Unemployment in China: ਚੀਨ ‘ਚ ਬੇਰੁਜ਼ਗਾਰੀ ਨੂੰ ਲੈ ਕੇ ਰੌਲਾ, ਹਰ ਨੌਕਰੀ ਲਈ 20 ਗੁਣਾਂ ਵੱਧ ਅਰਜ਼ੀਆਂ
China Unemployment: ਕੋਰੋਨਾ ਮਹਾਂਮਾਰੀ ਕਾਰਨ ਗੁਆਂਢੀ ਦੇਸ਼ ਚੀਨ ਬੇਰੁਜ਼ਗਾਰੀ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਨੌਕਰੀਆਂ ਲਈ ਅਜਿਹਾ ਰੌਲਾ ਪਿਆ ਹੋਇਆ ਹੈ ਕਿ ਅਸਾਮੀਆਂ ਨਾਲੋਂ 20 ਗੁਣਾ ਵੱਧ ਅਰਜ਼ੀਆਂ ਆ ਰਹੀਆਂ ਹਨ।
ਚੀਨੀ ਨੌਜਵਾਨਾਂ ‘ਤੇ ਬੇਰੋਜ਼ਗਾਰੀ ਦਾ ਦਬਾਅ
ਚੀਨੀ ਨੌਜਵਾਨਾਂ ‘ਤੇ ਬੇਰੋਜ਼ਗਾਰੀ ਦਾ ਦਬਾਅ ਇਸ ਤਰ੍ਹਾਂ ਵਧਦਾ ਜਾ ਰਿਹਾ ਹੈ ਕਿ ਫਰਵਰੀ ‘ਚ ਜਿਨਾਨ ‘ਚ ਨੌਕਰੀ ਮੇਲੇ ਦੌਰਾਨ ਕੰਪਨੀ ਨੂੰ 900 ਅਰਜ਼ੀਆਂ ਮਿਲੀਆਂ ਸਨ, ਜਿਨ੍ਹਾਂ ‘ਚ ਸਿਰਫ 60 ਲੋਕਾਂ ਨੂੰ ਨੌਕਰੀ ‘ਤੇ ਰੱਖਿਆ ਗਿਆ ਸੀ। ਮਤਲਬ ਕੁੱਲ ਅਰਜ਼ੀਆਂ ਵਿੱਚੋਂ ਸਿਰਫ਼ 6 ਫ਼ੀਸਦੀ ਲੋਕਾਂ ਨੂੰ ਹੀ ਨੌਕਰੀਆਂ ਮਿਲੀਆਂ। ਰਿਪੋਰਟ ਮੁਤਾਬਕ ਚਾਈਨਾ ਸਾਦਰਨ ਇਸ ਸਾਲ 3000 ਕੈਬਿਨ ਕਰੂ ਹਾਇਰ ਕਰਨ ਦੀ ਯੋਜਨਾ ਬਣਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਨੌਕਰੀ ਲਈ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਸੰਬਰ ਤੱਕ ਕੰਪਨੀ ਨੂੰ ਸੱਤ ਗੁਣਾ ਵੱਧ ਅਰਜ਼ੀਆਂ ਮਿਲ ਚੁੱਕੀਆਂ ਸਨ।ਕੋਰੋਨਾ ਮਹਾਂਮਾਰੀ ਕਾਰਨ ਵਧੀ ਬੇਰੋਜ਼ਗਾਰੀ
ਚੀਨੀ ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਕੈਬਿਨ ਕਰੂ ਲਈ ਵੀ ਨੌਕਰੀਆਂ (Jobs) ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 10 ਫੀਸਦੀ ਲੋਕ ਨੌਕਰੀ ਹਾਸਲ ਕਰਨ ਵਿੱਚ ਸਫਲ ਹੋ ਗਏ ਸਨ, ਪਰ ਹੁਣ ਇਸ ਅੰਕੜੇ ਵਿੱਚ ਵੱਡੀ ਗਿਰਾਵਟ ਆਈ ਹੈ। ਹੁਣ ਸਿਰਫ਼ 6 ਫ਼ੀਸਦੀ ਲੋਕਾਂ ਨੂੰ ਹੀ ਨੌਕਰੀਆਂ ਮਿਲ ਰਹੀਆਂ ਹਨ।ਫਲਾਈਟ ਅਟੈਂਡੈਂਟਸ ਦੀ ਗਿਣਤੀ ਵਿੱਚ ਭਾਰੀ ਗਿਰਾਵਟ
ਚੀਨ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਅੰਕੜਿਆਂ ਮੁਤਾਬਕ, ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ‘ਚ ਫਲਾਈਟ ਅਟੈਂਡੈਂਟਸ ਦੀ ਗਿਣਤੀ ‘ਚ ਵੀ ਕਰੀਬ 11 ਫੀਸਦੀ ਦੀ ਕਮੀ ਆਈ ਹੈ। ਲਗਭਗ 11,000 ਫਲਾਈਟ ਅਟੈਂਡੈਂਟ ਜਾਂ ਤਾਂ ਆਪਣੀ ਨੌਕਰੀ ਗੁਆ ਬੈਠੇ ਜਾਂ ਕਿਸੇ ਕਾਰਨ ਉਨ੍ਹਾਂ ਨੂੰ ਖੁਦ ਨੌਕਰੀ ਛੱਡਣੀ ਪਈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
