2024 ‘ਚ ਟਰੰਪ ਨੂੰ ਚੁਣੌਤੀ ਦਿੰਦੀ ਨਜਰ ਆਵੇਗੀ ਭਾਰਤੀ ਮੂਲ ਦੀ ਨਿੱਕੀ, ਪੰਜਾਬ ਨਾਲ ਹੈ ਗੂੜ੍ਹਾ ਰਿਸ਼ਤਾ
ਭਾਰਤੀ ਮੂਲ ਦੀ ਹੇਲੀ ਦਾ ਜਨਮ ਸਿੱਖ ਮਾਤਾ-ਪਿਤਾ ਅਜੀਤ ਸਿੰਘ ਰੰਧਾਵਾ ਅਤੇ ਰਾਜ ਕੌਰ ਰੰਧਾਵਾ ਦੇ ਘਰ ਹੋਇਆ ਸੀ। ਉਹ 1960 ਦੇ ਦਹਾਕੇ ਵਿਚ ਪੰਜਾਬ ਤੋਂ ਕੈਨੇਡਾ ਅਤੇ ਫਿਰ ਅਮਰੀਕਾ ਚਲੀ ਗਈ। ਉਨ੍ਹਾਂ ਦੇ ਪਿਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ।

2024 ‘ਚ ਟਰੰਪ ਨੂੰ ਚੁਣੌਤੀ ਦਿੰਦੀ ਨਜਰ ਆਵੇਗੀ ਭਾਰਤੀ ਮੂਲ ਦੀ ਨਿੱਕੀ, ਚੀਨ-ਪਾਕਿਸਤਾਨ ਨੂੰ ਪਸੰਦ ਨਹੀਂ। Nicky Haly will elect 2024 presidential election
ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਅਮਰੀਕਾ ਵਿੱਚ ਅਗਲੀ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਦੌਰਾਨ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਰਹੀ ਨਿੱਕੀ ਹੈਲੀ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਨਾਮਜਦਗੀ ਹਾਸਲ ਕਰਨ ਲਈ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਜਿਹੇ ‘ਚ ਪਾਰਟੀ ਦੇ ਅੰਦਰ ਡੋਨਾਲਡ ਟਰੰਪ ਦੇ ਸਾਹਮਣੇ ਉਨ੍ਹਾਂ ਨੂੰ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ 2024 ਦੀ ਰਾਸ਼ਟਰਪਤੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ 2024 ਵਿੱਚ ਵ੍ਹਾਈਟ ਹਾਊਸ ਲਈ ਆਪਣੇ ਸਾਬਕਾ ਬੌਸ ਨੂੰ ਚੁਣੌਤੀ ਨਹੀਂ ਦੇਵੇਗੀ। ਨਿੱਕੀ ਹੇਲੀ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। 51 ਸਾਲਾ ਨਿੱਕੀ ਹੇਲੀ ਦੋ ਵਾਰ ਦੱਖਣੀ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ, ਟਰੰਪ ਆਪਣੀ ਪਾਰਟੀ ਦੀ ਤਰਫੋਂ 2024 ਦੀਆਂ ਚੋਣਾਂ ਲਈ ਦਾਅਵਾ ਪੇਸ਼ ਕਰਨ ਵਾਲੇ ਇਕਲੌਤੇ ਨੇਤਾ ਸਨ। ਪਰ ਨਿੱਕੀ ਹੈਲੀ ਵੀ ਇਸ ਦੌੜ ਵਿੱਚ ਕੁੱਦ ਪਈ ਹੈ ਅਤੇ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਗਈ ਹੈ।