Temple In Karachi: ਹਿੰਦੂਆਂ ਨੂੰ ਪਾਕਿਸਤਾਨ ਦੇ ਲੋਕਾਂ ਨੇ ਮੁੜ ਦਿੱਤਾ ‘ਦਰਦ’ ਮਾਲ ਬਣਾਉਣ ਲਈ 150 ਸਾਲ ਪੁਰਾਣਾ ਮੰਦਿਰ ਤੋੜਿਆ

Published: 

16 Jul 2023 20:54 PM

Hindu Temple In Karachi: ਪਾਕਿਸਤਾਨ ਦੇ ਕਰਾਚੀ ਦੇ ਸੋਲਜਰ ਬਾਜ਼ਾਰ 'ਚ ਸਥਿਤ ਮਾਤਾ ਮੰਦਿਰ ਨੂੰ ਭਾਰੀ ਪੁਲਸ ਫੋਰਸ ਦੀ ਮੌਜੂਦਗੀ 'ਚ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ ਗਿਆ। ਮੰਦਿਰ ਢਾਹੇ ਜਾਣ ਤੋਂ ਬਾਅਦ ਇਲਾਕੇ 'ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕ ਦਹਿਸ਼ਤ 'ਚ ਹਨ। ਇਹ ਮੰਦਿਰ ਕਰੀਬ 150 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ।

Temple In Karachi: ਹਿੰਦੂਆਂ ਨੂੰ ਪਾਕਿਸਤਾਨ ਦੇ ਲੋਕਾਂ ਨੇ ਮੁੜ ਦਿੱਤਾ ਦਰਦ ਮਾਲ ਬਣਾਉਣ ਲਈ 150 ਸਾਲ ਪੁਰਾਣਾ ਮੰਦਿਰ ਤੋੜਿਆ

ਸੰਕੇਤਕ ਤਸਵੀਰ

Follow Us On

Hindu In Pakistan: ਪਾਕਿਸਤਾਨੀ ਮਹਿਲਾ ਸੀਮਾ ਹੈਦਰ (Seema Haider) ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਆਪਣੇ ਬੁਆਏਫ੍ਰੈਂਡ ਸਚਿਨ ਮੀਨਾ ਨਾਲ ਰਹਿ ਰਹੀ ਹੈ। ਉਸਨੂੰ ਦੇਖ ਕੇ ਪਾਕਿਸਤਾਨ ਦੇ ਕੁਝ ਲੋਕ ਬੋਖਲਾ ਗਏ ਹਨ। ਸੀਮਾ ਨੇ ਕਿਹਾ ਹੈ ਕਿ ਉਹ ਆਪਣੇ ਪ੍ਰੇਮੀ ਸਚਿਨ ਲਈ ਮੁਸਲਿਮ ਧਰਮ ਛੱਡ ਕੇ ਹਿੰਦੂ ਬਣ ਗਈ ਹੈ ਪਰ ਗੁਆਂਢੀ ਦੇਸ਼ ‘ਚ ਬੈਠੇ ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਹੈ। ਉਹ ਇੰਨੇ ਗੁੱਸੇ ਵਿਚ ਹਨ ਕਿ ਉਹ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਸਦੇ ਤਹਿਤ ਲੋਕਾਂ ਨੇ ਪਾਕਿਸਤਾਨ (Pakistan) ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਵਿੱਚ ਇੱਕ 150 ਸਾਲ ਪੁਰਾਣੇ ਹਿੰਦੂ ਮੰਦਿਰ ਨੂੰ ਪੁਲਿਸ ਬਲ ਦੀ ਮੌਜੂਦਗੀ ਵਿੱਚ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ। ਤੇ ਇੱਥੇ ਹੁਣ ਮਾਲ ਬਣਾਇਆ ਜਾਵੇਗਾ। ਇਲਾਕੇ ਦੇ ਹਿੰਦੂ ਮੰਦਿਰਾਂ ਦੇ ਕੇਅਰਟੇਕਰ ਰਾਮਨਾਥ ਮਿਸ਼ਰਾ ਨੇ ਕਿਹਾ ਕਿ ਅਧਿਕਾਰੀਆਂ ਨੇ ਮੰਦਿਰ ਨੂੰ ਢਾਹ ਦਿੱਤਾ ਅਤੇ ਸਾਨੂੰ ਨਹੀਂ ਪਤਾ ਸੀ ਕਿ ਅਜਿਹਾ ਹੋਣ ਵਾਲਾ ਹੈ।

ਮੰਦਿਰ ਦੀ ਜ਼ਮੀਨ ਹੜੱਪਣ ਦੀ ਕੀਤੀ ਜਾ ਰਹੀ ਸੀ ਕੋਸ਼ਿਸ਼

ਰਾਮਨਾਥ ਮਿਸ਼ਰਾ ਨੇ ਕਿਹਾ ਕਿ ਅਧਿਕਾਰੀਆਂ ਨੇ ਜਿੱਥੇ ਮੰਦਿਰ ਦੀ ਬਾਹਰੀ ਦੀਵਾਰ ਅਤੇ ਮੁੱਖ ਗੇਟ ਨੂੰ ਬਰਕਰਾਰ ਰੱਖਿਆ ਹੈ, ਉੱਥੇ ਹੀ ਅੰਦਰ ਦੀ ਸਾਰੀ ਇਮਾਰਤ ਨੂੰ ਢਾਹ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮੰਦਿਰ ਕਰੀਬ 150 ਸਾਲ ਪਹਿਲਾਂ ਬਣਿਆ ਸੀ ਅਤੇ ਕਿਹਾ ਜਾਂਦਾ ਹੈ ਕਿ ਖਜ਼ਾਨਾ ਮੰਦਿਰ ਦੇ ਵਿਹੜੇ ਵਿੱਚ ਦੱਬਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਮੰਦਰ 400 ਤੋਂ 500 ਵਰਗ ਗਜ਼ ਦੇ ਰਕਬੇ ਵਿੱਚ ਬਣਾਇਆ ਗਿਆ ਸੀ ਅਤੇ ਸਾਲਾਂ ਤੋਂ ਮੰਦਿਰ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸਥਾਨਕ ਪੁਲਿਸ ਸਟੇਸ਼ਨ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੰਦਿਰ ਨੂੰ ਢਾਹ ਦਿੱਤਾ ਗਿਆ ਸੀ ਕਿਉਂਕਿ ਅਧਿਕਾਰੀਆਂ ਦੁਆਰਾ ਇਸਨੂੰ ਖਤਰਨਾਕ ਢਾਂਚਾ ਐਲਾਨਿਆ ਗਿਆ ਸੀ।

ਇਹ ਢਾਂਚਾ ਪੁਰਾਣਾ ਤੇ ਖਤਰਨਾਕ ਸੀ-ਪੁਲਿਸ

ਸੀਨੀਅਰ ਪੁਲਿਸ ਅਧਿਕਾਰੀ (Senior Police Officer) ਨੇ ਕਿਹਾ ਕਿ ਮੰਦਿਰ ਨੂੰ ਕਰਾਚੀ ਦੇ ਹਿੰਦੂ ਭਾਈਚਾਰੇ ਦੁਆਰਾ ਚਲਾਇਆ ਜਾਂਦਾ ਸੀ ਅਤੇ ਉਹ ਇਸ ਗੱਲ ਨਾਲ ਸਹਿਮਤ ਸਨ ਕਿ ਇਹ ਢਾਂਚਾ ਬਹੁਤ ਪੁਰਾਣਾ ਅਤੇ ਖਤਰਨਾਕ ਸੀ। ਅਧਿਕਾਰੀ ਨੇ ਦੱਸਿਆ ਕਿ ਮੰਦਰ ਪ੍ਰਬੰਧਨ ਨੇ ਭਾਰੀ ਦਿਲ ਨਾਲ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਇਕ ਛੋਟੇ ਕਮਰੇ ਵਿਚ ਤਬਦੀਲ ਕਰ ਦਿੱਤਾ।

ਜਾਅਲੀ ਕਾਗਜ਼ਾਂ ‘ਤੇ ਵੇਚੀ ਮੰਦਿਰ ਦੀ ਜ਼ਮੀਨ

ਹਿੰਦੂ ਭਾਈਚਾਰੇ ਦੇ ਇੱਕ ਸਥਾਨਕ ਨੇਤਾ ਰਮੇਸ਼ ਨੇ ਕਿਹਾ ਕਿ ਮੰਦਰ ਪ੍ਰਬੰਧਨ ‘ਤੇ ਕੁਝ ਸਮੇਂ ਤੋਂ ਇਮਾਰਤ ਖਾਲੀ ਕਰਨ ਦਾ ਦਬਾਅ ਸੀ ਕਿਉਂਕਿ ਮੰਦਿਰ ਦੀ ਜ਼ਮੀਨ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਡਿਵੈਲਪਰ ਨੂੰ ਵੇਚ ਦਿੱਤੀ ਗਈ ਸੀ। ਡਿਵੈਲਪਰ ਮੰਦਿਰ ਦੀ ਜ਼ਮੀਨ ‘ਤੇ ਵਪਾਰਕ ਇਮਾਰਤ ਬਣਾਉਣਾ ਚਾਹੁੰਦਾ ਹੈ। ਹਿੰਦੂ ਭਾਈਚਾਰੇ ਨੇ ਪਾਕਿਸਤਾਨ-ਹਿੰਦੂ ਕੌਂਸਲ, ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਅਤੇ ਸਿੰਧ ਪੁਲਿਸ ਦੇ ਇੰਸਪੈਕਟਰ ਜਨਰਲ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਪ੍ਰਾਂਤ ਵਿੱਚ ਵਸਦੀ ਹੈ। ਹਿੰਦੂ ਇੱਥੇ ਸਭ ਤੋਂ ਘੱਟ ਗਿਣਤੀ ਭਾਈਚਾਰਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ