ਸਜ਼ਾ ‘ਚ ਰੋਕ ਤੋਂ ਬਾਅਦ ਇਮਰਾਨ ਖਾਨ ਮੁੜ ਗ੍ਰਿਫਤਾਰ, ਜੇਲ ਤੋਂ ਨਹੀਂ ਆ ਸਕਣਗੇ ਬਾਹਰ
ਤੋਸ਼ਾਖਾਨਾ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਦੀ 3 ਸਾਲ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ। ਉਨ੍ਹਾਂ ਨੂੰ ਇੱਕ ਹੋਰ ਮਾਮਲੇ ਵਿੱਚ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਮਰਾਨ ਖਾਨ ‘ਤੇ ਇਹ ਸਨ ਇਲਜ਼ਾਮ?
ਦਰਅਸਲ ਇਮਰਾਨ ਖਾਨ (Imran Khan) ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਤੋਸ਼ਾਖਾਨਾ ਵਿਭਾਗ ਨੂੰ ਮਿਲੇ ਤੋਹਫ਼ਿਆਂ ਦੀ ਜਾਣਕਾਰੀ ਨਹੀਂ ਦਿੱਤੀ ਸੀ। ਇੰਨਾ ਹੀ ਨਹੀਂ ਉਸ ਨੇ ਕਈ ਤੋਹਫ਼ਿਆਂ ਦੀ ਬੋਲੀ ਲਗਾਈ ਅਤੇ ਪੈਸੇ ਆਪਣੇ ਕੋਲ ਰੱਖੇ। ਪਾਕਿਸਤਾਨ ਵਿਚ ਨਿਯਮ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਜੇਕਰ ਤੁਹਾਨੂੰ ਕੋਈ ਤੋਹਫਾ ਮਿਲਦਾ ਹੈ ਤਾਂ ਉਸ ਨੂੰ ਤੋਸ਼ਾਖਾਨਾ ਵਿਭਾਗ ਵਿਚ ਜਮ੍ਹਾ ਕਰਨਾ ਪੈਂਦਾ ਹੈ ਕਿਉਂਕਿ ਇਹ ਸਰਕਾਰ ਦੀ ਜਾਇਦਾਦ ਹੈ। ਸਾਲ 2022 ‘ਚ ਜਦੋਂ ਪਾਕਿਸਤਾਨ ‘ਚ ਸਰਕਾਰ ਬਦਲੀ ਤਾਂ ਇਮਰਾਨ ਦੇ ਖਿਲਾਫ ਇਹ ਮਾਮਲਾ ਸਾਹਮਣੇ ਆਇਆ ਅਤੇ ਮਾਮਲਾ ਸ਼ੁਰੂ ਹੋ ਗਿਆ।Loading...
Unable to load recommendations.
Follow Us
