AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

NISAR: ਭੂਚਾਲ-ਸੁਨਾਮੀ ਦੀ ਭਵਿੱਖਬਾਣੀ ਹੋਵੇਗੀ ਸੱਚ, ਇਹ ਹੈ ਇਸਰੋ-ਨਾਸਾ ਦਾ ਨਿਸਾਰ

Nisar Satellite: ਭਾਰਤ ਦਾ ਇਸਰੋ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸਹਿਯੋਗ ਨਾਲ ਸੈਟੇਲਾਈਟ ਨੂੰ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸ ਸੈਟੇਲਾਈਟ ਦਾ ਨਾਮ ਹੋਵੇਗਾ - ਨਾਸਾ ਇਸਰੋ ਸਿੰਥੈਟਿਕ ਅਪਰਚਰ ਰਾਡਾਰ (NISAR) ਯਾਨੀ ਨਿਸਾਰ। ਜਾਣੋ ਕਿੰਨਾ ਖਾਸ ਹੋਵੇਗਾ ਨਿਸਾਰ ਸੈਟੇਲਾਈਟ, ਇਸ ਦਾ ਬਜਟ ਕੀ ਹੈ ਅਤੇ ਦੇਸ਼ ਨੂੰ ਇਸ ਦਾ ਕਿੰਨਾ ਫਾਇਦਾ ਹੋਵੇਗਾ।

NISAR: ਭੂਚਾਲ-ਸੁਨਾਮੀ ਦੀ ਭਵਿੱਖਬਾਣੀ ਹੋਵੇਗੀ ਸੱਚ, ਇਹ ਹੈ ਇਸਰੋ-ਨਾਸਾ ਦਾ ਨਿਸਾਰ
tv9-punjabi
| Published: 28 Sep 2023 17:05 PM IST
Share

ਚੰਦਰਮਾ ਅਤੇ ਸੂਰਜ ‘ਤੇ ਮਿਸ਼ਨਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ, ਭਾਰਤ ਦਾ ਇਸਰੋ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ। ਦੋਵੇਂ ਇਕੱਠੇ ਇੱਕ ਖਾਸ ਕਿਸਮ ਦਾ ਸੈਟੇਲਾਈਟ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ। ਇਸ ਸੈਟੇਲਾਈਟ ਦਾ ਨਾਮ ਹੋਵੇਗਾ – ਨਾਸਾ ਇਸਰੋ ਸਿੰਥੈਟਿਕ ਅਪਰਚਰ ਰਾਡਾਰ (NISAR)। ਕਾਫੀ ਹੱਦ ਤੱਕ ਇਸ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਨੂੰ ਅਗਲੇ ਸਾਲ ਦੀ ਸ਼ੁਰੂਆਤ ‘ਚ ਲਾਂਚ ਕੀਤਾ ਜਾ ਸਕਦਾ ਹੈ।

ਜਾਣੋ ਨਾਸਾ ਇਸਰੋ ਦਾ ਸਿੰਥੈਟਿਕ ਅਪਰਚਰ ਰਾਡਾਰ (NISAR) ਸੈਟੇਲਾਈਟ ਕਿੰਨਾ ਖਾਸ ਹੋਵੇਗਾ, ਇਸ ਦਾ ਬਜਟ ਕੀ ਹੈ ਅਤੇ ਇਸ ਤੋਂ ਕਿੰਨੀ ਜਾਣਕਾਰੀ ਹਾਸਲ ਕੀਤੀ ਜਾਵੇਗੀ।

ਕੀ ਹੈ ਨਿਸਾਰ ਸੈਟੇਲਾਈਟ ?

ਨਿਸਾਰ ਸੈਟੇਲਾਈਟ ਦਾ ਭਾਰ 2600 ਕਿਲੋਗ੍ਰਾਮ ਹੋਵੇਗਾ। ਇਸਦਾ ਕੰਮ ਸੈਟੇਲਾਈਟ ਈਕੋਸਿਸਟਮ ਵਿੱਚ ਵੱਡੀ ਅਤੇ ਦੁਨੀਆ ਭਰ ਦੇ ਮੌਸਮ ਦੀ ਭਵਿੱਖਬਾਣੀ ਕਰਨਾ ਹੈ। ਇਹ ਭੂਚਾਲ, ਸੁਨਾਮੀ, ਜਵਾਲਾਮੁਖੀ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਦੀ ਜਾਣਕਾਰੀ ਅਤੇ ਭਵਿੱਖਬਾਣੀ ਪ੍ਰਦਾਨ ਕਰੇਗਾ। ਨਿਸਾਰ ਸੈਟੇਲਾਈਟ ਧਰਤੀ, ਸਮੁੰਦਰ ਅਤੇ ਬਰਫ਼ ਦਾ ਵਿਸ਼ਲੇਸ਼ਣ ਕਰੇਗਾ ਅਤੇ ਇਹ ਜਾਣਕਾਰੀ ਏਜੰਸੀ ਨੂੰ ਭੇਜੇਗਾ। ਇੱਥੇ ਹੋਣ ਵਾਲੀਆਂ ਛੋਟੀਆਂ-ਛੋਟੀਆਂ ਹਰਕਤਾਂ ‘ਤੇ ਵੀ ਨਜ਼ਰ ਰੱਖੇਗਾ ਅਤੇ ਇਸ ਦੀ ਜਾਣਕਾਰੀ ਏਜੰਸੀ ਤੱਕ ਪਹੁੰਚਾਉਣ ਦਾ ਕੰਮ ਕਰੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਮਦਦ ਨਾਲ ਵਿਗਿਆਨੀ ਇਹ ਵੀ ਪਤਾ ਲਗਾ ਸਕਣਗੇ ਕਿ ਸਤ੍ਹਾ ਦੇ ਹੇਠਾਂ ਕੀ ਹੋ ਰਿਹਾ ਹੈ। ਇਹ ਰਾਡਾਰ ਇਮੇਜਿੰਗ ਤਕਨੀਕ ਦੀ ਮਦਦ ਨਾਲ ਕਈ ਤਰ੍ਹਾਂ ਦੀ ਜਾਣਕਾਰੀਆਂ ਪ੍ਰਦਾਨ ਕਰੇਗਾ।

ਕਿੰਨਾ ਹੈ ਬਜਟ? ਨਿਸਾਰ ਸੈਟੇਲਾਈਟ ਨੂੰ ਤਿਆਰ ਕਰਨ ਲਈ 1.5 ਅਰਬ ਡਾਲਰ ਦਾ ਬਜਟ ਤਿਆਰ ਕੀਤਾ ਗਿਆ ਹੈ। ਜੋ ਚੰਦਰਯਾਨ-3 ਤੋਂ ਕਿਤੇ ਜ਼ਿਆਦਾ ਹੈ। ਇਸ ਨੂੰ ਸਭ ਤੋਂ ਮਹਿੰਗਾ ਸੈਟੇਲਾਈਟ ਦੱਸਿਆ ਜਾ ਰਿਹਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਸੈਟੇਲਾਈਟ ਨੂੰ ਵੱਧ ਤੋਂ ਵੱਧ ਡੂੰਘਾਈ ਦੀ ਜਾਣਕਾਰੀ ਹਾਸਿਲ ਕਰਨ ਲਈ ਲੰਬੇ ਐਂਟੀਨੇ ਦੀ ਲੋੜ ਪਵੇਗੀ। ਹਾਲਾਂਕਿ ਅਜਿਹਾ ਸੰਭਵ ਨਹੀਂ ਹੈ, ਇਸ ਲਈ ਨਵਾਂ ਹੱਲ ਲੱਭਿਆ ਗਿਆ ਹੈ। ਵਿਗਿਆਨੀ ਸੈਟੇਲਾਈਟ ਦੀ ਮੋਸ਼ਨ ਫੀਚਰ ਦੀ ਵਰਤੋਂ ਕਰਨਗੇ। ਇਸ ਦੀ ਮਦਦ ਨਾਲ ਵਰਚੁਅਲ ਐਂਟੀਨਾ ਤਿਆਰ ਕੀਤਾ ਜਾਵੇਗਾ।

ਨਾਸਾ ਦੇ ਨਾਲ-ਨਾਲ ਭਾਰਤੀ ਵਿਗਿਆਨੀਆਂ ਕੋਲ ਵੀ ਨਿਸਰ ਸੈਟੇਲਾਈਟ ਮਿਸ਼ਨ ਦੇ ਡੇਟਾ ਤੱਕ ਪਹੁੰਚ ਹੋਵੇਗੀ। ਡਾਟਾ ਦੀ ਮਦਦ ਨਾਲ ਉਹ ਵਿਸ਼ਲੇਸ਼ਣ ਕਰ ਸਕਣਗੇ। ਇਸ ਦੀ ਮਦਦ ਨਾਲ ਵਿਗਿਆਨੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦੇਣਗੇ।

Nisar Satellite Picture ਇਸ ਤਰ੍ਹਾਂ ਦਿਖਾਈ ਦੇਵੇਗਾ ਨਿਸਾਰ ਸੈਟੇਲਾਈਟ ।

ਨਿਸਾਰ ਇੰਨੀ ਜਾਣਕਾਰੀ ਦੇਣਗੇ ਨਾਸਾ ਨਾਲ ਜੁੜੇ ਵਿਗਿਆਨੀ ਮਾਰਕ ਸੁਬਾ ਰਾਓ ਦਾ ਕਹਿਣਾ ਹੈ, ਨਿਸਾਰ ਸੈਟੇਲਾਈਟ ਜ਼ਮੀਨ, ਪਾਣੀ ਅਤੇ ਬਰਫ਼ ਦੀ ਸਤ੍ਹਾ ਦੀ ਹਰ ਮੂਵਮੈਂਟ ਨੂੰ ਕੈਪਚਰ ਕਰੇਗਾ ਅਤੇ ਏਜੰਸੀ ਨੂੰ ਛੋਟੀਆਂ-ਛੋਟੀਆਂ ਤਬਦੀਲੀਆਂ ਬਾਰੇ ਵੀ ਜਾਣਕਾਰੀ ਏਜੰਸੀ ਤੱਕ ਪਹੁੰਚਾਵੇਗਾ।

ਇਸ ਤੋਂ ਇਲਾਵਾ ਨਿਸਾਰ ਜਲਵਾਯੂ ਅਤੇ ਬਰਫ ਦੇ ਵਧਦੇ ਅਤੇ ਘਟਦੇ ਪੱਧਰ ਬਾਰੇ ਵੀ ਦੱਸੇਗਾ। ਨਿਸਾਰ ਦੇ ਜ਼ਰੀਏ ਸਮੁੰਦਰ ‘ਤੇ ਤੈਰ ਰਹੀ ਬਰਫ਼ ‘ਚ ਕਿੰਨਾ ਬਦਲਾਅ ਆਇਆ ਹੈ, ਇਸ ਦੀ ਸਤ੍ਹਾ ਕਿੰਨੀ ਪਿਘਲ ਗਈ, ਆਈਸਸ਼ੀਟ ਦੀ ਸਥਿਤੀ ਕੀ ਹੈ ਇਸ ਬਾਰੇ ਛੋਟੇ ਤੋਂ ਛੋਟੇ ਬਦਲਾਅ ਅਤੇ ਵੱਡੇ ਤੋਂ ਵੱਡੇ ਟ੍ਰੈਂਡ ਦੀ ਜਾਣਕਾਰੀ ਦੇਵੇਗਾ ?

ਰਾਡਾਰ ਹਾਈਡ੍ਰੋਕਾਰਬਨ ਅਤੇ ਕਾਰਬਨ ਡਾਈਆਕਸਾਈਡ ਗੈਸ ਦੇ ਭੰਡਾਰਾਂ ਦੀ ਨਿਗਰਾਨੀ ਕਰੇਗਾ। ਧਰਤੀ ਦੇ ਕਮਜ਼ੋਰ ਖੇਤਰਾਂ ਵਿੱਚ ਭੂਮੀਗਤ ਪਾਣੀ ਵਿੱਚ ਬਦਲਾਅ ਨੂੰ ਮਾਪੇਗਾ। ਇਸ ਤਰ੍ਹਾਂ ਇਹ ਸੈਟੇਲਾਈਟ ਵਿਗਿਆਨੀਆਂ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗਾ।

Follow Us
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ...
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ...
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ...
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ...
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ...
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ...
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ...
PU 'ਚ PhD ਸਕਾਲਰ ਕੁੜੀ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ
PU 'ਚ PhD ਸਕਾਲਰ ਕੁੜੀ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ...
Rahul Gandhi Parliament Speech: ਰਾਹੁਲ ਗਾਂਧੀ ਦੇ 'Idiot' ਅਤੇ ਅੰਧਭਗਤ ਕਹਿਣ 'ਤੇ ਲੋਕ ਸਭਾ 'ਚ ਹੋ ਗਿਆ ਹੰਗਾਮਾ,
Rahul Gandhi Parliament Speech: ਰਾਹੁਲ ਗਾਂਧੀ ਦੇ 'Idiot' ਅਤੇ ਅੰਧਭਗਤ ਕਹਿਣ 'ਤੇ ਲੋਕ ਸਭਾ 'ਚ ਹੋ ਗਿਆ ਹੰਗਾਮਾ,...