Kartarpur Pilgrims: ਭਾਰਤ ਦੀ ਅਪੀਲ ‘ਤੇ ਵੀ ਨਹੀਂ ਮੰਨਿਆ PAK, ਸ਼ਰਧਾਲੂਆਂ ਤੋਂ ਲੈ ਰਿਹਾ ਮੋਟੀ ਫੀਸ
Kartarpur Corridor: ਸ੍ਰੀ ਕਰਤਾਰਪੁਰ ਸਾਹਿਬ ਸਿੱਖ ਧਰਮ ਦੇ ਪੈਰੋਕਾਰਾਂ ਲਈ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ। ਇਸ ਲਾਂਘੇ ਰਾਹੀਂ ਪਾਕਿਸਤਾਨ ਸ਼ਰਧਾਲੂਆਂ ਤੋਂ ਲਗਾਤਾਰ ਫੀਸ ਵਸੂਲ ਰਿਹਾ ਹੈ, ਜਦਕਿ ਭਾਰਤ ਕਈ ਵਾਰ ਫੀਸ ਨਾ ਵਸੂਲਣ ਦੀ ਅਪੀਲ ਕਰ ਚੁੱਕਾ ਹੈ।
ਵਿਸਾਖੀ ਮੌਕੇ ਸਿੱਖ ਜੱਥੇ ਦੇ ਸਵਾਗਤ ਲਈ ਪਾਕਿਸਤਾਨ 'ਚ ਮੀਟਿੰਗ, ਸੈਡਿਊਲ ਜਾਰੀ
ਪਾਕਿਸਤਾਨ ਹਰ ਸ਼ਰਧਾਲੂ ਤੋਂ 20 ਅਮਰੀਕੀ ਡਾਲਰ ਵਸੂਲ ਰਿਹਾ ਹੈ
ਮੁਰਲੀਧਰਨ ਨੇ ਸੰਸਦ ਨੂੰ ਦੱਸਿਆ ਕਿ ਭਾਰਤ ਸਰਕਾਰ (Government of India) ਨੇ ਕਈ ਵਾਰ ਪਾਕਿਸਤਾਨ ਸਰਕਾਰ ਨੂੰ ਸਿੱਖ ਸ਼ਰਧਾਲੂਆਂ ਦੇ ਸਨਮਾਨ ਵਜੋਂ ਯਾਤਰਾ ‘ਤੇ ਜਾਣ ਲਈ ਕੋਈ ਫੀਸ ਨਾ ਲੈਣ ਦੀ ਅਪੀਲ ਕੀਤੀ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨ ਹਰ ਸ਼ਰਧਾਲੂ ਤੋਂ 20 ਅਮਰੀਕੀ ਡਾਲਰ ਵਸੂਲ ਰਿਹਾ ਹੈ। ਦੱਸ ਦੇਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਸਰਕਾਰ ਨੇ 24 ਅਕਤੂਬਰ 2019 ਨੂੰ ਇਕ ਸਮਝੌਤੇ ‘ਤੇ ਦਸਤਖਤ ਕੀਤੇ। ਕਰਤਾਰਪੁਰ ਕੋਰੀਡੋਰ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ, ਪੰਜਾਬ, ਭਾਰਤ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਲ ਜੋੜਦਾ ਹੈ।ਹੁਣ ਤੱਕ ਲਗਭਗ 1 ਲੱਖ 70 ਹਜ਼ਾਰ ਸ਼ਰਧਾਲੂ ਯਾਤਰਾ ਕਰ ਚੁੱਕੇ ਹਨ
ਅੰਕੜਿਆਂ ਅਨੁਸਾਰ ਇਸ ਲਾਂਘੇ ਦੇ ਉਦਘਾਟਨ ਤੋਂ ਲੈ ਕੇ ਹੁਣ ਤੱਕ ਲਗਭਗ 1 ਲੱਖ 70 ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਕਰਤਾਰਪੁਰ ਸਾਹਿਬ ਲਾਂਘਾ ਹਰ ਰੋਜ਼ ਖੁੱਲ੍ਹਾ ਰਹਿੰਦਾ ਹੈ। ਲੋਕ ਸਭਾ ਮੈਂਬਰ ਹਰਸਿਮਰਤ ਕੌਰ ਨੇ ਸ਼ਰਧਾਲੂਆਂ ਦੇ ਪਹਿਲੇ ਵਫ਼ਦ ਨਾਲ ਕਰਤਾਰਪੁਰ ਸਾਹਿਬ ਦੀ ਯਾਤਰਾ ਕੀਤੀ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
