ਤੀਜੀ ਪਤਨੀ ਨਾਲ ਜੇਲ੍ਹ ‘ਚ ਹੋਈ ਮੁਲਾਕਾਤ, ਹੁਣ ਇਮਰਾਨ ਖਾਨ ਨੇ ਕਰ ਦਿੱਤੀ ਇਹ ‘ਖਾਸ’ ਡਿਮਾਂਡ

Updated On: 

13 Aug 2023 15:35 PM

Imran Khan Special Demand: ਪਾਕਿਸਤਾਨ ਦੀ ਅਟਕ ਜੇਲ 'ਚ ਸਜ਼ਾ ਕੱਟ ਰਹੇ ਇਮਰਾਨ ਖਾਨ ਨੇ ਆਪਣੀ ਤੀਜੀ ਪਤਨੀ ਬੁਸ਼ਰਾ ਨਾਲ ਮੁਲਾਕਾਤ ਕਰਕੇ ਜੇਲ ਪ੍ਰਸ਼ਾਸਨ ਤੋਂ ਖਾਸ ਮੰਗ ਕੀਤੀ ਹੈ। ਇਮਰਾਨ ਖਾਨ ਨੂੰ ਨਮਾਜ਼ ਅਦਾ ਕਰਨ ਲਈ ਨਮਾਜ਼ ਮੈਟ, ਕੁਰਾਨ ਦੀ ਇਕ ਕਾਪੀ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

ਤੀਜੀ ਪਤਨੀ ਨਾਲ ਜੇਲ੍ਹ ਚ ਹੋਈ ਮੁਲਾਕਾਤ, ਹੁਣ ਇਮਰਾਨ ਖਾਨ ਨੇ ਕਰ ਦਿੱਤੀ ਇਹ ਖਾਸ ਡਿਮਾਂਡ
Follow Us On

Imran Khan Special Demand: ਪਾਕਿਸਤਾਨ ਦੀ ਅਟਕ ਜੇਲ ‘ਚ ਸਜ਼ਾ ਕੱਟ ਰਹੇ ਇਮਰਾਨ ਖਾਨ (Imran Khan) ਨੇ ਆਪਣੀ ਤੀਜੀ ਪਤਨੀ ਬੁਸ਼ਰਾ ਨਾਲ ਮੁਲਾਕਾਤ ਕਰਕੇ ਜੇਲ ਪ੍ਰਸ਼ਾਸਨ ਤੋਂ ਖਾਸ ਮੰਗ ਕੀਤੀ ਹੈ। ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਜਦੋਂ ਸੁਣਵਾਈ ਹੋਈ ਤਾਂ ਅਦਾਲਤ ਨੇ ਇਸ ਸਬੰਧੀ ਜੇਲ੍ਹ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਕੁੱਝ ਮਾਮਲਿਆਂ ‘ਚ ਇਮਰਾਨ ਦੀ ਗੱਲ ਬਣੀ ਪਰ ‘ਖਾਸ’ ਮੰਗ ‘ਤੇ ਅਦਾਲਤ ਦੇ ਫੈਸਲੇ ਤੋਂ ਉਹ ਨਿਰਾਸ਼ ਹੋ ਗਏ।

ਦਰਅਸਲ ਇਮਰਾਨ ਖਾਨ (Imran Khan) ਨੇ ਕੁਰਾਨ, ਨਮਾਜ਼ ਅਤਾ ਕਰਨ ਲਈ ਮੈਟ, ਮੈਡੀਕਲ ਸਹੂਲਤਾਂ ਅਤੇ ਘਰ ਦਾ ਖਾਣਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਉਸ ਦੀ ਮੰਗ ‘ਤੇ, ਇਸਲਾਮਾਬਾਦ ਹਾਈ ਕੋਰਟ ਨੇ ਸ਼ਨੀਵਾਰ ਨੂੰ ਹੁਕਮ ਦਿੱਤਾ ਕਿ ਇਮਰਾਨ ਖਾਨ ਨੂੰ ਨਮਾਜ਼ ਅਦਾ ਕਰਨ ਲਈ ਨਮਾਜ਼ ਮੈਟ, ਕੁਰਾਨ ਦੀ ਇਕ ਕਾਪੀ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਅਦਾਲਤ ਨੇ ਘਰ ਦੇ ਖਾਣੇ ‘ਤੇ ਕੋਈ ਹੁਕਮ ਨਹੀਂ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੋਈ।

ਇਸਲਾਮਾਬਾਦ ਹਾਈਕੋਰਟ ਦੇ ਚੀਫ ਜਸਟਿਸ ਨੇ ਇਹ ਕਿਹਾ ?

ਚੀਫ ਜਸਟਿਸ (Chief Justice) ਆਮਿਰ ਫਾਰੂਕ ਨੇ ਅਧਿਕਾਰੀਆਂ ਨੂੰ ਇਮਰਾਨ ਖਾਨ ਨੂੰ ਕੁਰਾਨ ਦੇਣ ਦਾ ਹੁਕਮ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਦੀ ਪਟੀਸ਼ਨ ‘ਤੇ ਉਸ ਨੂੰ ਅਟਕ ਜੇਲ੍ਹ ਤੋਂ ਅਦਿਆਲਾ ਜੇਲ੍ਹ ‘ਚ ਤਬਦੀਲ ਕਰਨ ਦਾ ਹੁਕਮ ਵੀ ਦਿੱਤਾ ਹੈ। ਘਰ ਦਾ ਖਾਣਾ ਖਾਣ ਦੀ ਮੰਗ ‘ਤੇ ਅਦਾਲਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੀ ਸੁਣਵਾਈ ‘ਚ ਦੱਸਣ ਕਿ ਕੀ ਉਨ੍ਹਾਂ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਹੈ?

ਨਿਯਮਾਂ ਮੁਤਾਬਿਕ ਦਿੱਤੀ ਜਾਵੇ ਹਰ ਸੁਵਿਧਾ-ਚੀਫ ਜਸਟਿਸ

ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਨਿਯਮਾਂ ਮੁਤਾਬਕ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਵਕੀਲਾਂ ਨਾਲ ਮਿਲਣ ਦੀ ਸਹੂਲਤ ਦਿੱਤੀ ਜਾਵੇ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਨੇ ਉਨ੍ਹਾਂ ਨਾਲ ਜੇਲ ‘ਚ ਮੁਲਾਕਾਤ ਕੀਤੀ ਸੀ। ਹਾਲਾਂਕਿ ਇਸ ਦੌਰਾਨ ਇਮਰਾਨ ਦੀ ਕਾਨੂੰਨੀ ਟੀਮ ਨੂੰ ਉਨ੍ਹਾਂ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ।

5 ਅਗਸਤ ਤੋਂ ਅਟਕ ਜੇਲ੍ਹ ਚ ਬੰਦ ਹਨ ਇਮਰਾਨ ਖਾਨ

ਦੱਸ ਦੇਈਏ ਕਿ ਤੋਸ਼ਾਖਾਨਾ ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਅਦਾਲਤ ਨੇ ਇਮਰਾਨ ਖਾਨ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਅਟਕ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਇਮਰਾਨ ਦੀ ਤਰਫੋਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ