ਵਿਆਹ ਲਈ ਭਾਰਤ ਪਹੁੰਚੀ ਪਾਕਿਸਤਾਨੀ ਲਾੜੀ, ਸੁਆਗਤ ਲਈ ਅਟਾਰੀ ਪਹੁੰਚਿਆ ਲਾੜੇ ਦਾ ਪਰਿਵਾਰ
ਪਾਕਿਸਤਾਨ ਦੇ ਕਰਾਚੀ 'ਚ ਰਹਿਣ ਵਾਲੀ ਜਵੇਰੀਆ ਖਾਨਮ ਨੂੰ ਭਾਰਤ ਦੇ ਕੋਲਕਾਤਾ 'ਚ ਰਹਿੰਦੇ ਆਪਣੇ ਮੰਗੇਤਰ ਸਮੀਰ ਖਾਨ ਨਾਲ ਵਿਆਹ ਕਰਨ ਲਈ ਵੀਜ਼ਾ ਮਿਲ ਗਿਆ ਹੈ। ਭਾਰਤ ਸਰਕਾਰ ਨੇ ਜਵੇਰੀਆ ਨੂੰ 45 ਦਿਨਾਂ ਦਾ ਵੀਜ਼ਾ ਦਿੱਤਾ ਹੈ, ਜਿਸ ਤੋਂ ਬਾਅਦ ਜਵੇਰੀਆ ਅੱਜ ਅਟਾਰੀ ਬਾਰਡਰ ਰਾਹੀਂ ਭਾਰਤ ਪਹੁੰਚੀ ਹੈ। ਸਮੀਰ ਅਤੇ ਉਸ ਦੇ ਪਿਤਾ ਜੇਵੇਰੀਆ ਦਾ ਸਵਾਗਤ ਲਈ ਆਏ ਹਨ।

ਤੁਹਾਨੂੰ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ (Shah Rukh Khan) ਅਤੇ ਅਭਿਨੇਤਰੀ ਪ੍ਰੀਤੀ ਜ਼ਿੰਟਾ ਦੀ ਸੁਪਰਹਿੱਟ ਰੋਮਾਂਟਿਕ ਫਿਲਮ ‘ਵੀਰ ਜ਼ਾਰਾ’ ਯਾਦ ਹੋਵੇਗੀ। ਰਿਲੀਜ਼ ਦੇ ਕਈ ਸਾਲਾਂ ਬਾਅਦ ਵੀ ਇਹ ਫਿਲਮ ਲੋਕਾਂ ਦੀਆਂ ਪਸੰਦੀਦਾ ਫਿਲਮਾਂ ਵਿੱਚ ਗਿਣੀ ਜਾਂਦੀ ਹੈ। ਫਿਲਮ ਵਿੱਚ ਇੱਕ ਭਾਰਤੀ ਨੌਜਵਾਨ ਨੂੰ ਪਾਕਿਸਤਾਨ ਦੀ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਨ੍ਹਾਂ ਦਾ ਸੁਖਦ ਅੰਤ ਹੁੰਦਾ ਹੈ। ਇਹ ਸੀ ਰੀਲ ਲਾਈਫ ਵੀਰ ਜ਼ਾਰਾ ਦੀ ਕਹਾਣੀ, ਪਰ ਅਸੀਂ ਤੁਹਾਨੂੰ ਅਸਲ ਜ਼ਿੰਦਗੀ ਦੇ ਵੀਰ ਜ਼ਾਰਾ ਬਾਰੇ ਦੱਸਣ ਜਾ ਰਹੇ ਹਾਂ।
ਇਹ ਜਵੇਰੀਆ ਖਾਨਮ ਅਤੇ ਸਮੀਰ ਖਾਨ ਦੀ ਕਹਾਣੀ ਹੈ। ਜਵਰੀਆ ਖਾਨਮ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੈ, ਜਦਕਿ ਸਮੀਰ ਖਾਨ ਭਾਰਤ ਤੋਂ ਹੈ। ਕਰਾਚੀ ‘ਚ ਰਹਿਣ ਵਾਲੀ ਜਵੇਰੀਆ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਰਹਿਣ ਵਾਲੇ ਸਮੀਰ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਪਰ ਇਹ ਸਭ ਕੁਝ ਇੰਨਾ ਆਸਾਨ ਨਹੀਂ ਸੀ।