ਪੰਜਾਬੀਆਂ ਲਈ ਖਤਰੇ ਦੀ ਘੰਟੀ! ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਸਕਦੀ ਹੈ ਕੈਨੇਡਾ ਸਰਕਾਰ
Canada Indian Students: ਕੈਨੇਡਾ ਦੀਆਂ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ। ਪਰ ਇਸ ਤੋਂ ਪਹਿਲਾਂ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਕਈ ਵੱਡੇ ਫੈਸਲੇ ਲੈਣ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਵਿੱਚ ਅਗਲੇ ਸਾਲ ਅਕਤੂਬਰ ਤੱਕ ਹਾਊਸ ਆਫ ਕਾਮਨਸ ਲਈ ਚੋਣਾਂ ਹੋਣ ਜਾ ਰਹੀਆਂ ਹਨ।
ਕੈਨੇਡਾ ਦੀ ਘਰੇਲੂ ਸਿਆਸਤ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਮਾਮਲਾ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿਸ ਦਾ ਅਸਰ ਕੈਨੇਡਾ ਸਰਕਾਰ ਦੇ ਫੈਸਲਾ ਤੇ ਦਿਖਾਈ ਦੇ ਰਿਹਾ ਹੈ। ਦਰਅਸਲ ਅਗਲੇ ਸਰਕਾਰ ਕੈਨੇਡਾ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਤੋਂ ਪਹਿਲਾਂ ਦੇਸ਼ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਗਰਮਾ ਗਿਆ ਹੈ।
ਬੀਤੇ ਦਿਨ ਜਸਟਿਨ ਟਰੂਡੋ ਸਰਕਾਰ ਦੇ ਮੰਤਰੀ ਮਾਰਕ ਮਿੱਲਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਕੋਲ ਆਉਣ ਵਾਲੀਆਂ ਅਜਿਹੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜੋ ਕੈਨੇਡਾ ਵਿੱਚ ਸ਼ਰਨ ਲੈਣਾ ਚਾਹੁੰਦੇ ਹਨ। ਕੈਨੇਡਾ ਲਈ ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਮਿੱਲਰ ਨੇ ਕਿਹਾ ਕਿ ਜਿਹੜੇ ਪ੍ਰਵਾਸੀਆਂ (NRIs) ਦੇ ਵੀਜ਼ਿਆਂ ਦੀ ਮਿਆਦ ਨਿਕਲ ਚੁੱਕੀ ਹੈ ਉਹਨਾਂ ਨੂੰ ਕੈਨੇਡਾ ਸਰਕਾਰ ਡਿਪੋਰਟ ਕਰੇਗੀ।
24 ਘੰਟੇ ਹੀ ਕਰ ਸਕਣਗੇ ਕੰਮ
ਮਾਰਕ ਮਿੱਲਰ ਨੇ ਕਿਹਾ ਕਿ ਸਟੱਡੀ ਵੀਜ਼ੇ ‘ਤੇ ਆਏ ਹੋਏ ਪ੍ਰਵਾਸੀ ਹਫ਼ਤੇ ਅੰਦਰ 24 ਘੰਟੇ ਕਰ ਸਕਣਗੇ। ਜਦੋਂ ਉਹਨਾਂ ਦੀਆਂ ਕਲਾਸਾਂ ਚੱਲ ਰਹੀਆਂ ਹੋਣਗੀਆਂ। ਭਾਰਤ ਖਾਸ ਕਰਕੇ ਪੰਜਾਬ ਵਿੱਚੋਂ ਸਟੱਡੀ ਵੀਜ਼ੇ ਦੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ। ਕੈਨੇਡਾ ਵਿੱਚ ਇਹ ਰੁਝਾਨ ਦੇਖਣ ਨੂੰ ਮਿਲਿਆ ਸੀ ਕਿ ਲੋਕ ਸਟੱਡੀ ਵੀਜ਼ੇ ਤੇ ਜਾਕੇ ਉਸ ਨੂੰ ਵਰਕ ਵੀਜ਼ੇ ਵਿੱਚ ਤਬਦੀਲ ਕਰਵਾ ਲੈਂਦੇ ਸਨ। ਜਿਸ ਨੂੰ ਲੈਕੇ ਵੀ ਸਰਕਾਰ ਸਖ਼ਤ ਹੋਈ ਹੈ। ਹੁਣ ਕੰਮ ਕਰਨ ਦੇ ਘੰਟਿਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।
ਬਿਟ੍ਰੇਨ ਚ ਘਟੇ ਭਾਰਤੀ ਸਟੂਡੈਂਟਸ-ਰਿਪੋਰਟ
ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਦੀਆਂ ਯੂਨਵਰਸਿਟੀਆਂ ਵਿੱਚ ਉੱਚ ਸਿੱਖਿਆ ਲਈ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਰੋਕਿਆ ਜਾ ਰਿਹਾ ਹੈ। ਆਫਿਸ ਫਾਰ ਸਟੂਡੈਂਟਸ ਵੱਲੋਂ ਕੀਤੀ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਭਾਰਤੀ ਸਟੂਡੈਂਟਾਂ ਦੇ ਦਾਖਲੇ ਵਿੱਚ 20.4 ਫੀਸਦ ਕਮੀ ਦਰਜ ਕੀਤੀ ਗਈ ਹੈ।
ਜਿਸ ਕਾਰਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘੱਟ ਕੇ 1 ਲੱਖ 11 ਹਜ਼ਾਰ 329 ਰਹਿ ਗਈ ਹੈ ਜੋ ਪਹਿਲਾਂ 1 ਲੱਖ 39 ਹਜ਼ਾਰ 914 ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਿਟੇਨ ਵਿੱਚ ਵਿਦਿਆਰਥੀਆਂ ਨੂੰ ਜਿਸ ਤਰੀਕੇ ਦੇ ਨਸਲੀ ਵਰਤੀਰੇ ਦਾ ਸਾਹਮਣੇ ਕਰਨਾ ਪਿਆ ਹੈ।ਉਹ ਵੀ ਵਿਦਿਆਰਥੀਆਂ ਦੇ ਦਾਖਲੇ ਦੀ ਇੱਕ ਕਮੀ ਦਾ ਕਾਰਨ ਹੈ।