Car Sale Drop in Pakistan: ਕੰਗਾਲ ਹੋ ਗਿਆ ਪਾਕਿਸਤਾਨ! 24 ਕਰੋੜ ਦੀ ਆਬਾਦੀ ਵਾਲੇ ਦੇਸ਼ ‘ਚ ਨਹੀਂ ਵਿਕੀਆਂ 6000 ਕਾਰਾਂ , ਇਸ ਕਰਕੇ ਆਇਆ ਸੰਕਟ

Published: 

12 Jul 2023 17:26 PM

Pakistan Economy in Danger: ਪਾਕਿਸਤਾਨ ਇੱਕ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। 24 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਬੀਤੇ ਜੂਨ ਮਹੀਨੇ ਵਿੱਚ ਸਿਰਫ਼ 6,000 ਕਾਰਾਂ ਵੀ ਬੜੀ ਮੁਸ਼ਕਲ ਨਾਲ ਵਿਕੀਆਂ ਹਨ। ਆਓ ਜਾਣਦੇ ਹਾਂ ਕਿ ਪਾਕਿਸਤਾਨ ਕਾਰ ਬਾਜ਼ਾਰ 'ਤੇ ਇਹ ਸੰਕਟ ਕਿਸ ਕਾਰਨ ਆਇਆ?

Car Sale Drop in Pakistan: ਕੰਗਾਲ ਹੋ ਗਿਆ ਪਾਕਿਸਤਾਨ! 24 ਕਰੋੜ ਦੀ ਆਬਾਦੀ ਵਾਲੇ ਦੇਸ਼ ਚ ਨਹੀਂ ਵਿਕੀਆਂ 6000 ਕਾਰਾਂ , ਇਸ ਕਰਕੇ ਆਇਆ ਸੰਕਟ
Follow Us On

ਪਾਕਿਸਤਾਨ ਇੱਕ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨੀ ਕਾਰ ਬਾਜ਼ਾਰ (Pakistani Car Bazar) ਹੁਣ ਤੱਕ ਦੇ ਸਭ ਤੋਂ ਵੱਡੇ ਸੰਕਟ ਵਿੱਚੋਂ ਲੰਘ ਰਿਹਾ ਹੈ। ਕਾਰਾਂ ਦੀ ਵਿਕਰੀ (Car Sale) ਪਹਿਲਾਂ ਨਾਲੋਂ ਬਹੁਤ ਜਿਆਦਾ ਘੱਟ ਗਈ ਹੈ। ਮਹੀਨੇ-ਦਰ-ਮਹੀਨੇ ਦੇ ਆਧਾਰ ‘ਤੇ, ਮਈ 2023 ਦੀ ਵਿਕਰੀ ਦੇ ਮੁਕਾਬਲੇ ਜੂਨ 2023 ਵਿੱਚ ਵਿਕਰੀ ਪੂਰੀ ਤਰ੍ਹਾਂ ਨਾਲ ਧੜਾਮ ਹੋ ਗਈ ਹੈ। ਜਦਕਿ ਪਿਛਲੇ ਸਾਲ ਯਾਨੀ ਜੂਨ 2022 ਦੇ ਮੁਕਾਬਲੇ ਜੂਨ 2023 ਵਿੱਚ ਕਾਰਾਂ ਦੀ ਵਿਕਰੀ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਆਈ ਹੈ। ਪਾਕਿਸਤਾਨ ਆਟੋਮੋਟਿਵ ਮੈਨੂਫੈਕਚਰ ਐਸੋਸੀਏਸ਼ਨ (PAMA) ਦੀ ਇੱਕ ਰਿਪੋਰਟ ‘ਤੇ ਨਜ਼ਰ ਮਾਰਦੇ ਹਾਂ।

ਵਿਕਰੀ ‘ਚ 82 ਫੀਸਦੀ ਦੀ ਗਿਰਾਵਟ

ਪਾਕਿਸਤਾਨ ਆਟੋਮੋਟਿਵ ਮੈਨੂਫੈਕਚਰਰਜ਼ ਐਸੋਸੀਏਸ਼ਨ (PAMA) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਜੂਨ 2023 ਦੇ ਮਹੀਨੇ ਵਿੱਚ ਦੇਸ਼ ਭਰ ਵਿੱਚ ਕੁੱਲ 6,034 ਕਾਰਾਂ ਹੀ ਵਿਕੀਆਂ ਹਨ। ਮਈ ਦੇ ਅੰਕੜਿਆਂ ਦੀ ਤੁਲਨਾ ਵਿੱਚ ਇਹ 10 ਫੀਸਦੀ ਵਾਧੂ ਹੈ। ਪਰ ਸਾਲਾਨਾ ਅਧਾਰ ‘ਤੇ, ਇਸੇ ਸਮੇਂ ਦੌਰਾਨ ਜੂਨ 2022 ਦੇ ਮੁਕਾਬਲੇ ਇਹ 82 ਪ੍ਰਤੀਸ਼ਤ ਦੀ ਗਿਰਾਵਟ ਹੈ।

ਵਿੱਤੀ ਸਾਲ 2022-23 ਵਿੱਚ ਘਟੀ ਵਿਕਰੀ

ਵਿੱਤੀ ਸਾਲ 2022-23 ਦੀ ਗੱਲ ਕਰੀਏ ਤਾਂ ਇਸ ਵਿੱਤੀ ਸਾਲ ‘ਚ ਕਾਰਾਂ ਦੀ ਵਿਕਰੀ ਘਟ ਕੇ 126,879 ਯੂਨਿਟ ਰਹਿ ਗਈ, ਜੋ ਕਿ ਲਗਭਗ 56 ਫੀਸਦੀ ਦੀ ਗਿਰਾਵਟ ਹੈ। ਫਿਲਹਾਲ, ਆਉਣ ਵਾਲੇ ਕੁਝ ਮਹੀਨਿਆਂ ਵਿਚ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਇਹ ਗਿਰਾਵਟ ਅੱਗੇ ਵੀ ਜਾਰੀ ਰਹਿ ਸਕਦੀ ਹੈ।

ਕਿਵੇਂ ਆਇਆ ਪਾਕਿਸਤਾਨ ਕਾਰ ਬਾਜ਼ਾਰ ‘ਤੇ ਇਹ ਸੰਕਟ ?

ਪਾਕਿਸਤਾਨ ਕਾਰ ਬਾਜ਼ਾਰ ਇਸ ਸਮੇਂ ਵੱਡੇ ਸੰਕਟ ‘ਚੋਂ ਲੰਘ ਰਿਹਾ ਹੈ। ਇਸ ਦੇ ਪਿੱਛੇ ਕਈ ਕਾਰਨ ਹਨ। ਪਰ, ਇਹਨਾਂ ਕਾਰਨਾਂ ਵਿੱਚੋਂ ਸਭ ਤੋਂ ਵੱਡੀ ਵਜ੍ਹਾ ਹੈ ਨੋਕਡ ਡਾਊਨ ਕਿੱਟ (CKD) ਦੀ ਉਪਲਬਧਤਾ ਵਿੱਚ ਭਾਰੀ ਗਿਰਾਵਟ। ਦੱਸ ਦੇਈਏ ਕਿ ਪਿਛਲੇ ਸਾਲ ਮਈ ‘ਚ ਸਟੇਟ ਬੈਂਕ ਆਫ ਪਾਕਿਸਤਾਨ (SBP) ਨੇ ਕੰਪਨੀਆਂ ਨੂੰ ਕਿੱਟ ਇੰਪੋਰਟ ਕਰਨ ਤੋਂ ਪਹਿਲਾਂ ਇਜਾਜ਼ਤ ਲੈਣ ਦਾ ਹੁਕਮ ਦਿੱਤਾ ਸੀ।

ਪਾਕਿਸਤਾਨ ਦੇ ਸੈਂਟਰਲ ਬੈਂਕ ਵੱਲੋਂ ਅਪਣਾਈ ਗਈ ਇਸ ਨਵੀਂ ਪ੍ਰਣਾਲੀ ਕਰਕੇ ਆਟੋ ਪਾਰਟਸ ਅਤੇ ਐਕਸੈਸਰੀਜ਼ ਦੀ ਦਰਾਮਦ ਦੀ ਘਾਟ ਕਾਰਨ ਨਿਰਮਾਣ ਬਹੁਤ ਪ੍ਰਭਾਵਿਤ ਹੋਇਆ ਹੈ। ਕਾਰ ਬਾਜ਼ਾਰ ‘ਤੇ ਨਕਾਰਾਤਮਕ ਅਸਰ ਪਿਆ ਹੈ। ਇਸ ਕਾਰਨ ਆਟੋ ਪਾਰਟਸ ਦੀ ਦਰਾਮਦ ਮਹਿੰਗੀ ਹੋ ਗਈ ਹੈ। ਇਸ ਕਾਰਨ ਕਾਰ ਕੰਪਨੀਆਂ ਨੇ ਵੀ ਕੁਝ ਹੱਦ ਤੱਕ ਕੀਮਤਾਂ ਵਧਾ ਦਿੱਤੀਆਂ ਹਨ।ਇਸ ਕਾਰਨ ਵਿਕਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਕੰਪਨੀਆਂ ਨੇ ਪਾਕਿਸਤਾਨ ਵਿੱਚ ਨਿਰਮਾਣ ਵੀ ਬੰਦ ਕਰ ਦਿੱਤਾ ਹੈ।

ਪਾਕਿਸਤਾਨੀ ਆਰਥਿਕਤਾ ‘ਤੇ ਸੰਕਟ

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਅਰਥਵਿਵਸਥਾ ਲਗਾਤਾਰ ਮੁਸ਼ਕਲ ਦੌਰ ਤੋਂ ਗੁਜ਼ਰ ਰਹੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਆਟੋ ਇੰਡਸਟਰੀ ‘ਤੇ ਵੱਡਾ ਸੰਕਟ ਮੰਡਰਾਉਂਦਾ ਜਾ ਰਿਹਾ ਹੈ। ਕਈ ਨਿਰਮਾਤਾਵਾਂ ਨੇ ਉਤਪਾਦਨ ਦੀਆਂ ਸਮਾਂ-ਸੀਮਾਵਾਂ ਵਿੱਚ ਅਸਥਾਈ ਰੋਕ ਦਾ ਐਲਾਨ ਵੀ ਕੀਤਾ ਹੈ। ਇਸ ਵਿੱਚ ਪਾਕਿਸਤਾਨ ਸੁਜ਼ੂਕੀ ਵੀ ਸ਼ਾਮਲ ਹੈ।

ਕਿਸ ਕੰਪਨੀ ਦੀ ਕਿੰਨੀ ਹੋਈ ਵਿਕਰੀ?

PAMA ਦੇ ਅੰਕੜਿਆਂ ਦੇ ਅਨੁਸਾਰ, ਜੂਨ 2023 ਵਿੱਚ, ਇਕੱਲੇ ਪਾਕ ਸੁਜ਼ੂਕੀ ਨੇ 3,009 ਯੂਨਿਟਾਂ ਦੀ ਵਿਕਰੀ ਦਰਜ ਕੀਤੀ ਹੈ। ਟੋਇਟਾ ਨੇ ਦੇਸ਼ ਵਿੱਚ 1,846 ਯੂਨਿਟ ਵੇਚੇ ਹਨ। ਜਦੋਂ ਕਿ ਹੁੰਡਈ ਨਿਸ਼ਾਤ ਮੋਟਰਸ ਨੇ ਜੂਨ ਵਿੱਚ 11 ਫੀਸਦੀ ਦੀ ਵਾਧਾ ਦਰਜ ਕੀਤਾ, ਜਿਸ ਵਿੱਚ ਟੁਕਸਨ SUV ਸਭ ਤੋਂ ਪ੍ਰਸਿੱਧ ਮਾਡਲ ਰਹੀ। ਪਰ, ਇਹ ਅੰਕੜੇ ਇੱਥੋਂ ਦੀਆਂ ਕੰਪਨੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਮੌਜੂਦਾ ਚੁਣੌਤੀਆਂ ਦੇ ਨੇੜਲੇ ਭਵਿੱਖ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ