ਇਮਰਾਨ ਨੇ ਕੀਤੀ ਭਾਰਤ ਦੀ ਤਰੀਫ, ਬੋਲੇ, ਅਸੀਂ ਰੂਸ ਤੋਂ ਸਸਤਾ ਤੇਲ ਖਰੀਦਨਾ ਚਾਹੁੰਦੇ ਸੀ ਪਰ ਮੇਰੀ ਸਰਕਾਰ ਚਲੀ ਗਈ।
Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ
ਇਮਰਾਨ ਖਾਨ (Imran Khan) ਨੇ ਇਕ ਵਾਰ ਫਿਰ ਭਾਰਤ ਦੀ ਤਾਰੀਫ ਕੀਤੀ ਹੈ। ਇਸ ਵਾਰ ਉਨ੍ਹਾਂ ਨੇ ਸਸਤੇ ਮੁੱਲ ‘ਤੇ ਤੇਲ ਖਰੀਦਣ ਲਈ ਰੂਸ ਦੀ ਤਾਰੀਫ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਦੇਸ਼ ਪ੍ਰਤੀ ਅਫਸੋਸ ਪ੍ਰਗਟ ਕੀਤਾ ਕਿ ਉਨ੍ਹਾਂ ਦਾ ਦੇਸ਼ ਅਜਿਹਾ ਨਹੀਂ ਕਰ ਸਕਿਆ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਖਾਨ ਨੇ ਕਿਹਾ ਕਿ ਪਾਕਿਸਤਾਨ ਹੁਣ ਤੱਕ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ।
ਪਾਕਿਸਤਾਨ (Pakistan) ਦੇ ਸਾਬਕਾ ਪੀਐੱਮ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਰੂਸ ਤੋਂ ਰਿਆਇਤੀ ਦਰ ‘ਤੇ ਕੱਚਾ ਤੇਲ ਨਹੀਂ ਖਰੀਦ ਸਕਿਆ, ਜਿਸ ਤਰ੍ਹਾਂ ਭਾਰਤ ਯੂਕਰੇਨ ਯੁੱਧ ਦੇ ਬਾਵਜੂਦ ਰੂਸ ਤੋਂ ਕੱਚਾ ਤੇਲ ਸਸਤਾ ਖਰੀਦਦਾ ਹੈ। ਇਕ ਵੀਡੀਓ ਸੰਦੇਸ਼ ‘ਚ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਜਦੋਂ ਉਹ ਯੂਕਰੇਨ ਯੁੱਧ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਸਬਸਿਡੀ ਵਾਲੀ ਦਰ ‘ਤੇ ਤੇਲ ਖਰੀਦਣ ‘ਤੇ ਚਰਚਾ ਕੀਤੀ ਸੀ।
ਇਮਰਾਨ ਖਾਨ ਨੇ ਕੀਤੀ ਸੀ ਰੂਸ ਦੀ ਯਾਤਰਾ
ਖਾਨ ਨੇ ਕਿਹਾ, ‘ਅਸੀਂ ਭਾਰਤ ਵਾਂਗ
ਰੂਸ (Russia) ਤੋਂ ਸਸਤਾ ਕੱਚਾ ਤੇਲ ਲੈਣਾ ਚਾਹੁੰਦੇ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਬਦਕਿਸਮਤੀ ਨਾਲ, ਮੇਰੀ ਸਰਕਾਰ ਮਾਸਕੋ ਪਰਤਣ ਤੋਂ ਸਿਰਫ਼ ਚਾਰ ਹਫ਼ਤਿਆਂ ਬਾਅਦ ਅਵਿਸ਼ਵਾਸ ਦੇ ਵੋਟ ਕਾਰਨ ਡਿੱਗ ਗਈ। ਹਾਲਾਂਕਿ ਇਮਰਾਨ ਖਾਨ ਦੀ ਰੂਸ ਦੀ ਯਾਤਰਾ 23 ਸਾਲਾਂ ਵਿੱਚ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੁਆਰਾ ਮਾਸਕੋ ਵਿੱਚ ਪਹਿਲੀ ਵਾਰ ਸੀ, ਖਾਨ ਅਜਿਹਾ ਸੌਦਾ ਨਹੀਂ ਕਰ ਸਕੇ ਜਿਸ ਨਾਲ ਨਕਦੀ ਦੀ ਤੰਗੀ ਵਾਲੇ ਦੇਸ਼ ਨੂੰ ਰਾਹਤ ਮਿਲੇ।
ਇਮਰਾਨ ਨੇ ਭਾਰਤ ਦੀਆਂ ਪ੍ਰਾਪਤੀਆਂ ਨੂੰ ਸਵੀਕਾਰ ਕੀਤਾ
ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਖਾਨ ਨੇ ਪੱਛਮੀ ਦਬਾਅ ਦੇ ਬਾਵਜੂਦ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਰੂਸੀ ਤੇਲ ਖਰੀਦਣ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਸਤੰਬਰ ‘ਚ ਇਕ ਜਨ ਸਭਾ ‘ਚ ਕਿਹਾ ਸੀ ਕਿ ਨਵਾਜ਼ ਤੋਂ ਇਲਾਵਾ ਦੁਨੀਆ ‘ਚ ਕਿਸੇ ਹੋਰ ਨੇਤਾ ਕੋਲ ਅਰਬਾਂ ਦੀ ਜਾਇਦਾਦ ਨਹੀਂ ਹੈ। ਮੈਨੂੰ ਅਜਿਹੇ ਦੇਸ਼ ਬਾਰੇ ਦੱਸੋ ਜਿਸ ਦੇ ਪ੍ਰਧਾਨ ਮੰਤਰੀ ਜਾਂ ਨੇਤਾ ਦੀ ਦੇਸ਼ ਤੋਂ ਬਾਹਰ ਅਰਬਾਂ ਦੀ ਜਾਇਦਾਦ ਹੈ। ਸਾਡੇ ਗੁਆਂਢੀ ਦੇਸ਼ ਵਿੱਚ ਵੀ ਪੀਐਮ ਮੋਦੀ ਦੀ ਭਾਰਤ ਤੋਂ ਬਾਹਰ ਕਿੰਨੀ ਜਾਇਦਾਦ ਹੈ।
ਦੀਵਾਲੀਆ ਹੋਣ ਦੀ ਕਗਾਰ ‘ਤੇ ਪਾਕਿਸਤਾਨ
ਦੱਸ ਦੇਈਏ ਕਿ ਪਾਕਿਸਤਾਨ ਇਸ ਸਮੇਂ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਜਿਨਾਹ ਦਾ ਦੇਸ਼ ਪਾਈ-ਪਾਈ ‘ਤੇ ਨਿਰਭਰ ਹੈ। ਇੱਥੇ ਲੋਕਾਂ ਨੂੰ ਖਾਣ ਪੀਣ ਲਈ ਵੀ ਮੁਸ਼ਕਲਾਂ ਆ ਰਹੀਆਂ ਹਨ। ਆਟਾ, ਖੰਡ, ਤੇਲ ਸਮੇਤ ਸਾਰੀਆਂ ਬੁਨਿਆਦੀ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਪਰ ਸ਼ਾਹਬਾਜ਼ ਸਰਕਾਰ ਕੁਝ ਵੀ ਕਰਨ ਤੋਂ ਅਸਮਰੱਥ ਹੈ। ਪਾਕਿਸਤਾਨ ਡਿਫਾਲਟਰ ਬਣਨ ਦੀ ਕਗਾਰ ‘ਤੇ ਹੈ। ਉਸ ਨੇ ਜੂਨ 2026 ਤੱਕ ਵੱਡੇ ਕਰਜ਼ੇ ਦੀ ਅਦਾਇਗੀ ਕਰਨੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ