OMG News: ਮਨੋਜ ਯਾਦਵ ਨੇ ਹਿਲਾਇਆ ਅਮਰੀਕਾ ਦਾ ਸਿਸਟਮ, 7000 ਲੋਕਾਂ ਨੂੰ ਚੂਨਾ ਲਗਾ ਕੇ ਮਾਰੀ 1 ਅਰਬ ਰੁਪਏ ਦੀ ਠੱਗੀ

Updated On: 

01 Sep 2023 14:50 PM

Indian Boy Fraud with American: ਸਾਫਟਵੇਅਰ ਕੰਪਨੀ ਦਾ ਕਰਮਚਾਰੀ ਬਣ ਕੇ ਮਨੋਜ ਯਾਦਵ ਨੇ ਹਜ਼ਾਰਾਂ ਲੋਕਾਂ ਨਾਲ ਠੱਗੀ ਮਾਰੀ। ਐਫਬੀਆਈ ਨੇ ਹੁਣ ਇਸ ਮਾਮਲੇ ਵਿੱਚ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਮਨੋਜ ਯਾਦਵ ਮੂਲ ਰੂਪ ਤੋਂ ਭਾਰਤ ਦਾ ਰਹਿਣ ਵਾਲਾ ਹੈ।

OMG News: ਮਨੋਜ ਯਾਦਵ ਨੇ ਹਿਲਾਇਆ ਅਮਰੀਕਾ ਦਾ ਸਿਸਟਮ, 7000 ਲੋਕਾਂ ਨੂੰ ਚੂਨਾ ਲਗਾ ਕੇ ਮਾਰੀ 1 ਅਰਬ ਰੁਪਏ ਦੀ ਠੱਗੀ

ਸੰਕੇਤਕ ਤਸਵੀਰ

Follow Us On

ਅਮਰੀਕਾ ਵਿੱਚ ਇੱਕ ਘੁਟਾਲੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਟੈਕਨੀਕਲ ਸਪੋਰਟ ਵਿੱਚ ਇੱਕ ਘੁਟਾਲੇ ਕਾਰਨ 7 ਹਜ਼ਾਰ ਤੋਂ ਵੱਧ ਲੋਕਾਂ ਨੂੰ 13 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਭਾਰਤੀ ਮੂਲ ਦੇ ਨਾਗਰਿਕ ਮਨੋਜ ਯਾਦਵ ਨੂੰ ਇਸ ਮਹਾਂਘੁਟਾਲੇ ਦੇ ਇਲਜ਼ਾਮ ਹੇਠ ਨਿਊਜਰਸੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮਨੋਜ ਯਾਦਵ ‘ਤੇ ਆਨਲਾਈਨ ਧੋਖਾਧੜੀ ਦਾ ਇਲਜ਼ਾਮ ਹੈ ਅਤੇ ਉਸ ਨੂੰ ਵੀਰਵਾਰ ਨੂੰ ਹੀ ਅਦਾਲਤ ‘ਚ ਪੇਸ਼ ਕੀਤਾ ਗਿਆ।

ਮਨੋਜ ਯਾਦਵ ਇਕ ਸਾਫਟਵੇਅਰ ਕੰਪਨੀ ‘ਚ ਕੰਮ ਕਰਦਾ ਸੀ, ਉਸ ‘ਤੇ ਆਪਣੇ ਸਾਥੀਆਂ ਨਾਲ ਮਿਲ ਕੇ ਕੰਪਨੀ ਦੇ ਗਾਹਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਇਨ੍ਹਾਂ ਸਾਰਿਆਂ ਨੇ ਸਾਫਟਵੇਅਰ ਕੰਪਨੀ ਦੇ ਨਾਂ ‘ਤੇ ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲੀਆਂ, ਇਹ ਸਾਰੇ ਉਸ ਸੇਵਾ ਤੋਂ ਪੈਸੇ ਲੈਂਦੇ ਸਨ, ਜੋ ਕੰਪਨੀ ਮੁਫਤ ਦਿੰਦੀ ਸੀ। ਐਫਬੀਆਈ ਨੇ ਮਨੋਜ ਯਾਦਵ ‘ਤੇ ਇਹ ਮੁੱਖ ਇਲਜ਼ਾਮ ਲਾਇਆ ਹੈ।

ਕਾਨੂੰਨ ਤਹਿਤ ਅਮਰੀਕਾ ‘ਚ ਅਜਿਹੇ ਮਾਮਲਿਆਂ ‘ਚ ਦੋਸ਼ੀ ਨੂੰ 20 ਸਾਲ ਤੱਕ ਦੀ ਸਜ਼ਾ ਅਤੇ 2.5 ਲੱਖ ਡਾਲਰ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਐਫਬੀਆਈ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਅਜੋਕੇ ਸਮੇਂ ਵਿੱਚ ਅਜਿਹੇ ਮਾਮਲੇ ਵਧੇ ਹਨ, ਅੱਜਕੱਲ੍ਹ ਧੋਖਾਧੜੀ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਫਸਾਉਣ ਲਈ ਤਕਨੀਕ ਦਾ ਫਾਇਦਾ ਉਠਾ ਰਹੇ ਹਨ।

ਇਹ ਘੁਟਾਲਾ 2017 ਤੋਂ 2023 ਤੱਕ ਜਾਰੀ ਰਿਹਾ, ਮਨੋਜ ਯਾਦਵ ਅਤੇ ਉਸ ਦੇ ਕਈ ਸਾਥੀ ਭਾਰਤ ਤੋਂ ਓਪਰੇਟ ਕਰਦੇ ਸਨ। ਇਹ ਸਾਰੇ ਇੱਕ ਅਮਰੀਕੀ ਸਾਫਟਵੇਅਰ ਕੰਪਨੀ ਦੇ ਕਰਮਚਾਰੀ ਹੋਣ ਦਾ ਦਾਅਵਾ ਕਰਦੇ ਹਨ ਅਤੇ ਸਾਫਟਵੇਅਰ ਨੂੰ ਸੁਧਾਰਨ ਅਤੇ ਗੜਬੜੀ ਨੂੰ ਠੀਕ ਕਰਨ ਲਈ ਆਪਣੇ ਗਾਹਕਾਂ ਤੋਂ ਪੈਸੇ ਲੈਂਦੇ ਸਨ। ਜਦੋਂ ਕਿ ਕੰਪਨੀ ਇਹ ਸੁਵਿਧਾਵਾਂ ਮੁਫਤ ਪ੍ਰਦਾਨ ਕਰਦੀ ਹੈ।

ਇਸ ਸਾਫਟਵੇਅਰ ਕੰਪਨੀ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਅਸੀਂ ਕਿਸੇ ਸੇਵਾ ਲਈ ਪੈਸੇ ਨਹੀਂ ਲੈਂਦੇ, ਜਦਕਿ ਅਸੀਂ ਮਨੋਜ ਯਾਦਵ ਜਾਂ ਕਿਸੇ ਹੋਰ ਵਿਅਕਤੀ ਨੂੰ ਕੋਈ ਅਧਿਕਾਰ ਵੀ ਨਹੀਂ ਦਿੱਤਾ ਸੀ। ਮਨੋਜ ਯਾਦਵ ‘ਤੇ ਖੁਦ ਇਸ ਘਪਲੇ ‘ਚ ਨਿੱਜੀ ਤੌਰ ‘ਤੇ ਸ਼ਾਮਲ ਹੋਣ ਦਾ ਇਲਜ਼ਾਮ ਹੈ।…

Exit mobile version