ਪਾਕਿਸਤਾਨ ‘ਚ ਮੁੜ ਨਿਸ਼ਾਨੇ ‘ਤੇ ਸਿੱਖ, ਈਦ ਮੌਕੇ ਗੁਰਦੁਆਰਾ ਸੱਖਰ ‘ਚ ਚੱਲ ਰਹੇ ਪਾਠ ਨੂੰ ਰੁਕਵਾਇਆ ਗਿਆ, ਪੁਲਿਸ ਦਾ ਕਾਰਵਾਈ ਤੋਂ ਇਨਕਾਰ

Updated On: 

01 Jul 2023 08:44 AM

Pak Hindu & Sikh on Target: ਬੀਤੇ ਹਫਤੇ ਤਿੰਨ ਦਿਨਾਂ ਵਿੱਚ ਦੋ ਸਿੱਖ ਨੌਜਵਾਨਾਂ ਤੇ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਇੱਕ ਨੌਜਵਾਨ ਮਨਮੋਹਨ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਦੂਜੇ ਦੀ ਟੰਗ ਵਿੱਚ ਗੋਲੀ ਲੱਗੀ ਸੀ।

ਪਾਕਿਸਤਾਨ ਚ ਮੁੜ ਨਿਸ਼ਾਨੇ ਤੇ ਸਿੱਖ, ਈਦ ਮੌਕੇ ਗੁਰਦੁਆਰਾ ਸੱਖਰ ਚ ਚੱਲ ਰਹੇ ਪਾਠ ਨੂੰ ਰੁਕਵਾਇਆ ਗਿਆ, ਪੁਲਿਸ ਦਾ ਕਾਰਵਾਈ ਤੋਂ ਇਨਕਾਰ
Follow Us On

ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਲੋਕ ਲਗਾਤਾਰ ਮੁਸਲਮਾਨਾਂ ਦੇ ਨਿਸ਼ਾਨੇ ਤੇ ਹਨ। ਪਿਛਲੇ ਦਿਨੀਂ ਲਗਾਤਾਰ ਦੋ ਸਿੱਖ ਨੌਜਵਾਨਾਂ ਤੇ ਹਮਲਾ ਕਰਨ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬ, ਈਦ ਮੌਕੇ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਪਾਠ ਨੂੰ ਰੁਕਵਾ ਦਿੱਤਾ। ਇਸ ਮਾਮਲੇ ਦਾ ਤਿੱਖਾ ਵਿਰੋਧ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਫੌਰਨ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਜਾਣਕਾਰੀ ਮੁਤਾਬਕ, ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੱਖਰ ਇਲਾਕੇ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ। ਜਿਸ ਵੇਲ੍ਹੇ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ, ਉਸ ਸਮੇਂ ਉੱਥੇ ਗੁਰਬਾਣੀ ਦਾ ਜਾਪ ਚੱਲ ਰਿਹਾ ਸੀ। ਗੁਰਦੁਆਰੇ ਵਿੱਚ ਜਬਰਨ ਵੜ੍ਹੇ ਮੁਸਲਮਾਨਾਂ ਨੇ ਉੱਥੇ ਮੌਜੂਦ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਛੱਡਣ ਲਈ ਕਿਹਾ ਗਿਆ। ਮੁਲਜ਼ਮ ਈਦ ਮੌਕੇ ਕਿਸੇ ਹੋਰ ਧਰਮ ਦੇ ਪਾਠ ਚਲਾਉਣ ਦਾ ਵਿਰੋਧ ਕਰ ਰਹੇ ਸਨ।

ਸਿੱਖ ਅਤੇ ਹਿੰਦੂ ਭਾਈਚਾਰੇ ‘ਚ ਭਾਰੀ ਰੋਸ

ਇਸ ਦੌਰਾਨ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਦੀ ਮੰਗ ਕੀਤੀ, ਪੁਲਿਸ ਨੇ ਪੂਰੇ ਮਾਮਲੇ ਤੇ ਕਾਰਵਾਈ ਕਰਨ ਦੀ ਥਾਂ ਢਿੱਲਮੱਠ ਵਾਲਾ ਰਵਈਆ ਹੀ ਅਖ਼ਤਿਆਰ ਕੀਤੀ ਰੱਖਿਆ। ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਪੂਰੇ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ

ਉੱਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਪਾਕਿਸਤਾਨ ਵਿੱਚ ਲਗਾਤਾਰ ਸਿੱਖਾਂ ਤੇ ਹੋ ਰਹੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਕਾਫੀ ਚਿੰਤੰਤ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਸਰਕਾਰ ਤੋਂ ਤੁਰੰਤ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਅਤੇ ਨਾਲ ਹੀ ਸਿੱਖਾਂ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ