ਪਾਕਿਸਤਾਨੀ ਖੂਫੀਆ ਏਜੰਸੀਆਂ ਨੇ ਪੰਜਾਬ ‘ਚ ਵਿਛਾਇਆ ਹਨੀ ਟ੍ਰੈਪ, ਨਿਸ਼ਾਨੇ ‘ਤੇ ਸਰਕਾਰੀ ਮੁਲਾਜ਼ਮ ਅਤੇ ਪੁਲਿਸ ਮੁਲਾਜ਼ਮ
ਪਾਕਿਸਤਾਨ ਭਾਰਤ ਨੂੰ ਅਸਥਿਰ ਕਰਨ ਲਈ ਆਪਣੀਆਂ ਚਾਲਾਂ ਲਗਾਤਾਰ ਚੱਲ ਰਿਹਾ ਖਾਸ ਕਰਕੇ ਉਹ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਹੈਰੋਇਨ ਦੀ ਸਪਲਾਈ ਦੀ ਉਸਦੀ ਚਾਲ ਸੁਰੱਖਿਆ ਬਲ ਲਗਾਤਾਰ ਅਸਫਲ ਕਰ ਰਹੇ ਨੇ ਤੇ ਹੁਣ ਉਸਦੀ ਆਈਐੱਸਆਈ ਏਜੰਸੀ ਨੇ ਪੰਜਾਬ ਵਿੱਚ ਹਨੀ ਟ੍ਰੈਪ ਵਿਛਾਇਆ ਹੈ। ਹੁਣ ਉਸਦੇ ਨਿਸ਼ਾਨੇ ਤੇ ਪੰਜਾਬ ਪੁਲਿਸ ਤੇ ਸਰਕਾਰੀ ਮੁਲਾਜ਼ਮ ਹਨ।

ਪੰਜਾਬ ਨਿਊਜ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ (ISI) ਨੇ ਪੰਜਾਬ ਵਿੱਚ ਇੱਕ ਵਾਰ ਫਿਰ ਹਨੀ ਟ੍ਰੈਪ ਵਿਛਾ ਦਿੱਤਾ ਹੈ। ਇਸ ਵਾਰ ਫ਼ੌਜ ਦੇ ਜਵਾਨਾਂ ਤੋਂ ਇਲਾਵਾ ਪੁਲਿਸ ਮੁਲਾਜ਼ਮ ਅਤੇ ਸਰਕਾਰੀ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਇਹ ਔਰਤਾਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਰਗਰਮ ਰਹਿੰਦੀਆਂ ਹਨ। ਪੁਲਿਸ ਨੇ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਭੇਜ ਦਿੱਤਾ ਹੈ ਕਿ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ‘ਤੇ ਕਿਸੇ ਦੀ ਵੀ ਦੋਸਤੀ ਦੀ ਬੇਨਤੀ ਸਵੀਕਾਰ ਨਾ ਕੀਤੀ ਜਾਵੇ।
ਨਾ ਹੀ ਵੀਡੀਓ ਕਾਲਾਂ ਦਾ ਜਵਾਬ ਦਿਓ। ਕਿਉਂਕਿ ਇਹ ਇੱਕ ਜਾਲ ਹੈ। ਪੁਲਿਸ (Police) ਦੀ ਅੰਦਰੂਨੀ ਸੁਰੱਖਿਆ ਵੱਲੋਂ ਇਨ੍ਹਾਂ ਔਰਤਾਂ ਦੀਆਂ ਆਈਡੀ ਦੇ 14 ਲਿੰਕ ਭੇਜੇ ਗਏ ਹਨ, ਜੋ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਵੱਲੋਂ ਬਣਾਏ ਗਏ ਹਨ। ਇਨ੍ਹਾਂ ਰਾਹੀਂ ਹੀ ਉਹ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕਰੀਬ 10 ਆਈਡੀਜ਼ ਨੂੰ ਬਲੌਕ ਕੀਤਾ ਗਿਆ ਹੈ। ਹੁਣ ਡਰ ਹੈ ਕਿ ਨਵੀਂ ਆਈ.ਡੀ. ਤਿਆਰ ਕੀਤੀ ਗਈ ਹੈ।