ ਨੇ ਚੀਨ ਨਾਲ ਪਹਿਲਾਂ ਹੀ ਕਈ ਸੌਦੇ ਕੀਤੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਚੀਨ ਦਾ ਵਿਸਥਾਰ ਹੋਰ ਵਧੇਗਾ।

ਬਲੋਚਿਸਤਾਨ ਵਿੱਚ ਹਨ ਚੀਨ ਦੇ ਵੱਡੇ ਪ੍ਰੋਜੈਕਟ

ਬਲੋਚਿਸਤਾਨ ਵਿੱਚ ਚੀਨ ਦੇ ਵੱਡੇ ਪ੍ਰੋਜੈਕਟਾਂ ਵਿੱਚ ਗਵਾਦਰ ਦੀ ਬੰਦਰਗਾਹ ਹੈ, ਜੋ ਅਰਬ ਸਾਗਰ ਵਿੱਚ ਇੱਕ ਮਹੱਤਵਪੂਰਨ ਤੇਲ ਸ਼ਿਪਿੰਗ ਮਾਰਗ ਹੈ। ਲਿਬਰੇਸ਼ਨ ਆਰਮੀ ਨੇ ਪਿਛਲੇ ਸਾਲ ਵੀ ਚੀਨੀ ਇੰਜੀਨੀਅਰਾਂ ਨੂੰ ਨਿਸ਼ਾਨਾ ਬਣਾਇਆ ਸੀ। ਅਪ੍ਰੈਲ ਵਿੱਚ, ਬੀਐਲਏ ਨੇ ਇੱਕ ਆਤਮਘਾਤੀ ਹਮਲੇ ਵਿੱਚ ਕਈ ਚੀਨੀ ਨਾਗਰਿਕਾਂ ਨੂੰ ਮਾਰ ਦਿੱਤਾ ਸੀ। ਪਾਕਿਸਤਾਨ ਸਰਕਾਰ ਨੇ ਬਲੋਚਿਸਤਾਨ ਵਿੱਚ ਕਈ ਪ੍ਰੋਜੈਕਟ ਚੀਨੀ ਕੰਪਨੀਆਂ ਨੂੰ ਦਿੱਤੇ ਹਨ। ਬੀ.ਐਲ.ਏ ਸ਼ੁਰੂ ਤੋਂ ਹੀ ਇਸ ਦਾ ਵਿਰੋਧ ਕਰਦੀ ਆ ਰਹੀ ਹੈ। ਚੀਨੀ ਕੰਪਨੀ ਇੱਥੇ ਸੋਨੇ ਅਤੇ ਤਾਂਬੇ ਦੀਆਂ ਖਾਣਾਂ ਵਿੱਚ ਮਾਈਨਿੰਗ ਦਾ ਕੰਮ ਵੀ ਕਰ ਰਹੀ ਹੈ।

ਵੱਡੀ ਗਿਣਤੀ ‘ਚ ਹਨ ਪਾਕਿਸਤਾਨ ਫੌਜ ਦੇ ਜਵਾਨ ਤੈਨਾਤ

ਚੀਨ ਦੀ ਸੀਪੀਈਸੀ ਜਾਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਰਾਹੀਂ ਪਾਕਿਸਤਾਨ ਵਿੱਚ $60 ਬਿਲੀਅਨ ਨਿਵੇਸ਼ ਕਰਨ ਦੀ ਯੋਜਨਾ ਹੈ। ਲਿਬਰੇਸ਼ਨ ਆਰਮੀ ਨੇ ਇਸ ਡੀਲ ਤੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਚੀਨ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ। ਬੀਐਲਏ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਉਹ ਇੱਥੇ ਚੀਨੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਬਲੋਚਿਸਤਾਨ ਨੂੰ ਇੱਕ ਅਸ਼ਾਂਤ ਸੂਬਾ ਮੰਨਿਆ ਜਾਂਦਾ ਹੈ, ਇਸ ਲਈ ਇੱਥੇ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਫੌਜ ਦੇ ਜਵਾਨ ਤਾਇਨਾਤ ਹਨ। ਬੀਐਲਏ ਮੰਗ ਕਰਦੀ ਹੈ ਕਿ ਪਾਕਿਸਤਾਨੀ ਫੌਜ ਨੂੰ ਇੱਥੋਂ ਹਟਾਇਆ ਜਾਵੇ। ਜਥੇਬੰਦੀ ਦਾ ਤਰਕ ਹੈ ਕਿ ਇੱਥੋਂ ਦੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ। ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ

ਬੀਐਲਏ ਨੇ ਵੱਡੇ ਹਮਲਿਆਂ ਦਾ ਕੀਤਾ ਦਾਅਵਾ

ਬੀਐਲਏ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਕਈ ਵੱਡੇ ਹਮਲਿਆਂ ਦਾ ਦਾਅਵਾ ਕੀਤਾ ਹੈ, ਜਿਸ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਬਲੋਚਿਸਤਾਨ ਵਿੱਚ ਦੋ ਅਰਧ ਸੈਨਿਕ ਠਿਕਾਣਿਆਂ ਉੱਤੇ ਇੱਕੋ ਸਮੇਂ ਹੋਏ ਹਮਲੇ ਸ਼ਾਮਲ ਹਨ। ਜ਼ਿਆਦਾਤਰ ਹਮਲੇ ਬਲੋਚਿਸਤਾਨ ਜਾਂ ਕਰਾਚੀ ਦੇ ਦੱਖਣੀ ਸ਼ਹਿਰ ਵਿਚ ਹੁੰਦੇ ਹਨ, ਜੋ ਕਿ ਸੂਬੇ ਦੇ ਨੇੜੇ ਸਥਿਤ ਪਾਕਿਸਤਾਨ ਦਾ ਵਪਾਰਕ ਕੇਂਦਰ ਮੰਨਿਆ ਜਾਂਦਾ ਹੈ। ਬੀਐਲਏ ਨੇ 2020 ਵਿੱਚ ਪਾਕਿ ਸਟਾਕ ਐਕਸਚੇਂਜ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਅਤੇ 2018 ਵਿੱਚ ਚੀਨੀ ਵਣਜ ਦੂਤਘਰ ਉੱਤੇ ਹਮਲਾ ਕੀਤਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version