CM ਮਾਨ ਦਾ ਸੁਨੇਹਾਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ ਪੰਜਾਬ ਦੇ ਨੌਜਵਾਨ
ਮਾਨ ਬੋਲੇ ਕਿ ਅਜੇ ਤੱਕ ਨੌਜਵਾਨਾਂ ਦਾ ਭਵਿੱਖ ਫਾਈਲਾਂ 'ਚ ਦੱਬਿਆ ਪਿਆ ਹੈ, ਸਾਡੀ ਕੋਸ਼ਿਸ਼ ਹੈ ਕਿ ਨੌਜਵਾਨਾਂ ਦਾ ਭਵਿੱਖ ਪੰਜਾਬ ਵਿਚ ਹੀ ਸੁਨਹਿਰੀ ਬਣਾਇਆ ਜਾਵੇ।
ਮੁੱਖਮੰਤਰੀ ਮਾਨ ਨੇ ਅੱਜ ਨੌਜਵਾਨਾਂ ਨਾਮ ਆਪਣਾ ਸੁਨੇਹਾ ਦਿੱਤਾ। ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਬੇਹੱਦ ਪ੍ਰਤਿਭਾਸ਼ਾਲੀ ਹਨ ਅਤੇ ਪੰਜਾਬ ਸਰਕਾਰ ਉਹਨਾਂ ਦੀ ਪ੍ਰਤਿਭਾ ਨਿਖਾਰਨ ਲਈ ਕਮ ਕਰੇਗੀ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਮਹੀਨੇ ਵਿਚ ਦੋ ਨੌਜਵਾਨ ਸਭਾ ਕਰਵਾਏਗੀ। ਨਿਹਾਲ ਹੀ ਮਾਨ ਨੇ ਕਿਹਾ ਕਿ ਪੰਜਾਬ ‘ਚ ਵੀ ਵਿਦੇਸ਼ਾਂ ਵਰਗਾ ਵਰਕ ਕਲਚਰ ਬਣਾਉਣ ਲਈ ਸਰਕਾਰ ਕਮ ਕਰ ਰਹੀ ਹੈ, ਅਸੀਂ ਵੀ ਆਪਣੇ ਨੌਜਵਾਨਾਂ ਦੀ ਸਹਾਇਤਾ ਕਰਾਂਗੇ। ਮਾਨ ਬੋਲੇ ਕਿ ਅਜੇ ਤੱਕ ਨੌਜਵਾਨਾਂ ਦਾ ਭਵਿੱਖ ਫਾਈਲਾਂ ‘ਚ ਦੱਬਿਆ ਪਿਆ ਹੈ, ਸਾਡੀ ਕੋਸ਼ਿਸ਼ ਹੈ ਕਿ ਨੌਜਵਾਨਾਂ ਦਾ ਭਵਿੱਖ ਪੰਜਾਬ ਵਿਚ ਹੀ ਸੁਨਹਿਰੀ ਬਣਾਇਆ ਜਾਵੇ। ਅੱਗੇ ਮੁੱਖਮੰਤਰੀ ਬੋਲੇ ਕਿ ਮੈਂ 10-12 ਘੰਟੇ ਕੰਮ ਕਰਦਾ ਹਾਂ ਤੇ ਕਈ ਵਾਰ ਇਸ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਹੈ। ਕਈ ਵਾਰ ਸ਼ਨੀਵਾਰ ਤੇ ਐਤਵਾਰ ਵੀ ਕੰਮ ਉਤੇ ਹੁੰਦੇ ਹਾਂ। ਮੈਨੂੰ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਮੈਨੂੰ ਇਕ ਕੰਮ ਦਿੱਤਾ ਹੈ ਤੇ ਮੈਂ ਉਹ ਜ਼ਿੰਮੇਵਾਰੀ ਨਿਭਾ ਰਿਹਾ ਹਾਂ।
Latest Videos