ਪਾਕਿਸਤਾਨ ‘ਚ ਰਹਿੰਦੇ ਸਿੱਖ ਨੂੰ ਸਥਾਨਕ ਮੁਸਲਮਾਨਾਂ ਨੇ ਧੀਆਂ ਸਮੇਤ ਕਤਲ ਕਰਨ ਦੀ ਦਿੱਤੀ ਧਮਕੀ
ਪਾਕਿਸਤਾਨ ਦੇ ਸਿੰਧ ਦੀ ਇੱਕ ਹਿੰਦੂ ਸੰਸਥਾ ਦੇ ਸੰਸਥਾਪਕ ਅਤੇ ਪ੍ਰਮੁੱਖ ਆਯੋਜਕ ਨਰਾਇਣ। ਦਾਸ ਭੀਲ ਵੱਲੋਂ ਟਵਿਟਰ ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਇੱਕ ਪੀੜਿਤ ਸਿੱਖ ਵਿਅਕਤੀ ਨੂੰ ਪਾਕਿਸਤਾਨ ਵਿੱਚ ਉਹਨਾਂ ਉੱਤੇ ਸਥਾਨਕ ਮੁਸਲਮਾਨਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਨੂੰ ਉਨ੍ਹਾਂ ਦੀ ਹੀ ਜ਼ੁਬਾਨੀ ਬਿਆਨ ਕੀਤਾ ਗਿਆ ਹੈ
ਪਾਕਿਸਤਾਨ ‘ਚ ਜਕੋਬਾਬਾਦ ਦੇ ਰਹਿਣ ਵਾਲੇ ਇੱਕ ਸਿੱਖ ਵਿਅਕਤੀ ਦਾ ਕਹਿਣਾ ਹੈ ਕਿ ਉੱਥੇ ਦੇ ਸਥਾਨਕ ਮੁਸਲਮਾਨ ਉਨ੍ਹਾਂ ਨੂੰ ਧੀਆਂ ਸਮੇਤ ਮਾਰ ਕੇ ਸੁੱਟ ਦੇਣ ਦੀ ਧਮਕੀਆਂ ਦੇ ਰਹੇ ਹਨ। ਇਸ ਸਿੱਖ ਪੀੜਿਤ ਵਿਅਕਤੀ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਉਹ ਸਕੂਲ ‘ਚ ਪੜ੍ਹਦਿਆਂ ਆਪਣੀਆਂ ਧੀਆਂ ਨੂੰ ਸਕੂਲ ਤੋਂ ਲੈ ਕੇ ਵਾਪਸ ਆ ਰਹੇ ਸਨ ਅਤੇ ਇਹਨਾਂ ਸਥਾਨਕ ਮੁਸਲਮਾਨਾਂ ਨੇ ਉਹਨਾਂ ਨੂੰ ਗਾਲ਼ਾਂ ਕੱਢਦਿਆਂ ਧਮਕੀ ਦਿੱਤੀ ਕਿ ਉਹ ਉਹਨਾਂ ਸਾਰਿਆਂ ਨੂੰ ਮਾਰ ਦੇਣਗੇ।
ਪਾਕਿਸਤਾਨ ਦੇ ਸਿੰਧ ਦੀ ਇੱਕ ਹਿੰਦੂ ਸੰਸਥਾ ਦੇ ਸੰਸਥਾਪਕ ਅਤੇ ਪ੍ਰਮੁੱਖ ਆਯੋਜਕ ਨਰਾਇਣ ਦਾਸ ਭੀਲ ਵੱਲੋਂ ਟਵਿਟਰ ਤੇ ਇੱਕ ਵੀਡਿਓ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਉਕਤ ਪੀੜਿਤ ਸਿੱਖ ਵਿਅਕਤੀ ਨੂੰ ਪਾਕਿਸਤਾਨ ਵਿੱਚ ਉਹਨਾਂ ਉੱਤੇ ਸਥਾਨਕ ਮੁਸਲਮਾਨਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਨੂੰ ਉਨ੍ਹਾਂ ਦੀ ਹੀ ਜ਼ੁਬਾਨੀ ਬਿਆਨ ਕੀਤਾ ਗਿਆ ਹੈ।
ਧੀਆਂ ਸਕੂਲ ਜਾਣ ਨੂੰ ਤਿਆਰ ਨਹੀਂ :
ਹਰੀਸ਼ ਸਿੰਘ ਨਾਂ ਦੇ ਇਸ ਪੀੜਿਤ ਸਿੱਖ ਦਾ ਕਹਿਣਾ ਹੈ ਕਿ ਉਹ ਸੋਮਵਾਰ ਆਪਣੀ ਧੀਆਂ ਨੂੰ ਸਕੂਲ ਤੋਂ ਵਾਪਸ ਲੈ ਕੇ ਆ ਰਹੇ ਸਨ ਕਿ ਸਥਾਨਕ ਮੁਸਲਮਾਨਾਂ ਨੇ ਉਹਨਾਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਹਮਲਾਵਰ ਮੁਸਲਮਾਨਾਂ ਨੇ ਉਥੇ ਉਹਨਾਂ ਦੀ ਧੀਆਂ ਨੂੰ ਕਤਲ ਕਰ ਦਿੱਤੇ ਜਾਣ ਦੀ ਵੀ ਧਮਕੀ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੀਆਂ ਧੀਆਂ ਇਸ ਕਦਰ ਡਰਿਆਂ-ਸਹਿਮੀਆਂ ਹਨ ਕਿ ਸਕੂਲ ਜਾਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਇਸ ਸਿੱਖ ਵਿਅਕਤੀ ਨੇ ਸਥਾਨਕ ਲੋਕਾਂ ਨੂੰ ਅਜਿਹੀਆਂ ਜ਼ਿਆਦਤੀਆਂ ਤੋਂ ਬਚਾਉਣ ਦੀ ਗੁਜ਼ਾਰਿਸ਼ ਕੀਤੀ ਹੈ।
ਮੁਸਲਮਾਨ ਨੇਤਾਵਾਂ ਨੂੰ ਸਨਮਾਨ ਦੇ ਨਾਲ ਵੋਟਾਂ ਵੀ :
ਉਹਨਾਂ ਨੇ ਦੱਸਿਆ, ਇਲਾਕੇ ਵਿੱਚ ਰਹਿਣ ਵਾਲੇ ਸਾਰੇ ਸਿੱਖ ਉਥੇ ਦੇ ਮੁਸਲਮਾਨ ਨੇਤਾਵਾਂ ਨੂੰ ਸਨਮਾਨ ਵੀ ਦੇਂਦੇ ਹਨ ਅਤੇ ਵੋਟਾਂ ਵੀ ਪਾਉਂਦੇ ਹਨ। ਮੇਰੇ ਵੱਲੋਂ ਉਹਨਾਂ ਨੂੰ ਅਤੇ ਸਥਾਨਕ ਮੁਸਲਮਾਨਾਂ ਨੂੰ ਬੇਨਤੀ ਹੈ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਚਾਉਣ ਵਾਸਤੇ ਅੱਗੇ ਆਉਣ। ਉਹਨਾਂ ਦਾ ਕਹਿਣਾ ਹੈ, ਮੇਰੀ ਜਕੋਬਾਬਾਦ ਦੇ ਸਥਾਨਕ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ 26 ਜਨਵਰੀ ਨੂੰ ਜਦੋਂ ਮੈਂ ਆਪਣੀਆਂ ਧੀਆਂ ਨੂੰ ਸਕੂਲ ਤੋਂ ਲੈ ਕੇ ਵਾਪਸ ਆ ਰਿਹਾ ਸੀ, ਤਾਂ ਸੜਕ ਤੇ ਲੋਕਾਂ ਦਾ ਰਸਤੇ ਵਿੱਚ ਵੱਡਾ ਹਜੂਮ ਖੜ੍ਹਾ ਸੀ। ਉੱਥੇ ਬਾਈਕ ਸਵਾਰ ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ ਅਤੇ ਮੈਨੂੰ ਅਤੇ ਮੇਰੀ ਧੀਆਂ ਸਮੇਤ ਮਾਰ ਦੇਣ ਦੀ ਧਮਕੀ ਦਿੱਤੀ। ਉਹਨਾਂ ਨੇ ਮੇਰੇ ਸਕੂਟਰ ਨੂੰ ਵੀ ਸੱਟਾਂ ਮਾਰੀਆਂ ਅਤੇ ਮੇਰੀ ਲੱਤ ‘ਚ ਚੋਟ ਆਈ ਹੈ। ਮੇਰੀ ਧੀਆਂ ਹੁਣ ਬੇਹੱਦ ਡਰਿਆਂ ਹੋਇਆਂ ਹਨ ਅਤੇ ਉਨ੍ਹਾਂ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਟਵੀਟ :
ਦੂਜੇ ਪਾਸੇ ਇੱਥੇ ਭਾਰਤ ਵਿੱਚ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਭਾਰਤੀ ਵਿਦੇਸ਼ ਮੰਤਰਾਲਾ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਗੁਹਾਰ ਲਾਈ ਹੈ। ਆਪਣੇ ਇੱਕ ਟਵੀਟ ਵਿੱਚ ਸਿਰਸਾ ਨੇ ਲਿਖਿਆ, ਉਥੇ ਜਕੋਬਾਬਾਦ ਦੇ ਕੱਟੜਪੰਥੀ ਮੁਸਲਮਾਨ ਸਿੱਖਾਂ ਨੂੰ ਸ਼ਰੇਆਮ ਧਮਕੀਆਂ ਦਿੰਦੇ ਫਿਰਦੇ ਹਨ ਪਰ ਪਾਕਿਸਤਾਨ ਸਰਕਾਰ ਚੁੱਪ ਹੈ, ਸਿਰਫ ਭਾਰਤ ਸਰਕਾਰ ਹੀ ਪਾਕਿਸਤਾਨ ਵਿੱਚ ਰਹਿੰਦੇ ਅਲਪਸੰਖਿਅਕਾਂ ਦੀ ਸੁਰੱਖਿਆ ਅਤੇ ਉਹਨਾਂ ਨੂੰ ਇਨਸਾਫ ਦਿਲਵਾਓਣ ਵਾਸਤੇ ਅਵਾਜ਼ ਚੁੱਕ ਸਕਦੀ ਹੈ।