ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਡੋਨਾਲਡ ਟਰੰਪ ਆਰਗੇਨਾਈਜ਼ੇਸ਼ਨ ਵੱਲੋਂ ਕਿੱਤੇ ਟੈਕਸ ਫ਼ਰਜ਼ੀਵਾੜੇ ਤੇ ਲਾਇਆ 1.6 ਮਿਲੀਅਨ ਡਾਲਰ ਦਾ ਤਕੜਾ ਜੁਰਮਾਨਾ

ਅਸਲ ਵਿੱਚ ਟੈਕਸ ਦੀ ਇਹ ਚੋਰੀ ਟਰੰਪ ਦੀ ਹੀ ਇਮਾਰਤਾਂ ਵਿੱਚ ਰੇਂਟ-ਫ੍ਰੀ ਅਪਾਰਟਮੈਂਟਸ, ਲਗਜਰੀ ਕਾਰਾਂ ਅਤੇ ਪਰਾਈਵੇਟ ਸਕੂਲ ਦੀ ਟਿਉਸ਼ਨ ਫੀਸ ਵਿੱਚ ਹੇਰਾਫੇਰੀਆਂ ਕਰਕੇ ਕਿੱਤੀ ਗਈ ਸੀ।

ਡੋਨਾਲਡ ਟਰੰਪ ਆਰਗੇਨਾਈਜ਼ੇਸ਼ਨ ਵੱਲੋਂ ਕਿੱਤੇ ਟੈਕਸ ਫ਼ਰਜ਼ੀਵਾੜੇ ਤੇ ਲਾਇਆ 1.6 ਮਿਲੀਅਨ ਡਾਲਰ ਦਾ ਤਕੜਾ ਜੁਰਮਾਨਾ
Follow Us
tv9-punjabi
| Published: 14 Jan 2023 10:46 AM

ਡੋਨਾਲਡ ਟਰੰਪ ਆਰਗੇਨਾਈਜ਼ੇਸ਼ਨ ਨੂੰ ਪਿਛਲੇ ਮਹੀਨੇ ਟੈਕਸ ਚੋਰੀਆਂ ਤੋਂ ਇਲਾਵਾ ਸਾਜਿਸ਼ ਕਰਨ ਅਤੇ ਕਾਰੋਬਾਰੀ ਰਿਕਾਰਡਾਂ ਵਿੱਚ ਗੜਬੜੀਆਂ ਵਰਗੇ 17 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਇਕ ਅਦਾਲਤ ਨੇ ਉਹਦੇ ਉਤੇ 1.6 ਮਿਲੀਅਨ ਡਾਲਰ ਦਾ ਤਕੜਾ ਜੁਰਮਾਨਾ ਠੋਕਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਵੱਡੇ ਕਾਰਜਕਾਰੀ ਅਧਿਕਾਰੀ ਵੱਲੋਂ ਕੰਪਨੀ ਦੀ ਇੱਕ ਸਕੀਮ ਹੇਠ ਪਰਸਨਲ ਇਨਕਮ ਟੈਕਸ ਵਿੱਚ ਗੜਬੜੀਆਂ ਕਰਕੇ ਅਮਰੀਕੀ ਇਨਕਮ ਟੈਕਸ ਵਿਭਾਗ ਨੂੰ ਚੂਨਾ ਲਾਉਣ ਦਾ ਦੋਸ਼ ਸਿੱਧ ਹੋਇਆ ਅਤੇ ਸ਼ੁਕਰਵਾਰ ਨੂੰ ਕੰਪਨੀ ਉੱਤੇ 1.6 ਮਿਲੀਅਨ ਡਾਲਰ ਦਾ ਤਕੜਾ ਜੁਰਮਾਨਾ ਠੋਕਿਆ ਗਿਆ।

ਅਮਰੀਕੀ ਜੱਜ ਜੁਆਨ ਮੈਨੂਅਲ ਮਾਰਚਾਨ ਵੱਲੋਂ ਠੋਕਿਆ ਗਿਆ ਇਹ ਜੁਰਮਾਨਾ

ਅਮਰੀਕੀ ਜੱਜ ਜੁਆਨ ਮੈਨੂਅਲ ਮਾਰਚਾਨ ਵੱਲੋਂ ਠੋਕਿਆ ਗਿਆ ਇਹ ਜੁਰਮਾਨਾ ਉਥੇ ਦੇ ਕ਼ਾਨੂਨ ਹੇਠ ਸਬ ਤੋਂ ਵੱਡੀ ਰਕਮ ਦਾ ਜੁਰਮਾਨਾ ਹੈ ਜੋ ਕੰਪਨੀ ਦੇ ਉਕਤ ਕਾਰਜਕਾਰੀ ਅਧਿਕਾਰੀਆਂ ਦੇ ਇਕੱਠ ਵੱਲੋਂ ਚੁਰਾਏ ਗਏ ਟੈਕਸ ਦੇ ਮੁਕਾਬਲੇ ਦੁੱਗਣੀ ਰਕਮ ਦਾ ਜੁਰਮਾਨਾ ਹੈ। ਅਸਲ ਵਿੱਚ ਇਨਕਮ ਟੈਕਸ ਦੀ ਇਹ ਚੋਰੀ ਟਰੰਪ ਦੀ ਹੀ ਇਮਾਰਤਾਂ ਵਿੱਚ ਰੇਂਟ ਫ੍ਰੀ ਅਪਾਰਟਮੈਂਟਸ, ਲਗਜਰੀ ਕਾਰਾਂ ਅਤੇ ਪਰਾਈਵੇਟ ਸਕੂਲ ਦੀ ਟਿਉਸ਼ਨ ਫੀਸ ਵਿੱਚ ਹੇਰਾਫੇਰੀਆਂ ਕਰਕੇ ਕਿੱਤੀ ਗਈ ਸੀ। ਹਾਲਾਂਕਿ, ਖੁੱਦ ਟਰੰਪ ਨੂੰ ਇਸ ਮੁਕੱਦਮੇਂ ਵਿੱਚ ਸ਼ਾਮਿਲ ਨਹੀਂ ਸੀ ਕਿੱਤਾ ਗਿਆ ਅਤੇ ਉਹਨਾਂ ਨੇ ਤਾਂ ਆਪਣੇ ਵੱਡੇ ਕਾਰਜਕਾਰੀ ਅਧਿਕਾਰੀਆਂ ਵੱਲੋਂ ਗੈਰ ਕਨੂੰਨੀ ਤੌਰ ਤਰਿਕੀਆਂ ਨਾਲ ਟੈਕਸ ਚੋਰੀ ਕਿੱਤੇ ਜਾਣ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਿੱਤਾ ਸੀ।

ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਸਾਖ ‘ਤੇ ਲੱਗਿਆ ਇੱਕ ਵੱਡਾ ਕਲੰਕ

ਭਾਵੇਂ ਜੁਰਮਾਨੇ ਦੀ ਇਹ ਰਕਮ ਟਰੰਪ ਟਾਵਰ ਅਪਾਰਟਮੈਂਟ ਦੀ ਕੀਮਤ ਨਾਲੋਂ ਘੱਟ ਹੋਵੇ ਅਤੇ ਇਸਦਾ ਕੰਪਨੀ ਨੂੰ ਚਲਾਉਣ ਜਾਂ ਭਵਿੱਖ ਵਿੱਚ ਕੰਪਨੀ ਤੇ ਕੋਈ ਅਸਰ ਨਹੀਂ ਪਵੇਗਾ, ਪਰ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਸਾਖ ਤੇ ਇੱਕ ਵੱਡਾ ਕਲੰਕ ਤਾਂ ਲੱਗ ਹੀ ਗਿਆ ਹੈ। ਟਰੰਪ ਆਰਗੇਨਾਈਜ਼ੇਸ਼ਨ ਨੂੰ ਚਲਾਉਣ ਅਤੇ ਉਸ ਨੂੰ ਪ੍ਰਮੋਟ ਕਰਨ ਵਾਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਂ ਉਹਨਾਂ ਦੇ ਬੱਚਿਆਂ ਨੂੰ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਵੇਲ਼ੇ ਅੱਦਾਲਤ ਵਿੱਚ ਨਹੀਂ ਸੀ ਆਣਾ ਪਿਆ. ਪ੍ਰੋਸੀਕਿਯੂਟਰ ਜੋਸ਼ੁਆ ਸ੍ਨਗਲਾਸ ਨੇ ਦੱਸਿਆ ਕਿ ਜੁਰਮਾਨੇ ਦੀ ਇਹ ਰਕਮ ਅਸਲ ਵਿੱਚ ਟਰੰਪ ਆਰਗੇਨਾਈਜ਼ੇਸ਼ਨ ਦੇ ਰਾਜਸਵ ਦਾ ਛੋਟਾ ਜਿਹਾ ਇੱਕ ਟੁਕੜਾ ਹੋਵੇ, ਪਰ ਇਹ ਜੁਰਮਾਨਾ ਟਰੰਪ ਕੰਪਨੀ ਦੀ ਸਕੀਮ ਵਾਸਤੇ ਇੱਕ ਵੱਡਾ ਕਲੰਕ ਸਾਬਿਤ ਹੋਵੇਗਾ।

ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...